IND v PAK : ਕੋਹਲੀ ਨੇ ਬਣਾਇਆ ਰਿਕਾਰਡ, ਟੀ-20 ਵਰਲਡ ਕੱਪ ’ਚ ਬਣਾਏ ਸਭ ਤੋਂ ਵੱਧ ਅਰਧ ਸੈਂਕੜੇ

Sunday, Oct 24, 2021 - 10:46 PM (IST)

IND v PAK : ਕੋਹਲੀ ਨੇ ਬਣਾਇਆ ਰਿਕਾਰਡ, ਟੀ-20 ਵਰਲਡ ਕੱਪ ’ਚ ਬਣਾਏ ਸਭ ਤੋਂ ਵੱਧ ਅਰਧ ਸੈਂਕੜੇ

ਸਪੋਰਟਸ ਡੈਸਕ-ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਪਾਕਿਸਤਾਨ ਵਿਰੁੱਧ 49 ਗੇਂਦਾਂ 'ਚ ਪੰਜ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 57 ਦੌੜਾਂ ਬਣਾ ਕੇ ਅਰਧ ਸੈਂਕੜੇ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਵਿਰਾਟ ਨੇ ਟੀ-20 ਵਿਸ਼ਵ ਕੱਪ 'ਚ ਆਪਣੇ ਨਾਂ ਇਕ ਬੇਹਦ ਖਾਸ ਉਪਲੱਬਧੀ ਹਾਸਲ ਕਰ ਲਈ। ਉਹ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਵਿਰਾਟ ਨੇ ਟੀ-20 ਵਿਸ਼ਵ ਕੱਪ 'ਚ 10 ਅਰਧ ਸੈਂਕੜੇ ਲਾਏ ਹਨ। ਇਸ ਮਾਮਲੇ 'ਚ ਦੂਜੇ ਨੰਬਰ 'ਤੇ ਵੈਸਟ ਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰੀਸ ਗੇਲ ਹਨ। ਗੇਲ ਨੇ 9 ਅਰਧ ਸੈਂਕੜੇ ਲਾਏ ਹਨ। ਉਥੇ, ਤੀਸਰੇ ਨੰਬਰ 'ਤੇ 7 ਅਰਧ ਸੈਂਕੜੇ ਨਾਲ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਬੱਲੇਬਾਜ਼ ਮਹੇਲਾ ਜੈਵਰਧਨੇ ਹਨ।

ਇਹ ਖ਼ਬਰ ਪੜ੍ਹੋ- IND v PAK : ਨੋ ਬਾਲ 'ਤੇ ਆਊਟ ਹੋਏ ਰਾਹੁਲ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਕੱਢਿਆ ਗੁੱਸਾ

ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 152 ਦੌੜਾਂ ਦਾ ਟੀਚਾ
ਜੇਕਰ ਮੈਚ ਦੀ ਗੱਲ ਕਰੀਏ ਤਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਾਕਿਸਤਾਨ ਦੇ ਸਾਹਮਣੇ ਜਿੱਤ ਲਈ 152 ਦੌੜਾਂ ਦਾ ਟੀਚਾ ਰੱਖਿਆ ਹੈ। ਟੀਮ ਇੰਡੀਆ ਨੇ 7 ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਨਿਰਾਸ਼ਾਜਨਕ ਸ਼ੁਰੂਆਤ ਰਹੀ। ਸਿਰਫ 6 ਦੌੜਾਂ ਦੇ ਸਕੋਰ 'ਤੇ ਭਾਰਤੀ ਟੀਮ ਆਪਣੀਆਂ ਦੋ ਮਹੱਤਵਪੂਰਨ ਵਿਕਟਾਂ ਗੁਆ ਚੁੱਕੀ ਸੀ।

ਇਹ ਖ਼ਬਰ ਪੜ੍ਹੋ- IND v PAK : ਟੀ20 ਵਿਸ਼ਵ ਕੱਪ 'ਚ ਪਹਿਲੀ ਵਾਰ ਪਾਕਿ ਵਿਰੁੱਧ ਆਊਟ ਹੋਏ ਕੋਹਲੀ, ਬਣਾਏ ਇਹ ਰਿਕਾਰਡ

ਉਥੇ, 31 ਦੇ ਸਕੋਰ 'ਤੇ ਭਾਰਤ ਨੂੰ ਸੂਰਿਆਕੁਮਾਰ ਯਾਦਵ (11) ਦੇ ਰੂਪ 'ਚ ਤੀਸਰਾ ਝਟਕਾ ਲੱਗਿਆ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਨੇ ਟੀਮ ਇੰਡੀਆ ਲਈ ਪਾਰੀ ਨੂੰ ਸੰਭਾਲਿਆ। ਭਾਰਤੀ ਕਪਤਾਨ ਨੇ ਰਿਸ਼ਭ ਪੰਤ ਨਾਲ ਚੌਥੀ ਵਿਕਟ ਲਈ 53 ਅਤੇ ਰਵਿੰਦਰ ਜਡੇਜਾ ਨਾਲ ਪੰਜਵੀਂ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕੀਤੀ। ਟੀਮ ਇੰਡੀਆ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਜ਼ਿਆਦਾ 57 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿਸ਼ਭ ਪੰਤ ਨੇ 39 ਦੌੜਾਂ ਦਾ ਯੋਗਦਾਨ ਦਿੱਤਾ।

ਟੀ-20 ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ 50+ ਸਕੋਰ ਬਣਾਉਣ ਵਾਲੇ ਖਿਡਾਰੀ
10- ਵਿਰਾਟ ਕੋਹਲੀ
9- ਕ੍ਰਿਸ ਗੇਲ
7-ਮਹੇਲਾ ਜੈਵਰਧਨੇ
6- ਤਿਲਕਰਤਨੇ ਦਿਲਸ਼ਾਨ
6- ਰੋਹਿਤ ਸ਼ਰਮਾ
5-ਏਬੀ ਡਿਵਿਲੀਅਰਸ
5- ਸ਼ੇਨ ਵਾਟਸਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Karan Kumar

Content Editor

Related News