ਟੀ-20 ਰੈਂਕਿੰਗ ''ਚ ਵਿਰਾਟ ਤੀਜੇ ਨੰਬਰ ''ਤੇ

Tuesday, Jan 30, 2018 - 01:32 AM (IST)

ਟੀ-20 ਰੈਂਕਿੰਗ ''ਚ ਵਿਰਾਟ ਤੀਜੇ ਨੰਬਰ ''ਤੇ

ਦੁਬਈ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵਲੋਂ ਜਾਰੀ ਤਾਜ਼ਾ ਟੀ-20 ਵਿਸ਼ਵ ਰੈਂਕਿੰਗ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਸੂਚੀ ਵਿਚ ਤੀਜੇ ਨੰਬਰ 'ਤੇ ਬਰਕਰਾਰ ਹੈ, ਜਦਕਿ ਪਾਕਿਸਤਾਨੀ ਬੱਲੇਬਾਜ਼ ਬਾਬਰ ਆਜ਼ਮ ਚੋਟੀ 'ਤੇ ਪਹੁੰਚ ਗਿਆ ਹੈ, ਜਦਕਿ ਗੇਂਦਬਾਜ਼ਾਂ ਦੀ ਸੂਚੀ 'ਚ ਨਿਊਜ਼ੀਲੈਂਡ ਦਾ ਆਫ ਸਪਿਨਰ ਮਿਸ਼ੇਲ ਸੈਂਟਨਰ ਨੇ ਨੰਬਰ ਇਕ ਸਥਾਨ ਹਾਸਲ ਕੀਤਾ ਹੈ।
ਬਾਬਰ ਨੇ 11 ਸਥਾਨਾਂ ਦੀ ਛਲਾਂਗ ਲਾ ਕੇ ਬੱਲੇਬਾਜ਼ਾਂ ਦੀ ਸੂਚੀ 'ਚ ਪਹਿਲੀ ਵਾਰ ਚੋਟੀ 'ਤੇ ਪਹੁੰਚ ਗਿਆ ਹੈ। ਬਾਬਰ ਮਿਸਬਾਹ-ਉਲ- ਹੱਕ ਤੋਂ ਬਾਅਦ ਦੂਜਾ ਅਜਿਹਾ ਪਾਕਿਸਤਾਨੀ ਬੱਲੇਬਾਜ਼ ਹੈ, ਜਿਸ ਨੇ ਟੀ-20 ਰੈਂਕਿੰਗ 'ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਮਿਸਬਾਹ ਨੇ 2009 'ਚ ਨੰਬਰ ਇਕ ਸਥਾਨ ਹਾਸਲ ਕੀਤਾ ਸੀ। ਨਿਊਜ਼ੀਲੈਂਡ ਦਾ ਕੌਲਿਨ ਮੁਨਰੋ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਨੰਬਰ ਇਕ ਸਥਾਨ 'ਤੇ ਸੀ ਪਰ ਦੋ ਮੈਚਾਂ 'ਚ 50 ਦੌੜਾਂ ਹੀ ਬਣਾਉਣ ਤੋਂ ਬਾਅਦ ਹੁਣ ਉਹ ਚੌਥੇ ਨੰਬਰ 'ਤੇ ਖਿਸਕ ਗਿਆ ਹੈ।
ਗੇਂਦਬਾਜ਼ਾਂ ਦੀ ਸੂਚੀ 'ਚ ਨਿਊਜ਼ੀਲੈਂਡ ਦੇ ਮਿਸ਼ੇਲ ਸੈਂਟਨਰ ਨੇ ਹਮਵਤਨ ਈਸ਼ ਸੋਢੀ ਨੂੰ ਹਟਾ ਕੇ ਨੰਬਰ ਇਕ ਸਥਾਨ ਹਾਸਲ ਕੀਤਾ ਹੈ। ਸੈਂਟਨਰ ਨੇ ਸੀਰੀਜ਼ 'ਚ ਚਾਰ ਵਿਕਟਾਂ ਹਾਸਲ ਕੀਤੀਆਂ ਸਨ। ਸੈਂਟਨਰ ਡੇਨੀਅਲ ਵਿਟੋਰੀ, ਸ਼ੇਨ ਬਾਂਡ ਤੇ ਸੋਢੀ ਤੋਂ ਬਾਅਦ ਨਿਊਜ਼ੀਲੈਂਡ ਦਾ ਚੌਥਾ ਗੇਂਦਬਾਜ਼ ਹੈ, ਜਿਹੜਾ ਟੀ-20 ਰੈਂਕਿੰਗ ਵਿਚ ਨੰਬਰ ਇਕ 'ਤੇ ਪਹੁੰਚਿਆ ਹੈ। ਭਾਰਤੀ ਯਾਰਕਰਮੈਨ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ 'ਚ 702 ਰੇਟਿੰਗ ਅੰਕਾਂ ਨਾਲ ਚੌਥੇ ਨੰਬਰ 'ਤੇ ਹੈ।


Related News