WC 2019 : 4 ਅਜਿਹੇ ਖਤਰਨਾਕ ਕ੍ਰਿਕਟਰ ਜਿਨ੍ਹਾਂ ਦੇ ਪ੍ਰਦਰਸ਼ਨ ਤੋਂ ਖੌਫ ਖਾ ਜਾਣਗੀਆਂ ਟੀਮਾਂ
Friday, May 17, 2019 - 02:58 PM (IST)

ਸਪੋਰਟਸ ਡੈਸਕ— ਵਰਲਡ ਕੱਪ 2019 ਦਾ ਆਯੋਜਨ ਇੰਗਲੈਂਡ-ਵੇਲਸ ਦੀ ਸਰਜ਼ਮੀਂ 'ਤੇ ਹੋਣ ਜਾ ਰਿਹਾ ਹੈ। ਇਸ ਵਾਰ ਟੂਰਨਾਮੈਂਟ 'ਚ ਵਿਸ਼ਵ ਦੀਆਂ ਚੋਟੀ ਦੀਆਂ 10 ਟੀਮਾਂ ਹਿੱਸਾ ਲੈਣ ਵਾਲੀਆਂ ਹਨ। ਅਜਿਹੇ 'ਚ ਇਸ ਵਾਰ ਵਰਲਡ ਕੱਪ 'ਚ ਸਾਰੀਆਂ ਟੀਮਾਂ ਦੇ 35+ ਤੋਂ ਵੀ ਜ਼ਿਆਦਾ ਉਮਰ ਦੇ ਖਿਡਾਰੀ ਖੇਡਦੇ ਹੋਏ ਨਜ਼ਰ ਆਉਣਗੇ। ਤਾਂ ਆਓ ਇਕ ਝਾਤ ਪਾਉਂਦੇ ਹਾਂ ਇਨ੍ਹਾਂ ਖਾਸ ਖਿਡਾਰੀਆਂ 'ਤੇ।
1. ਅਫਰੀਕਾ ਦੇ ਮਾਹਰ ਸਪਿਨਰ ਇਮਰਾਨ ਤਾਹਿਰ
ਦੱਖਣੀ ਅਫਰੀਕਾ ਦੇ ਇਸ ਖਿਡਾਰੀ ਦੀ ਉਮਰ ਇਸ ਸਮੇਂ 40 ਸਾਲ ਤੋਂ ਵੱਧ ਹੈ, ਪਰ ਇਨ੍ਹਾਂ ਦੀ ਉਮਰ ਇਨ੍ਹਾਂ ਦੇ ਪ੍ਰਦਰਸ਼ਨ 'ਚ ਕੋਈ ਅਸਰ ਨਹੀਂ ਪਾਉਂਦੀ। ਇਸ ਵਾਰ ਦੇ ਆਈ.ਪੀ.ਐੱਲ. 'ਚ ਪਰਪਲ ਕੈਪ ਦਾ ਖਿਤਾਬ ਜਿੱਤਣ ਵਾਲੇ ਇਸ ਖਿਡਾਰੀ 'ਤੇ ਉਮਰ ਦਾ ਕੋਈ ਅਸਰ ਨਹੀਂ ਦਿਖਾਈ ਦਿੰਦਾ ਹੈ, ਅਜੇ ਵੀ ਉਹ ਵਿਕਟਲੀਡਿੰਗ ਗੇਂਦਬਾਜ਼ਾਂ ਦੀ ਸੂਚੀ 'ਚ ਸਭ ਤੋਂ ਉਪਰ ਆਉਂਦੇ ਹਨ। ਤਾਹਿਰ ਨੇ ਵਿਸ਼ਵ ਕੱਪ ਦੇ 13 ਮੈਚਾਂ 29 ਵਿਕਟ ਝਟਕਾਏ, ਹਾਲਾਂਕਿ ਤਾਹਿਰ ਦਾ ਇਹ ਆਖਰੀ ਵਿਸ਼ਵ ਕੱਪ ਹੈ।
2. ਵਿੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ
ਵਿੰਡੀਜ਼ ਟੀਮ ਦੇ ਉਪ ਕਪਤਾਨ ਬਣਾਏ ਗਏ ਗੇਲ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹਨ। ਉਨ੍ਹਾਂ ਦੀ ਉਮਰ ਅਜੇ 39 ਸਾਲ ਹੈ, ਪਰ ਅਜੇ ਵੀ ਉਹ ਲੰਬੇ-ਲੰਬੇ ਸ਼ਾਟ ਮਾਰਦੇ ਨਜ਼ਰ ਆਉਂਦੇ ਹਨ। ਗੇਲ ਨੇ ਵਿਸ਼ਵ ਕੱਪ 'ਚ ਖੇਡੇ ਗਏ 26 ਮੈਚਾਂ 'ਚ 37.76 ਦੀ ਔਸਤ ਨਾਲ 944 ਦੌੜਾਂ ਬਣਾਈਆਂ ਹਨ, ਜਿਸ 'ਚ 2 ਸੈਂਕੜੇ ਵੀ ਸ਼ਾਮਲ ਹਨ, ਇਸ ਦੌਰਾਨ ਉਨ੍ਹਾਂ ਨੇ 14 ਵਿਕਟ ਵੀ ਝਟਕਾਏ ਹਨ।
3. ਪਾਕਿਸਤਾਨ ਦੇ ਆਲਰਾਊਂਡਰ ਮੁਹੰਮਦ ਹਫੀਜ਼
ਪਾਕਿਸਤਾਨ ਦੇ ਆਲਰਾਊਂਡਰ ਮੁਹੰਮਦ ਹਫੀਜ਼ ਇਸ ਲਿਸਟ 'ਚ ਤੀਜੇ ਨੰਬਰ 'ਤੇ ਆਉਂਦੇ ਹਨ। ਹਫੀਜ਼ ਨੇ ਅਜੇ ਤਕ ਵਿਸ਼ਵ ਕੱਪ ਦੇ ਮੈਚਾਂ 'ਚ 10 ਮੈਚ ਹੀ ਖੇਡੇ ਹਨ, ਇਸ ਦੌਰਾਨ ਉਨ੍ਹਾਂ ਨੇ 230 ਦੌੜਾਂ ਹੀ ਬਣਾਈਆਂ ਹਨ। 38 ਸਾਲਾ ਹਫੀਜ਼ ਨੇ ਇਸ ਦੌਰਾਨ 11 ਵਿਕਟ ਲਏ ਹਨ, ਉਹ ਪਾਕਿ ਟੀਮ 'ਚ ਆਲਰਾਊਂਡਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਂਦੇ ਹਨ।
4. ਮਹਾਨ ਫਿਨੀਸ਼ਰ ਐੱਮ.ਐੱਸ. ਧੋਨੀ
ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਐੱਮ.ਐੱਸ. ਧੋਨੀ ਦੀ ਗੱਲ ਕੀਤੀ ਜਾਵੇ ਤਾਂ ਉਹ ਉਮਰ ਦੇ ਮਾਮਲੇ 'ਚ ਚੌਥੇ ਸਥਾਨ 'ਤੇ ਹਨ, ਧੋਨੀ ਨੇ ਵਿਸ਼ਵ ਕੱਪ 'ਚ 20 ਮੈਚ ਖੇਡੇ ਹਨ, ਇਨ੍ਹਾਂ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੇ 42.35 ਦੀ ਔਸਤ ਨਾਲ 507 ਦੌੜਾਂ ਬਣਾਈਆਂ ਹਨ।