ਅਹਿਮਦਾਬਾਦ ਟੈਸਟ 'ਚ ਭਾਰਤ ਰਚ ਸਕਦੈ ਇਤਿਹਾਸ, IND ਤੇ AUS ਦੇ ਪ੍ਰਧਾਨ ਮੰਤਰੀ ਰਹਿਣਗੇ ਮੌਜੂਦ

03/07/2023 4:38:04 PM

ਅਹਿਮਦਾਬਾਦ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ 2023 ਦਾ ਆਖਰੀ ਮੈਚ 9 ਮਾਰਚ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਭਾਰਤ ਤੇ ਆਸਟ੍ਰੇਲੀਆ ਲਈ ਬਹੁਤ ਖਾਸ਼ ਹੋਣ ਜਾ ਰਿਹਾ ਹੈ ਕਿਉਂਕਿ ਆਖ਼ਰੀ ਟੈਸਟ ਦੇ ਪਹਿਲੇ ਦਿਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਵੀ ਸਟੇਡੀਅਮ ਵਿੱਚ ਮੌਜੂਦ ਰਹਿਣਗੇ। ਇਸ ਦੌਰਾਨ ਉਹ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਉਦਘਾਟਨੀ ਸਮਾਰੋਹ ਦਾ ਹਿੱਸਾ ਵੀ ਹੋਣਗੇ।

ਇਹ ਵੀ ਪੜ੍ਹੋ : IPL 2023: ਧੋਨੀ ਦੀ ਵਾਪਸੀ, ਨੈੱਟ 'ਤੇ ਬਹਾਇਆ ਖ਼ੂਬ ਪਸੀਨਾ, ਮਾਰੇ ਵੱਡੇ ਸ਼ਾਟ (ਵੀਡੀਓ)

PunjabKesari

ਇਸ ਟੈਸਟ ਸੀਰੀਜ਼ 'ਚ ਹੁਣ ਤੱਕ ਖੇਡੇ ਗਏ 3 ਟੈਸਟ ਮੈਚਾਂ 'ਚੋਂ ਜਿੱਥੇ ਭਾਰਤੀ ਟੀਮ ਨੇ ਪਹਿਲੇ 2 ਮੈਚਾਂ 'ਚ ਜਿੱਤ ਦਰਜ ਕੀਤੀ, ਉਥੇ ਆਸਟ੍ਰੇਲੀਆਈ ਟੀਮ ਨੇ ਤੀਜਾ ਟੈਸਟ ਮੈਚ 9 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਚ ਸ਼ਾਨਦਾਰ ਵਾਪਸੀ ਕੀਤੀ। ਇਸ ਤੋਂ ਇਲਾਵਾ ਅਹਿਮਦਾਬਾਦ ਦੇ ਜਿਸ ਸਟੇਡੀਅਮ 'ਚ ਇਹ ਮੈਚ ਖੇਡਿਆ ਜਾਵੇਗਾ ਉਹ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮਾਂ ਵਿੱਚੋਂ ਇੱਕ ਹੈ, ਇਸ ਟੈਸਟ ਮੈਚ ਦੇ ਪਹਿਲੇ ਦਿਨ ਇੱਕ ਖਾਸ ਰਿਕਾਰਡ ਬਣਾ ਸਕਦਾ ਹੈ, ਜੋ ਇਸ ਸਮੇਂ ਆਸਟ੍ਰੇਲੀਆ ਦੇ ਇਤਿਹਾਸਕ ਮੈਲਬੋਰਨ ਕ੍ਰਿਕਟ ਗਰਾਊਂਡ ਦੇ ਨਾਂ 'ਤੇ ਹੈ। 

MCG ਕੋਲ ਇੱਕ ਦਿਨ ਵਿੱਚ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦਰਸ਼ਕਾਂ ਦੀ ਗਿਣਤੀ ਦਾ ਰਿਕਾਰਡ ਹੈ। ਇਸ ਟੈਸਟ ਸੀਰੀਜ਼ ਦੇ ਅਹਿਮਦਾਬਾਦ ਟੈਸਟ ਮੈਚ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਦੇ ਖੇਡ ਲਈ ਹੁਣ ਤੱਕ 85,000 ਤੋਂ ਜ਼ਿਆਦਾ ਟਿਕਟਾਂ ਵਿਕ ਚੁੱਕੀਆਂ ਹਨ। ਇਸ ਨਾਲ ਜੇਕਰ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਸਟੇਡੀਅਮ 'ਚ ਮੈਚ ਦੇਖਣ ਦੀ ਸਹੂਲਤ ਮਿਲਦੀ ਹੈ ਤਾਂ ਪਹਿਲੇ ਦਿਨ ਹੀ ਇਹ ਗਿਣਤੀ 1 ਲੱਖ ਨੂੰ ਪਾਰ ਕਰਨ ਦੀ ਉਮੀਦ ਹੈ। ਅਹਿਮਦਾਬਾਦ ਸਟੇਡੀਅਮ ਦੀ ਕੁੱਲ ਸਮਰੱਥਾ 1,32,000 ਹੈ।

ਇਹ ਵੀ ਪੜ੍ਹੋ : ਨੋਵਾਕ ਜੋਕੋਵਿਚ ਨੇ ਇੰਡੀਅਨ ਵੇਲਸ ਤੋਂ ਆਪਣਾ ਨਾਂ ਵਾਪਸ ਲਿਆ

ਅਹਿਮਦਾਬਾਦ ਸਟੇਡੀਅਮ 'ਚ ਜੇਕਰ 1 ਲੱਖ ਲੋਕ ਇਕੱਠੇ ਟੈਸਟ ਮੈਚ ਦਾ ਆਨੰਦ ਲੈਂਦੇ ਹਨ ਤਾਂ ਇਹ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਜਦੋਂ ਇੰਨੇ ਦਰਸ਼ਕ ਸਟੇਡੀਅਮ 'ਚ ਮੌਜੂਦ ਹੋਣਗੇ। ਇਸ ਤੋਂ ਪਹਿਲਾਂ 2013-14 ਏਸ਼ੇਜ਼ ਸੀਰੀਜ਼ ਦੌਰਾਨ ਇੱਕ ਦਿਨ ਵਿੱਚ ਸਭ ਤੋਂ ਵੱਧ ਦਰਸ਼ਕਾਂ ਦੀ ਗਿਣਤੀ ਦਾ ਰਿਕਾਰਡ ਐਮਸੀਜੀ ਵਿੱਚ ਦਰਜ ਕੀਤਾ ਗਿਆ ਸੀ, ਜਦੋਂ 91,112 ਦਰਸ਼ਕਾਂ ਨੇ ਸਟੇਡੀਅਮ ਵਿੱਚ ਬੈਠ ਕੇ ਮੈਚ ਦਾ ਆਨੰਦ ਮਾਣਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News