ਟ੍ਰੈਕ ਏਸ਼ੀਆ ਕੱਪ ''ਚ ਭਾਰਤ 10 ਸੋਨ ਤਮਗਿਆਂ ਨਾਲ ਚੋਟੀ ''ਤੇ ਰਿਹਾ

Thursday, Sep 12, 2019 - 01:10 AM (IST)

ਟ੍ਰੈਕ ਏਸ਼ੀਆ ਕੱਪ ''ਚ ਭਾਰਤ 10 ਸੋਨ ਤਮਗਿਆਂ ਨਾਲ ਚੋਟੀ ''ਤੇ ਰਿਹਾ

ਨਵੀਂ ਦਿੱਲੀ— ਭਾਰਤ 10 ਸੋਨ, 8 ਚਾਂਦੀ ਅਤੇ 7 ਕਾਂਸੀ ਸਮੇਤ ਕੁੱਲ 25 ਤਮਗੇ ਜਿੱਤ ਕੇ ਬੁੱਧਵਾਰ ਨੂੰ ਖਤਮ ਹੋਏ ਟ੍ਰੈਕ ਏਸ਼ੀਆ ਕੱਪ ਦੇ 6ਵੇਂ ਸੈਸ਼ਨ ਵਿਚ ਤਮਗਾ ਸੂਚੀ ਵਿਚ ਚੋਟੀ ਦੇ ਸਥਾਨ 'ਤੇ ਰਿਹਾ। ਆਈ. ਜੀ. ਸਟੇਡੀਅਮ ਦੇ ਸਾਈਕਲਿੰਗ ਵੇਲੋਡ੍ਰੋਮ ਵਿਚ ਭਾਰਤ ਨੇ ਪ੍ਰਤੀਯੋਗਿਤਾ ਦੇ ਆਖਰੀ ਦਿਨ 2 ਸੋਨ ਅਤੇ 1 ਕਾਂਸੀ ਸਮੇਤ 3 ਤਮਗੇ ਜਿੱਤੇ। ਉਜ਼ਬੇਕਿਸਤਾਨ 4 ਸੋਨ ਅਤੇ 3 ਚਾਂਦੀ ਸਮੇਤ ਕੁੱਲ 7 ਤਮਗੇ ਜਿੱਤ ਕੇ ਦੂਸਰੇ ਸਥਾਨ 'ਤੇ ਰਿਹਾ, ਜਦਕਿ ਮਲੇਸ਼ੀਆ 4 ਸੋਨ ਅਤੇ 1 ਚਾਂਦੀ ਸਮੇਤ 5 ਤਮਗੇ ਜਿੱਤ ਕੇ ਤੀਜੇ ਸਥਾਨ 'ਤੇ ਰਿਹਾ। ਭਾਰਤੀ ਸਾਈਕਲਿੰਗ ਦੀ ਨਵੀਂ ਸਨਸਨੀ ਰੋਨਾਲਡੋ ਲੇਤੋਨਜਾਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਆਪਣਾ ਚੌਥਾ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਪੁਰਸ਼ ਜੂਨੀਅਰ ਕਿਰਿਨ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ।


author

Gurdeep Singh

Content Editor

Related News