ਸੋਲੰਕੀ ਬੋਸਫੋਰਸ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ
Wednesday, Mar 17, 2021 - 11:02 PM (IST)

ਨਵੀਂ ਦਿੱਲੀ- ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਮੁੱਕੇਬਾਜ਼ ਗੌਰਵ ਸੋਲੰਕੀ (57 ਕਿ. ਗ੍ਰਾ.) ਨੇ ਪਹਿਲੇ ਦੌਰ ’ਚ ਆਸਾਨ ਜਿੱਤ ਨਾਲ ਤੁਰਕੀ ਦੇ ਇਸਤਾਂਬੁਲ ਦੇ ਚੱਲ ਰਹੇ ਬੋਸਫੋਰਸ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਸੋਲੰਕੀ ਨੇ ਕਜ਼ਾਕੀਸਤਾਨ ਦੇ ਅਰਾਪੋਵ ਏਡੋਸ ਖਿਲਾਫ ਸ਼ੁਰੂਆਤ ਤੋਂ ਹੀ ਦਬਦਬਾ ਬਣਾਉਂਦੇ ਹੋਏ 5-0 ਦੀ ਜਿੱਤ ਦੇ ਨਾਲ ਆਖਰੀ-8 'ਚ ਪ੍ਰਵੇਸ਼ ਕੀਤਾ। ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਜੇਤੂ ਸੋਨੀਆ ਲਾਠੇਰ ਨੇ ਵੀ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਹਰਿਆਣਾ ਦੀ ਕਾਂਸੀ ਤਮਗਾ ਜੇਤੂ ਸੋਨੀਆ ਲਾਠੇਰ ਨੇ ਵੀ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਹਰਿਆਣਾ ਦੀ ਇਸ ਮੁੱਕੇਬਾਜ਼ ਨੇ ਮਹਿਲਾ 57 ਕਿ. ਗ੍ਰਾ. ਵਰਗ ਦੇ ਪਹਿਲੇ ਦੌਰ ’ਚ ਅਰਜਨਟੀਨਾ ਦੀ ਰੋਸੋਰੀਓ ਮਿਲੋਗ੍ਰੋਸ ਨੂੰ 5-0 ਨਾਲ ਹਰਾਇਆ। ਦੂਜੇ ਦੌਰ ’ਚ ਸਾਨੀਆ ਦਾ ਮੁਕਾਬਲਾ ਸਥਾਨਕ ਦਾਅਵੇਦਾਰ ਸੁਰਮੇਨੇਲੀ ਤੁਗਸੇਨਾਜ ਨਾਲ ਹੋਵੇਗਾ।
ਇਹ ਖ਼ਬਰ ਪੜ੍ਹੋ- ਕਰਨਾਟਕ - ਮਸਜਿਦਾਂ 'ਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ 'ਤੇ ਰੋਕ
ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਨਮਨ ਤੰਵਰ ਨੂੰ ਪੁਰਸ਼ 91 ਕਿ. ਗ੍ਰਾ. ਵਰਗ ’ਚ ਤੁਰਕੀ ਦੇ ਬਾਕੀ ਯਾਲਿਸਨ ਮੁਹੰਮਦ ਖਿਲਾਫ 1-4 ਨਾਲ ਹਾਰ ਝੱਲਣਾ ਪਈ ਸੀ ਜਦਕਿ ਕੇ. ਐੱਲ. ਪ੍ਰਸਾਦ ਨੂੰ 52 ਕਿ. ਗ੍ਰਾ. ਵਰਗ ’ਚ ਕਜ਼ਾਕੀਸਤਾਨ ਦੇ ਅਬਦੀਕਾਦਿਰ ਦਾਮਿਰ ਨੇ 5-0 ਨਾਲ ਹਰਾਇਆ। ਪ੍ਰਯਾਗ ਚੌਹਾਨ ਨੂੰ ਪੁਰਸ਼ 75 ਕਿ. ਗ੍ਰਾ. 'ਚ ਅਜਰਬੇਜਾਨ ਦੇ ਸਾਹਸੁਵਾਰਲੀ ਕਰਮਨ, ਜਦਕਿ ਪੂਜਾ ਨੂੰ ਮਹਿਲਾ 75 ਕਿ. ਗ੍ਰਾ. ਵਰਗ ’ਚ ਰੂਸ ਦੀ ਸ਼ਾਮੋਨੋਵਾ ਅਨਸਤਾਸੀਆ ਖਿਲਾਫ ਹਾਰ ਝੱਲਣੀ ਪਈ। ਪ੍ਰਤੀਯੋਗਿਤਾ ਦੇ ਦੂਜੇ ਦਿਨ ਕੱਲ 6 ਹੋਰ ਮੁੱਕੇਬਾਜ਼ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਗੇ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਸ਼ਿਵ ਥਾਪਾ (63 ਕਿ. ਗ੍ਰਾ.), ਦੁਰਯੋਧਨ ਨੇਗੀ (69 ਕਿ. ਗ੍ਰਾ.), ਬ੍ਰਿਜੇਸ਼ ਯਾਦਵ (81 ਕਿ. ਗ੍ਰਾ.) ਅਤੇ ਕਿਸ਼ਨ ਸ਼ਰਮਾ
ਇਹ ਖ਼ਬਰ ਪੜ੍ਹੋ- ਵਿਰਾਟ ਨੇ ਇੰਗਲੈਂਡ ਵਿਰੁੱਧ ਕੀਤੀ ਵਿਲੀਅਮਸਨ ਦੀ ਬਰਾਬਰੀ, ਬਣਾਏ ਇਹ ਰਿਕਾਰਡ
(+91 ਕਿ. ਗ੍ਰਾ.) ਪੁਰਸ਼ ਵਰਗ ਜਦਕਿ ਨਿਕਹਤ ਜ਼ਰੀਨ
(51 ਕਿ. ਗ੍ਰਾ.) ਅਤੇ ਪ੍ਰਵੀਣ (60 ਕਿ. ਗ੍ਰਾ.) ਮਹਿਲਾ ਵਰਗ ’ਚ ਚੁਣੌਤੀ ਪੇਸ਼ ਕਰਨਗੇ। ਭਾਰਤ ਦੇ 8 ਪੁਰਸ਼ ਅਤੇ 5 ਮਹਿਲਾ ਮੁੱਕੇਬਾਜ਼ਾਂ ਦੀ 13 ਮੈਂਬਰੀ ਟੀਮ ਟੂਰਨਾਮੈਂਟ ’ਚ ਹਿੱਸਾ ਲੈ ਰਹੀ ਹੈ, ਜਿਸ ਦਾ ਆਯੋਜਨ 15-21 ਮਾਰਚ ਤੱਕ ਹੋਵੇਗਾ। ਟੂਰਨਾਮੈਂਟ ’ਚ ਰੂਸ, ਅਰਜਨਟੀਨਾ ਅਤੇ ਕਜ਼ਾਕੀਸਤਾਨ ਵਰਗੇ ਦੇਸ਼ਾਂ ਦੇ ਮੁੱਕੇਬਾਜ਼ ਹਿੱਸਾ ਲੈ ਰਹੇ ਹਨ।
ਇਹ ਖ਼ਬਰ ਪੜ੍ਹੋ- ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।