ਯੂਰਪੀਅਨ ਸਾਕਰ ’ਚ ਫੁਟ, 12 ਫੁੱਟਬਾਲ ਕਲੱਬਾਂ ਨੇ ਆਪਣੀ ਲੀਗ ਦਾ ਕੀਤਾ ਐਲਾਨ
Tuesday, Apr 20, 2021 - 03:32 AM (IST)
ਲੰਡਨ– ਇੰਗਲੈਂਡ, ਸਪੇਨ ਤੇ ਇਟਲੀ ਦੇ 12 ਫੁੱਟਬਾਲ ਕਲੱਬਾਂ ਦੇ ਗਰੁੱਪ ਨੇ ਯੂਰਪੀਅਨ ਸਾਕਰ ਵਿਚੋਂ ਹਟਣ ਦਾ ਫੈਸਲਾ ਕਰਦੇ ਹੋਏ ਸੁਪਰ ਲੀਗ ਬਣਾਉਣ ਦਾ ਐਲਾਨ ਕੀਤਾ। ਇਨ੍ਹਾਂ ਕਲੱਬਾਂ ਨੇ ਯੂਏਫਾ ਕਲੱਬ ਵਲੋਂ ਆਯੋਜਿਤ ਚੈਂਪੀਅਨਸ ਲੀਗ ਦੇ ਮੌਜੂਦਾ ਢਾਂਚੇ ਵਿਚੋਂ ਹਟਣ ਦਾ ਫੈਸਲਾ ਕੀਤਾ ਜਦਕਿ ਉਨ੍ਹਾਂ ਨੂੰ ਇਸਦੇ ਲਈ ਚੌਕਸ ਵੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਘਰੇਲੂ ਪ੍ਰਤੀਯੋਗਿਤਾਵਾਂ ਵਿਚੋਂ ਬਾਹਰ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਇਸਦੇ ਲਈ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਖ਼ਬਰ ਪੜ੍ਹੋ- ਮੈਂ ਜਾਣਦਾ ਸੀ ਕਿ ਕੀ ਕਰਨਾ ਤੇ ਉਸੇ ਦਿਸ਼ਾ ’ਚ ਕੋਸ਼ਿਸ਼ ਕੀਤੀ : ਧਵਨ
ਦੁਨੀਆ ਦੇ ਸਭ ਤੋਂ ਵੱਡੀ ਖੇਡ ਨੂੰ ਇਸ ਕਦਮ ਨੇ ਝੋਝੰੜ ਕੇ ਰੱਖ ਦਿੱਤਾ ਹੈ, ਜਿਸ ਵਿਚ ਆਰਸਨੈੱਲ, ਲਿਵਰਪੂਲ ਤੇ ਮਾਨਚੈਸਟਰ ਯੂਨਾਈਟਡ ਕਲੱਬਾਂ ਦੇ ਅਮਰੀਕੀ ਮਾਲਕਾਂ ਦਾ ਵੀ ਕੁਝ ਯੋਗਦਾਨ ਹੋ ਸਕਦਾ ਹੈ। ਇਨ੍ਹਾਂ ਵਿਦ੍ਰੋਹੀ ਕਲੱਬਾਂ ਨੇ ਇਹ ਕਦਮ ਤਦ ਚੁੱਕਿਆ ਜਦੋਂ ਯੂਏਫਾ (ਯੂਰਪੀਅਨ ਫੁੱਟਬਾਲ ਦੀ ਸੰਚਾਲਨ ਸੰਸਥਾ) 2024 ਵਿਚ ਚੈਂਪੀਅਨਸ ਲੀਗ ਨੂੰ ਵਧਾਉਣ ਦੀ ਯੋਜਨਾ ਤੋਂ ਮੁਕਰ ਗਿਆ।
ਇਹ ਖ਼ਬਰ ਪੜ੍ਹੋ- ਪਾਕਿ ਦੇ ਖਿਡਾਰੀ ਨੇ ਦਿੱਤਾ ਵੱਡਾ ਬਿਆਨ, ਫ੍ਰੀ ਹਿੱਟ ਨੂੰ ਦੱਸਿਆ ਸਭ ਤੋਂ ਘਟੀਆ ਨਿਯਮ
ਇਸ ਸੁਪਰ ਲੀਗ ਦੀ ਯੋਜਨਾ ਜਨਵਰੀ ਵਿਚ ਲੀਕ ਹੋ ਗਈ ਸੀ ਪਰ ਹੁਣ ਇਸਦਾ ਐਲਾਨ ਕੀਤਾ ਗਿਆ ਹੈ। ਰੀਅਲ ਮੈਡ੍ਰਿਡ ਦੇ ਮੁਖੀ ਫਲੋਰੇਂਟਿਨੋ ਪੇਰੇਜ ਸੁਪਰ ਲੀਗ ਦੇ ਸੰਸਥਾਪਕ ਚੇਅਰਮੈਨ ਹੋਣਗੇ। ਸੁਪਰ ਲੀਗ ਅਨੁਸਾਰ ਉਸਦੀ ਯੋਜਨਾ ਇਸ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਹੈ, ਜਿਹੜੀ 20 ਟੀਮਾਂ ਦੀ ਪ੍ਰਤੀਯੋਗਿਤਾ ਹੋਵੇਗੀ ਤੇ ਇਸ ਤਰ੍ਹਾਂ ਹਫਤੇ ਦੇ ਵਿਚਾਲੇ ਵਿਚ ਖੇਡੀ ਜਾਵੇਗੀ ਜਿਵੇਂ ਮੌਜੂਦਾ ਚੈਂਪੀਅਨਸ ਲੀਗ ਤੇ ਯੂਰੋਪਾ ਲੀਗ ਖੇਡੀਆਂ ਜਾਂਦੀਆਂ ਹਨ।
ਇਹ ਖ਼ਬਰ ਪੜ੍ਹੋ- ਕੁਲਦੀਪ ਨੂੰ ਆਈ. ਪੀ. ਐੱਲ. ’ਚ ਦਮਦਾਰ ਪ੍ਰਦਰਸ਼ਨ ਦਾ ਭਰੋਸਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।