IND v SA T20 series : ਦੇਖੋਂ ਕਿੰਨੇ ਵਜੇ ਕਿੱਥੇ, ਕਦੋਂ ਹੋਵੇਗਾ ਮੈਚ, ਕਿਸ ਚੈਨਲ ''ਤੇ ਹੋਵੇਗਾ ਪ੍ਰਸਾਰਣ

09/06/2019 11:57:10 PM

ਨਵੀਂ ਦਿੱਲੀ— ਭਾਰਤੀ ਟੀਮ ਨੇ ਵਿੰਡੀਜ਼ ਦੌਰੇ 'ਤੇ ਸਫਲਤਾ ਹਾਸਲ ਕਰਨ ਤੋਂ ਬਾਅਦ ਹੁਣ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਮੈਦਾਨ 'ਤੇ ਦੋ-ਦੋ ਹੱਥ ਕਰਨ ਨੂੰ ਤਿਆਰ ਹੈ। ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਦੇ ਨਾਲ ਸ਼ੁਰੂਆਤ ਕਰੇਗੀ। ਸੀਰੀਜ਼ ਦਾ ਪਹਿਲਾ ਮੁਕਾਬਲਾ 15 ਸਤੰਬਰ ਤੋਂ ਸ਼ੁਰੂ ਹੋਣਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕਈ ਖਿਡਾਰੀ ਭਾਰਤ-ਏ ਦੇ ਨਾਲ ਦੱਖਣੀ ਅਫਰੀਕਾ-ਏ ਨਾਲ ਖੇਡੇ। ਆਓ ਤੁਹਾਨੂੰ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਮੈਚਾਂ ਦੇ ਵਾਰੇ 'ਚ ਦੱਸਦੇ ਹਾਂ। ਇਹ ਕਦੋਂ, ਕਿੰਨੇ ਵਜੇ, ਕਿੱਥੇ ਹੋਵੇਗਾ। ਨਾਲ ਹੀ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਹ ਮੈਚ ਕਿਸ ਚੈਨਲ 'ਤੇ ਦੇਖਿਆ ਜਾ ਸਕਦਾ ਹੈ।
ਭਾਰਤੀ ਟੀਮ ਦੇ ਮੈਚਾਂ ਦਾ ਸ਼ੈਡਿਊਲ—
ਟੀ-20 ਸੀਰੀਜ਼

ਤਾਰੀਖ ਮੈਚ ਸਥਾਨ ਸਮਾਂ
15 ਸਤੰਬਰ ਪਹਿਲਾ ਟੀ-20 ਮੈਚ ਧਰਮਸ਼ਾਲਾ ਸਮਾਂ 7 ਵਜੇ
18 ਸਤੰਬਰ ਦੂਜਾ ਟੀ-20 ਮੈਚ ਮੋਹਾਲੀ ਸਮਾਂ 7 ਵਜੇ
22 ਸਤੰਬਰ ਤੀਜਾ ਟੀ-20 ਮੈਚ ਬੈਂਗਲੁਰੂ ਸਮਾਂ 7 ਵਜੇ


ਟੈਸਟ ਸੀਰੀਜ਼

ਤਾਰੀਖ ਮੈਚ ਸਥਾਨ ਸਮਾਂ
2 ਤੋਂ 6 ਅਕਤੂਬਰ ਪਹਿਲਾ ਟੈਸਟ ਵਿਸ਼ਾਖਾਪਟਨਮ ਸਵੇਰੇ 9 :30
10 ਤੋਂ 14 ਅਕਤੂਬਰ ਦੂਜਾ ਟੈਸਟ ਪੁਣੇ ਸਵੇਰੇ 9 :30
19 ਤੋਂ 23 ਅਕਤੂਬਰ   ਤੀਜਾ ਟੈਸਟ ਰਾਂਚੀ ਸਵੇਰੇ 9 :30


