ICC ਹਰ ਸਾਲ ਕਰਵਾਉਣਾ ਚਾਹੁੰਦਾ ਹੈ ਵਰਲਡ ਕੱਪ, BCCI ਨੇ ਕੀਤਾ ਸਾਫ ਇਨਕਾਰ

10/14/2019 4:24:13 PM

ਮੁੰਬਈ : ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਦੇ ਨਵੇਂ ਅਹੁਦੇਦਾਰਾਂ ਨੂੰ ਜਲਦੀ ਹੀ ਆਈ. ਸੀ. ਸੀ. (ਅੰਤਰਰਾਸ਼ਟਰੀ ਕ੍ਰਿਕਟ ਕੌਂਸਿਲ) ਦੀ ਦੋਹਰੇਪਨ ਰਣਨੀਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਸਦੇ ਆਗਾਮੀ ਦੌਰਿਆਂ ਦੇ ਪ੍ਰੋਗਰਾਮ (ਐੱਫ. ਟੀ. ਪੀ.) ਦਾ ਭਾਰਤੀ ਕ੍ਰਿਕਟ ਬੋਰਡ ਦੇ ਮੁਨਾਫੇ 'ਤੇ ਉਲਟ ਅਸਰ ਪੈ ਸਕਦਾ ਹੈ। ਆਈ. ਸੀ. ਸੀ. ਦੀ ਨਵੀਂ ਪੇਸ਼ਕਸ਼ ਵਿਚ ਟੀ-20 ਵਰਲਡ ਕੱਪ ਹਰ ਸਾਲ ਅਤੇ 50 ਓਵਰਾਂ ਦਾ ਵਰਲਡ ਕੱਪ 3 ਸਾਲ ਵਿਚ ਇਕ ਵਾਰ ਕਰਾਉਣ ਲਈ ਕਿਹਾ ਹੈ। ਇਸ ਦੇ ਜ਼ਰੀਏ ਆਈ. ਸੀ. ਸੀ. 2023-2028 ਦੇ ਅੰਤਰਾਲ ਲਈ ਵਿਸ਼ਵ ਪੱਧਰੀ ਮੀਡੀਆ ਅਧਿਕਾਰ ਬਾਜ਼ਾਰ ਵਿਚ ਪ੍ਰਵੇਸ਼ ਕਰਨਾ ਚਾਹੁੰਦੀ ਹੈ ਤਾਂ ਜੋ ਸਪੋਰਟਸ ਜਿਵੇਂ ਸੰਭਾਵਿਤ ਪ੍ਰਸਾਰਕਾਂ ਤੋਂ ਮਾਲੀਆ ਦਾ ਮੋਟਾ ਹਿੱਸਾ ਮਿਲ ਸਕੇ।

PunjabKesari

ਸੌਰਵ ਗਾਂਗੁਲੀ ਦੀ ਪ੍ਰਧਾਨਗੀ ਵਾਲੇ ਬੀ. ਸੀ. ਸੀ. ਆਈ. ਦੇ ਸਾਹਮਣੇ ਇਹ ਵੱਡੀ ਚੁਣੌਤੀ ਹੋਵੇਗੀ। ਐੱਫ. ਟੀ. ਪੀ. ਉਹ ਕਲੈਂਡਰ ਹੈ ਜੋ ਆਈ. ਸੀ. ਸੀ. ਅਤੇ ਮੈਂਬਰ ਦੇਸ਼ ਵੱਖ-ਵੱਖ 5 ਸਾਲ ਦੇ ਅੰਤਰਾਲ ਲਈ ਬਣਾਉਂਦੇ ਹਨ ਜਿਸ ਦੇ ਤਹਿਤ ਦੋ ਪੱਖੀ ਅਤੇ ਬਹੁ-ਰਾਸ਼ਟਰੀ ਟੂਰਨਾਮੈਂਟ ਖੇਡੇ ਜਾਂਦੇ ਹਨ। 2023 ਤੋਂ ਬਾਅਦ ਦੇ ਅੰਤਰਾਲ ਲਈ ਪ੍ਰਸਤਾਵਿਤ ਡਰਾਫਟ 'ਤੇ ਹਾਲ ਹੀ 'ਚ ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਦੀ ਬੈਠਕ ਵਿਚ ਗੱਲ ਕੀਤੀ ਗਈ। ਬੀ. ਸੀ. ਸੀ. ਆਈ. ਦੇ ਸੀ. ਈ. ਓ ਰਾਹੁਲ ਜੌਹਰੀ ਨੇ ਸਾਫ ਤੌਰ 'ਤੇ ਆਈ. ਸੀ. ਸੀ. ਦੇ ਸੀ. ਈ. ਓ. ਮੰਨੂ ਸਾਹਨੀ ਨੂੰ ਈ. ਮੇਲ ਵਿਚ ਕਿਹਾ ਕਿ ਇਹ ਫੈਸਲਾ ਕਈ ਕਾਰਨਾਂ ਤੋਂ ਸਹੀ ਨਹੀਂ ਹੋਵੇਗਾ।

