ਦੂਜੇ ਟੀ20 ਮੈਚ ''ਚ ਆਇਰਲੈਂਡ ਨੇ ਅਮਰੀਕਾ ਨੂੰ 9 ਦੌੜਾਂ ਨਾਲ ਹਰਾਇਆ

Friday, Dec 24, 2021 - 07:20 PM (IST)

ਦੂਜੇ ਟੀ20 ਮੈਚ ''ਚ ਆਇਰਲੈਂਡ ਨੇ ਅਮਰੀਕਾ ਨੂੰ 9 ਦੌੜਾਂ ਨਾਲ ਹਰਾਇਆ

ਫੋਰਟ ਲਾਡਰਡੇਲ- ਲੋਰਕਾਨ ਟਕਰ ਦੇ 54 ਗੇਂਦਾਂ 'ਚ 84 ਦੌੜਾਂ ਦੀ ਮਦਦ ਨਾਲ ਆਇਰਲੈਂਡ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ 'ਚ ਅਮਰੀਕਾ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਅਮਰੀਕਾ ਨੇ ਪਹਿਲੇ ਮੈਚ 'ਚ ਆਇਰਲੈਂਡ ਨੂੰ 26 ਦੌੜਾਂ ਨਾਲ ਹਰਾਇਆ ਸੀ। ਆਇਰਲੈਂਡ ਨੇ 150 ਦੌੜਾਂ ਬਣਾਈਆਂ ਤੇ 19ਵੇਂ ਓਵਰ 'ਚ ਇਕ ਗੇਂਦ ਬਾਕੀ ਰਹਿੰਦੇ ਪੂਰੀ ਟੀਮ ਆਊਟ ਹੋ ਗਈ।

ਜਵਾਬ 'ਚ ਅਮਰੀਕਾ ਨੇ 20 ਓਵਰ 'ਚ 7 ਵਿਕਟਾਂ 'ਤੇ 141 ਦੌੜਾਂ ਬਣਾਈਆਂ। ਟਕਰ ਨੂੰ ਮੈਨ ਆਫ਼ ਦਿ ਸੀਰੀਜ਼ ਚੁਣਿਆ ਗਿਆ ਜਿਨ੍ਹਾਂ ਨੇ ਮੈਚ 'ਚ ਅਜੇਤੂ 57 ਦੌੜਾਂ ਬਣਾਈਆਂ। ਆਇਰਲੈਂਡ ਲਈ ਕੁਰਟਿਸ ਕੈਂਫਰ ਨੇ 25 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਦੋਵੇਂ ਟੀਮਾਂ ਐਤਵਾਰ ਤੋਂ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡਣਗੀਆ। ਇਸ ਤੋਂ ਬਾਅਦ ਆਇਰਲੈਂਡ ਟੀਮ ਜਮੈਕਾ 'ਚ ਵੈਸਟਇੰਡੀਜ਼ ਦੇ ਖ਼ਿਲਾਫ਼ ਤਿੰਨ ਵਨ-ਡੇ ਤੇ ਇਕ ਟੀ-20 ਮੈਚ ਖੇਡੇਗੀ।


author

Tarsem Singh

Content Editor

Related News