ਇਨ੍ਹਾਂ ਚੈਨਲਾਂ 'ਤੇ ਦੇਖੋਂ ਮੈਚ
ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ ਹੋਣ ਵਾਲੇ ਮੈਚਾਂ ਦਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਦੇ ਕੋਲ ਹੈ। ਸਟਾਰ ਸਪੋਰਟਸ ਹਿੰਦੀ-1 'ਤੇ ਹਿੰਦੀ ਤਾਂ ਸਟਾਰ ਸਪੋਰਟਸ-2 'ਤੇ ਅੰਗਰੇਜ਼ੀ ਕੁਮੈਂਟਰੀ ਦੇ ਨਾਲ ਮੈਚ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਡਿਜੀਟਲ ਮੀਡੀਆ ਹਾਟ ਸਟਾਰ 'ਤੇ ਵੀ ਮੈਚ ਪ੍ਰਸਾਰਣ ਹੋਵੇਗਾ। ਦੱਖਣੀ ਅਫਰੀਕਾ 'ਚ ਬੈਠੇ ਫੈਂਸ ਇਹ ਸੀਰੀਜ਼ ਸੁਪਰ ਸਪੋਰਟਸ 'ਤੇ ਦੇਖ ਸਕਣਗੇ। ਜਦਕਿ ਦੁਨੀਆ ਭਰ ਦੀ ਬਾਕੀ ਕੁਮੈਂਟਰੀਆਂ 'ਚ ਇਸ ਮੈਚਾਂ ਨੂੰ ਵਿਲੋ ਟੀ. ਵੀ. ਤੇ ਸਕਾਈ ਸਪੋਰਟਸ 'ਤੇ ਦਿਖਾਇਆ ਜਾਵੇਗਾ।

ਟੀ-20 ਸੀਰੀਜ਼ 'ਚ ਦੋਵਾਂ ਟੀਮਾਂ ਦੇ ਨਾਂ—

PunjabKesari
ਭਾਰਤੀ ਟੀਮ— ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉੁਪ ਕਪਤਾਨ), ਸ਼ਿਖਰ ਧਵਨ, ਮਨੀਸ਼ ਪਾਂਡੇ, ਕੇ. ਐੱਲ. ਰਾਹੁਲ, ਹਾਰਦਿਕ ਪੰਡਯਾ, ਰਿਸ਼ੰਭ ਪੰਤ (ਵਿਕਟਕੀਪਰ), ਸ਼੍ਰੇਅਸ ਆਈਰ, ਰਵਿੰਦਰ ਜਡੇਜਾ, ਕਰੁਣਾਲ ਪੰਡਯਾ, ਵਾਸ਼ਿੰਗਟਨ ਸੁੰਦਰ, ਰਾਹੁਲ ਚਾਹਰ, ਖਲੀਲ ਅਹਿਮਦ, ਨਵਦੀਪ ਸੈਨੀ ਤੇ ਦੀਪਕ ਚਾਹਰ।
ਦੱ. ਅਫਰੀਕੀ ਟੀਮ - ਕਵਿੰਟਨ ਡੀ ਕੌਕ (ਕਪਤਾਨ), ਰਾਸੀ ਵਾਨ ਡਰ ਡੂਸੇਨ (ਉਪ ਕਪਤਾਨ), ਤੇਂਬਾ ਬਾਵੂਮਾ, ਜੂਨੀਅਰ ਡਾਲਾ, ਬਿਓਰਨ ਫੋਰਟੂਇਨ, ਬੇਯੂਰਾਨ ਹੈਂਡ੍ਰਿਕਸ, ਰੀਜਾ ਹੈਂਡ੍ਰਿਕਸ, ਡੇਵਿਡ ਮਿਲਰ, ਐਨਰਿਚ ਨੋਟਰਜ, ਐਂਡਿਲੇ ਫੇਲਕਵਾਓ, ਡਵੇਨ ਪ੍ਰਿਟੋਰੀਅਸ, ਕੈਗਿਸੋ ਰਬਾਡਾ, ਤਬਰੇਜ ਸ਼ਾਮਸੀ ਤੇ ਜਾਰਜ ਲਿੰਡੇ।


Gurdeep Singh

Content Editor

Related News