PunjabKesari

ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਪ੍ਰਸਾਰਕ ਜੇਕਰ 2023-2028 ਦੇ ਅੰਤਰਾਲ ਲਈ ਆਈ. ਸੀ. ਸੀ. ਅਧਿਕਾਰ ਖਰੀਦਣ 'ਤੇ 60 ਕਰੋੜ ਰੁਪਏ ਦਾ ਖਰਚਾ ਕਰਦਾ ਹੈ ਤਾਂ ਬੀ. ਸੀ. ਸੀ. ਆਈ. ਦੇ ਬਾਜ਼ਾਰ ਵਿਚ ਉਤਰਨ 'ਤੇ ਉਸ ਦੇ ਕੋਲ 40 ਕਰੋੜ ਰੁਪਏ ਹੀ ਬਚਣਗੇ। ਇਸ ਦੇ ਨਾਲ ਬੀ. ਸੀ. ਸੀ. ਆਈ. ਦਾ ਮੁਨਾਫਾ ਘੱਟ ਜਾਵੇਗਾ।'' ਜੋਹਰੀ ਨੇ ਈ. ਮੇਲ ਵਿਚ ਕਿਹਾ, ''ਬੀ. ਸੀ. ਸੀ. ਆਈ. 2023 ਤੋਂ ਬਾਅਦ ਆਈ. ਸੀ. ਸੀ. ਟੂਰਨਾਮੈਂਟਾਂ ਅਤੇ ਪ੍ਰਸਤਾਵਿਤ ਹੋਰ ਆਈ. ਸੀ. ਸੀ. ਟੂਰਨਾਮੈਂਟਾਂ 'ਤੇ ਨਾ ਤਾਂ ਸਹਿਮਤੀ ਜਤਾਏਗਾ ਅਤੇ ਨਾ ਇਸ 'ਤੇ ਕੋਈ ਸਫਾਈ ਦੇਵੇਗਾ ਹੈ। ਇਸ ਤੋਂ ਇਲਾਵਾ ਬੀ. ਸੀ. ਸੀ. ਆਈ. ਨੂੰ ਦੋ ਪੱਖੀ ਲੜੀਆਂ ਦੇ ਆਪਣੇ ਕਰਾਰ ਪੂਰੇ ਕਰਨੇ ਹਨ। ਉੱਥੇ ਹੀ ਇਸ ਮਾਮਲੇ 'ਤੇ ਮੈਂਬਰ ਬੋਰਡਾਂ ਦੇ ਸੀ. ਈ. ਓ. ਦੀ ਰਾਏ ਨਹੀਂ ਲਈ ਗਈ ਤਾਂ ਇਕ ਤਰਫਾ ਫੈਸਲਾ ਅੱਧਾ-ਪੱਕਾ ਹੈ ਅਤੇ ਇਸ ਦੇ ਇਹ ਵੀ ਮਾਇਨੇ ਹਨ ਕਿ ਸਹੀ ਪ੍ਰਕਿਰਿਆ ਦਾ ਪਾਲਨ ਨਹੀਂ ਕੀਤਾ ਗਿਆ।''


Related News