IND v SA 2nd T20 : ਭਾਰਤ ਨੇ ਦੱ. ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

Wednesday, Sep 18, 2019 - 10:17 PM (IST)

IND v SA 2nd T20 : ਭਾਰਤ ਨੇ ਦੱ. ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ (ਨਿਆਮੀਆਂ, ਲੱਲਨ)— ਤਾਬੜਤੋੜ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ-ਸੈਂਕੜੇ ਦੀ ਮਦਦ ਨਾਲ ਭਾਰਤ ਨੇ ਦੂਜੇ ਟੀ-20 ਕ੍ਰਿਕਟ ਮੈਚ ਵਿਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਜਿੱਤ ਲਈ 150 ਦੌੜਾਂ ਦਾ ਟੀਚਾ ਭਾਰਤ ਨੇ 19 ਓਵਰਾਂ ਵਿਚ 3 ਵਿਕਟਾਂ ਗੁਆ ਕੇ ਹੀ ਹਾਸਲ ਕਰ ਲਿਆ। ਕੋਹਲੀ ਨੇ 52 ਗੇਂਦਾਂ ਵਿਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 72 ਦੌੜਾਂ ਬਣਾਈਆਂ। ਉਥੇ ਹੀ ਸ਼ਿਖਰ ਧਵਨ ਨੇ 40 ਦੌੜਾਂ ਦੀ ਪਾਰੀ ਖੇਡੀ।
ਰੋਹਿਤ ਸ਼ਰਮਾ ਅੱਜ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਿਆ। ਉਹ 12 ਦੌੜਾਂ ਬਣਾ ਕੇ ਏਂਡਿਲੇ ਫੇਹਲੁਕਵਾਓ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਹੋ ਗਿਆ। ਮਹਿੰਦਰ ਸਿੰਘ ਧੋਨੀ ਦੇ ਵਾਰਿਸ ਮੰਨੇ ਜਾ ਰਹੇ ਭਾਰਤ ਟੀਮ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ 4 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ। ਕੋਹਲੀ ਅਤੇ ਸ਼੍ਰੇਅਸ ਅਈਅਰ (ਅਜੇਤੂ 16) ਨੇ ਹਾਲਾਂਕਿ ਬਿਨਾਂ ਕੋਈ ਅੜਚਨ ਦੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

PunjabKesari

ਇਸ ਤੋਂ ਪਹਿਲਾਂ ਕਪਤਾਨ ਕਵਿੰਟਨ ਡੀ ਕੌਕ ਤੇ ਪਹਿਲਾ ਮੈਚ ਖੇਡ ਰਹੇ ਤੇਂਬਾ ਬਾਵੁਮਾ ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਦੱਖਣੀ ਅਫਰੀਕਾ ਦੀ ਟੀਮ 5 ਵਿਕਟਾਂ 'ਤੇ 149 ਦੌੜਾਂ ਹੀ ਬਣਾ ਸਕੀ।
ਹਾਲ ਹੀ ਵਿਚ ਕਪਤਾਨ ਬਣੇ ਡੀ ਕੌਕ ਨੇ ਦੱਖਣੀ ਅਫਰੀਕਾ ਲਈ 37 ਗੇਂਦਾਂ ਵਿਚ 52 ਦੌੜਾਂ ਬਣਾਈਆਂ ਜਦਕਿ ਬਾਵੁਮਾ ਨੇ 43 ਗੇਂਦਾਂ ਵਿਚ 49 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਹਾਲਾਂਕਿ ਕੋਈ ਦੱਖਣੀ ਅਫਰੀਕੀ ਬੱਲੇਬਾਜ਼ ਨਹੀਂ ਚੱਲ ਸਕਿਆ। ਇਸ ਕਾਰਣ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ। ਭਾਰਤੀਆਂ ਨੇ ਡੈੱਥ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਖਰੀ 4 ਓਵਰਾਂ ਵਿਚ ਸਿਰਫ 24 ਦੌੜਾਂ ਦਿੱਤੀਆਂ। ਤੇਜ਼ ਗੇਂਦਬਾਜ਼ ਦੀਪਕ ਚਹਾਰ ਨੇ 4 ਓਵਰਾਂ ਵਿਚ 22 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

ਟੀਮਾਂ :
ਭਾਰਤ
: ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਨਵਦੀਪ ਸੈਣੀ।

ਦੱਖਣੀ ਅਫਰੀਕਾ: ਕੁਇੰਟਨ ਡੀ ਕੌਕ (ਕਪਤਾਨ), ਰੀਜ਼ਾ ਹੈਂਡ੍ਰਿਕਸ, ਰੇਸੀ ਵੈਨ ਡੇਰ ਡੂਸਨ, ਟੈਂਬਾ ਬਾਵੁਮਾ, ਡੇਵਿਡ ਮਿਲਰ, ਐਂਡੀਲ ਫੇਹਲੁਕਵਾਓ, ਡਵੇਨ ਪ੍ਰੀਟੋਰੀਅਸ, ਕਾਗੀਸੋ ਰਬਾਡਾ, ਬਿਊਰਨ ਹੈਂਡ੍ਰਿਕਸ, ਐਨੀਰਿਕ ਨੌਰਟਜੇ, ਤਬਰੇਜ ਸ਼ਮਸੀ, ਬਜੋਰਨ ਫਾਰਟੁਈਨ।

 


Related News