IND v SL : ਦੂਜੇ ਦਿਨ ਦੀ ਖੇਡ ਖਤਮ, ਸ਼੍ਰੀਲੰਕਾ ਦਾ ਸਕੋਰ 28/1

Sunday, Mar 13, 2022 - 09:33 PM (IST)

IND v SL : ਦੂਜੇ ਦਿਨ ਦੀ ਖੇਡ ਖਤਮ, ਸ਼੍ਰੀਲੰਕਾ ਦਾ ਸਕੋਰ 28/1

ਬੈਂਗਲੁਰੂ- ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਟੈਸਟ ਸੀਰੀਜ਼ ਦੇ ਆਖਰੀ ਮੈਚ ਡੇ-ਨਾਈਟ ਟੈਸਟ ਦੇ ਦੂਜੇ ਦਿਨ ਦੀ ਖੇਡ ਖੇਡੀ ਗਈ। ਆਪਣੀ ਦੂਜੀ ਪਾਰੀ ਦੇ ਦੌਰਾਨ ਭਾਰਤ ਦੀ ਪਹਿਲੀ ਵਿਕਟ ਮਯੰਕ ਅਗਰਵਾਲ ਦੇ ਤੌਰ 'ਤੇ ਡਿੱਗੀ। ਮਯੰਕ ਨੇ 5 ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਭਾਰਤ ਦੀ ਦੂਜੀ ਵਿਕਟ ਰੋਹਿਤ ਸ਼ਰਮਾ ਦੇ ਤੌਰ 'ਤੇ ਡਿੱਗੀ। ਰੋਹਿਤ ਸ਼ਰਮਾ 46 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਹਨੁਮਾ ਵਿਹਾਰੀ ਵੀ 35 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਭਾਰਤ ਦੀ ਚੌਥੀ ਵਿਕਟ ਵਿਰਾਟ ਕੋਹਲੀ ਦੇ ਤੌਰ 'ਤੇ ਡਿੱਗੀ। ਕੋਹਲੀ 13 ਦੌੜਾਂ ਬਣਾ ਆਊਟ ਹੋਏ। ਭਾਰਤ ਦੀ 5ਵੀਂ ਵਿਕਟ ਰਿਸ਼ਭ ਪੰਤ ਦੇ ਤੌਰ 'ਤੇ ਡਿੱਗੀ। ਪੰਤ ਨੇ 7 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਪਾਰੀ ਖੇਡੀ। ਭਾਰਤ ਦੀ 6ਵੀਂ ਵਿਕਟ (22 ਦੌੜਾਂ) ਰਵਿੰਦਰ ਜਡੇਜਾ ਦੇ ਰੂਪ ਵਿਚ ਡਿੱਗੀ। 7ਵਾਂ ਝਟਕਾ ਰਵੀ ਚੰਦਰਨ ਅਸ਼ਵਿਨ ਦੇ ਰੂਪ ਵਿਚ ਲੱਗਿਆ, ਜਿਸ ਨੇ 25 ਗੇਂਦਾਂ ਵਿਚ 1 ਚੌਕੇ ਦੀ ਮਦਦ ਨਾਲ 13 ਦੌੜਾਂ ਬਣਾਈਆਂ। 8ਵਾਂ ਝਟਕਾ ਸ਼੍ਰੇਅਸ ਅਈਅਰ ਦੇ ਰੂਪ ਵਿਚ ਲੱਗਿਆ, ਜਿਸ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ 87 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਨੇ ਦੂਜੀ ਪਾਰੀ ਐਲਾਨ ਕਰਦੇ ਹੋਏ 9 ਵਿਕਟਾਂ 'ਤੇ 303 ਦੌੜਾਂ ਬਣਾਈਆਂ ਅਤੇ 446 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ।  ਭਾਰਤ ਨੇ ਸ਼੍ਰੀਲੰਕਾ ਨੂੰ 447 ਦੌੜਾਂ ਦਾ ਟੀਚਾ ਦਿੱਤਾ।

PunjabKesari

ਇਸ ਦੇ ਜਵਾਬ ਵਿਚ ਸ਼੍ਰੀਲੰਕਾ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 1 ਵਿਕਟ ਦੇ ਨੁਕਸਾਨ 'ਤੇ 28 ਦੌੜਾਂ ਬਣਾਈਆਂ ਅਤੇ 419 ਦੌੜਾਂ ਪਿੱਛੇ ਹੈ।

