ਝੇਂਗ ਨੂੰ ਹਰਾ ਇਟਾਲੀਅਨ ਓਪਨ ਦੇ ਦੂਜੇ ਦੌਰ ਵਿਚ ਮੁਗੁਰੂਜ਼ਾ

Tuesday, May 14, 2019 - 01:39 PM (IST)

ਝੇਂਗ ਨੂੰ ਹਰਾ ਇਟਾਲੀਅਨ ਓਪਨ ਦੇ ਦੂਜੇ ਦੌਰ ਵਿਚ ਮੁਗੁਰੂਜ਼ਾ

ਰੋਮ : ਸਾਬਕਾ ਫ੍ਰੈਂਚ ਓਪਨ ਚੈਂਪੀਅਨ ਗਾਰਬਾਈਨ ਮੁਗੁਰੂਜ਼ਾ ਨੇ ਫ੍ਰੈਂਚ ਓਪਨ ਦੀ ਤਿਆਰੀ ਪੱਕਾ ਕਰਦਿਆਂ ਚੀਨ ਦੀ ਝੇਂਗ ਸੇਈਸੇਈ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਇਟਾਲੀਅਨ ਓਪਨ ਟੈਨਿਸ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਮੁਗੁਰੂਜ਼ਾ ਨੇ 46ਵੀਂ ਰੈਂਕਿੰਗ ਵਾਲੀ ਸੇਈਸੇਈ ਨੂੰ 6-3, 6-4 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਡੈੱਨਮਾਰਕ ਦੀ ਕੈਰੋਲਿਨ ਵੋਜ਼ਨੀਆਕੀ ਜਾਂ ਅਮਰੀਕਾ ਦੀ ਡੈਨਿਯੇਲੇ ਕੋਲਿੰਸ ਨਾਲ ਹੋਵੇਗਾ।

2 ਵਾਰ ਦੀ ਆਸਟਰੇਲੀਆਈ ਓਪਨ ਚੈਂਪੀਅਨ ਵਿਕਟੋਰੀਆ ਅਜਰੇਂਕਾ ਨੇ ਚੀਨ ਦੀ ਝਾਂਗ ਸ਼ੁਆਈ ਨੂੰ 6-2, 6-1 ਨਾਲ ਹਰਾਇਆ। ਹੁਣ ਉਹ 2 ਵਾਰ ਦੀ ਰੋਮ ਚੈਂਪੀਅਨ ਐਲੀਨਾ ਸਵੀਤੋਲੀਨਾ ਨਾਲ ਖੇਡੇਗੀ। ਚੀਨ ਦੀ 15ਵਾਂ ਦਰਜਾ ਪ੍ਰਾਪਤ ਵਾਂਗ ਕਿਆਂਗ ਨੂੰ ਚੈੱਕ ਗਣਰਾਜ ਦੀ ਕੈਟਰੀਨਾ ਸਿਨਿਯਾਕੋਵਾ ਨੇ 1-6, 7-5, 6-4 ਨਾਲ ਹਰਾਇਆ। ਚਾਰ ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਸ ਨੇ ਸਵੀਡਨ ਦੀ ਕੁਆਲੀਫਾਇਰ ਰੇਬੇਕਾ ਪੀਟਰਸਨ ਨੂੰ 6-4, 6-2 ਨਾਲ ਹਰਾਇਆ। ਉੱਥੇ ਹੀ ਉਸਦੀ ਭੈਣ ਵੀਨਸ ਨੇ ਬੈਲਜੀਅਮ ਦੀ ਐਲਿਸ ਮਰਟੇਂਸ ਨੂੰ 7-5, 3-6, 7-6 ਨਾਲ ਹਰਾਇਆ। ਡੋਮਿਨਿਕਾ ਸਿਬੁਲਕੋਵਾ ਨੇ ਅਲੈਗਜ਼ੈਂਡਰ ਸਾਸਨੋਵਿਚ ਨੂੰ 6-2, 6-3 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਅਮਰੀਕੀ ਓਪਨ ਅਤੇ ਆਸਟਰੇਲੀਆਈ ਓਪਨ ਜੇਤੂ ਜਾਪਾਨ ਦੀ ਨਾਓਮੀ ਓਸਾਕਾ ਨਾਲ ਹੋਵੇਗਾ।


Related News