ਇਸ ਤੋਂ ਪਹਿਲਾਂ ਦੂਜੇ ਦਿਨ ਦੀ ਖੇਡ ਦੌਰਾਨ ਸ਼੍ਰੀਲੰਕਾ ਦੀਆਂ ਵਿਕਟਾਂ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਈਆਂ। ਸ਼੍ਰੀਲੰਕਾ ਦੇ ਐਮਬੁਲਡੇਨੀਆ 1 ਦੌੜ, ਸੁਰੰਗਾ ਲਕਮਲ 5 ਦੌੜਾਂ, ਨਿਰਸ਼ੋਨ ਡਿਕਵੇਲਾ 21 ਦੌੜਾਂ ਤੇ ਵਿਸ਼ਵਾ ਫਰਨਾਂਡੋ 8 ਦੌੜਾਂ ਬਣਾ ਆਊਟ ਹੋਏ। ਇਸ ਤਰ੍ਹਾਂ ਸ਼੍ਰੀਲੰਕਾ ਦੀ ਪੂਰੀ ਟੀਮ ਪਹਿਲੀ ਪਾਰੀ 'ਚ 109 ਦੌੜਾਂ 'ਤੇ ਢੇਰ ਹੋ ਗਈ। ਭਾਰਤ ਨੂੰ ਸ਼੍ਰੀਲੰਕਾ 'ਤੇ 143 ਦੌੜਾਂ ਦੀ ਬੜ੍ਹਤ ਮਿਲ ਗਈ ਹੈ। ਜਸਪ੍ਰੀਤ ਬੁਮਰਾਹ ਨੇ ਸਭ ਤੋਂ ਜ਼ਿਆਦਾ 5 ਵਿਕਟਾਂ ਆਪਣੇ ਨਾਂ ਕੀਤੀਆਂ। ਸ਼੍ਰੀਲੰਕਾ ਦੀ ਟੀਮ ਨੇ ਦੂਜੇ ਦਿਨ ਨੇ 6 ਵਿਕਟਾਂ ਦੇ ਨੁਕਸਾਨ 'ਤੇ 86 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। 

ਇਹ ਵੀ ਪੜ੍ਹੋ : CWC 2022 : ਵੈਸਟਇੰਡੀਜ਼ 'ਤੇ ਲੱਗਾ ਮੈਚ ਫੀਸ ਦਾ 40 ਫ਼ੀਸਦੀ ਜੁਰਮਾਨਾ, ਜਾਣੋ ਵਜ੍ਹਾ

ਮੈਚ ਦੇ ਪਹਿਲਾ ਦਿਨ ਭਾਰਤ ਨੇ ਟਾਸ ਜਿੱਤ ਕੇ ਆਪਣੀ ਪਹਿਲੀ ਪਾਰੀ ਦੇ ਦੌਰਾਨ ਸ਼੍ਰੇਅਸ ਅਈਅਰ ਦੀਆਂ 92 ਦੌੜਾਂ ਤੇ ਰਿਸ਼ਭ ਪੰਤ ਦੀਆਂ 39 ਦੌੜਾਂ ਦੇ ਦਮ 'ਤੇ 10 ਵਿਕਟਾਂ ਦੇ ਨੁਕਸਾਨ 'ਤੇ 252 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਖੇਡਦੇ ਹੋਏ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਦੌਰਾਨ 6 ਵਿਕਟਾਂ ਦੇ ਨੁਕਸਾਨ 'ਤੇ 86 ਦੌੜਾਂ ਬਣਾ ਲਈਆਂ ਸਨ। ਸ਼੍ਰੀਲੰਕਾ ਭਾਰਤ ਤੋਂ 166 ਦੌੜਾਂ ਪਿੱਛੇ ਸੀ।

ਇਹ ਵੀ ਪੜ੍ਹੋ ਫਾਫ ਡੂਪਲੇਸਿਸ ਬਣੇ RCB ਦੇ ਨਵੇਂ ਕਪਤਾਨ, ਟੀਮ ਨੇ ਸੋਸ਼ਲ ਮੀਡੀਆ ’ਤੇ ਕੀਤਾ ਐਲਾਨ

ਪਲੇਇੰਗ ਇਲੈਵਨ

ਸ਼੍ਰੀਲੰਕਾ : ਦਿਮੁਥ ਕਰੁਣਾਰਤਨੇ (ਕਪਤਾਨ), ਲਾਹਿਰੂ ਥਿਰੀਮਾਨੇ, ਕੁਸਲ ਮੈਂਡਿਸ, ਐਂਜੇਲੋ ਮੈਥਿਊਜ਼, ਧਨੰਜੈ ਡੀ ਸਿਲਵਾ, ਚਰਿਥ ਅਸਾਲੰਕਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਸੁਰੰਗਾ ਲਕਮਲ, ਲਸਿਥ ਐਮਬੁਲਡੇਨੀਆ, ਵਿਸ਼ਵਾ ਫਰਨਾਂਡੋ, ਪ੍ਰਵੀਨ ਜੈਵਿਕਰਾਮਾ

ਭਾਰਤ : ਮਯੰਕ ਅਗਰਵਾਲ, ਰੋਹਿਤ ਸ਼ਰਮਾ (ਕਪਤਾਨ), ਹਨੂਮਾ ਵਿਹਾਰੀ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News