ਇਮਰਾਨ ਤਾਹਿਰ ਦੀ ਪਤਨੀ ਹੈ ਭਾਰਤੀ ਮੂਲ ਦੀ, ਅਫਰੀਕਾ ਤੋਂ ਆਈ ਸੀ ਮੈਚ ਦੇਖਣ

Saturday, Apr 13, 2019 - 03:41 AM (IST)

ਇਮਰਾਨ ਤਾਹਿਰ ਦੀ ਪਤਨੀ ਹੈ ਭਾਰਤੀ ਮੂਲ ਦੀ, ਅਫਰੀਕਾ ਤੋਂ ਆਈ ਸੀ ਮੈਚ ਦੇਖਣ

ਜਲੰਧਰ — ਬੀਤੇ ਦਿਨੀਂ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਇਕ ਪਾਸੇ ਜਿਥੇ 'ਨੋ-ਬਾਲ' ਨੂੰ ਲੈ ਕੇ ਵਿਵਾਦ ਚਰਚਾ ਵਿਚ ਰਿਹਾ ਤਾਂ ਦੂਜੇ ਪਾਸੇ ਦਰਸ਼ਕ ਗੈਲਰੀ ਵਿਚ ਬੈਠੀ ਸੀ. ਐੱਸ. ਕੇ. ਖਿਡਾਰੀ ਇਮਰਾਨ ਤਾਹਿਰ ਦੀ ਪਤਨੀ ਨੇ ਵੀ ਕਾਫੀ ਧਿਆਨ ਖਿੱਚਿਆ। ਪਾਕਿਸਤਾਨੀ ਮੂਲ ਦੇ ਇਮਰਾਨ ਨੇ ਭਾਰਤੀ ਮੂਲ ਦੀ ਸੁਮਯਾ ਦਿਲਦਾਰ ਨਾਲ 2006 ਵਿਚ ਵਿਆਹ ਕੀਤਾ ਸੀ। ਸੁਮਯਾ ਨਾਲ ਇਮਰਾਨ ਦੀ ਮੁਲਾਕਾਤ ਜੂਨੀਅਰ ਕ੍ਰਿਕਟਰ ਦੇ ਦਿਨਾਂ ਵਿਚ ਹੋਈ ਸੀ, ਜਦੋਂ ਉਹ ਕ੍ਰਿਕਟ ਖੇਡਣ ਦੱਖਣੀ ਅਫਰੀਕਾ ਗਿਆ ਸੀ। ਇਸ ਤੋਂ ਬਾਅਦ ਉਹ ਦੋਵੇਂ ਲਗਾਤਾਰ ਸੰਪਰਕ 'ਚ ਰਹੇ। ਇਸ ਤੋਂ ਬਾਅਦ ਦੋਵਾਂ ਨੇ ਦੱਖਣੀ ਅਫਰੀਕਾ ਵਿਚ ਘਰ ਵਸਾਉਣ ਦੀ ਠਾਣ ਲਈ।

PunjabKesari

PunjabKesariPunjabKesari
ਸੁਮਯਾ, ਜਿਹੜੀ ਕੁਝ ਸਮੇਂ ਤਕ ਮਾਡਲਿੰਗ ਜਗਤ ਵਿਚ ਸਰਗਰਮ ਰਹੀ ਸੀ, ਨੇ ਆਪਣੇ ਕਰੀਅਰ 'ਤੇ ਬ੍ਰੇਕ ਲਾਈ ਤੇ ਇਧਰ ਇਮਰਾਨ ਪਾਕਿਸਤਾਨ ਨੂੰ ਛੱਡ ਕੇ ਦੱਖਣੀ ਅਫਰੀਕਾ ਵਲੋਂ ਕ੍ਰਿਕਟ ਖੇਡਣ ਲੱਗਾ।  ਬੀਤੇ ਦਿਨੀਂ ਇਮਰਾਨ ਨੇ ਪਤਨੀ ਤੇ ਬੇਟੇ ਨਾਲ ਜੁੜੀ ਇਕ ਭਾਵੁਕ ਗੱਲ ਸਾਂਝੀ ਕਰ ਕੇ ਸਾਰਿਆਂ ਦਾ ਧਿਆਨ ਖਿੱਚ ਲਿਆ ਸੀ। ਇਮਰਾਨ ਨੇ ਕਿਹਾ ਸੀ ਕਿ ਕ੍ਰਿਕਟ ਵਿਚ ਰੁਝੇਵੇਂ ਹੋਣ ਕਾਰਨ ਕਈ ਵਾਰ ਉਹ ਲੰਬੇ ਸਮੇਂ ਤਕ ਆਪਣੇ ਪਰਿਵਾਰ ਨਾਲ ਨਹੀਂ ਰਹਿ ਪਾਉਂਦਾ। ਅਜੇ ਉਸ ਨੂੰ ਆਪਣੀ ਪਤਨੀ ਤੇ ਬੇਟੇ ਜਿਬ੍ਰਾਨ ਨੂੰ ਦੇਖੇ ਹੋਏ ਇਕ ਸਾਲ ਤੋਂ ਵੱਧ ਦਾ ਸਮਾਂ ਲੰਘ ਗਿਆ ਹੈ। ਉਹ ਲੱਕੀ ਹੈ ਕਿ ਉਸ ਦੀ ਜ਼ਿੰਦਗੀ ਵਿਚ ਇਹ ਦੋਵੇਂ ਹਨ। ਖਾਸ ਤੌਰ 'ਤੇ ਉਹ ਪਤਨੀ ਸੁਮਯਾ ਦਾ ਧੰਨਵਾਦੀ ਹੈ, ਜਿਹੜੀ ਅਜਿਹੀ ਸਥਿਤੀ ਵਿਚ ਵੀ ਉਸ ਦਾ ਸਾਥ ਨਹੀਂ ਛੱਡਦੀ। ਉਹ ਹਰ ਰੋਜ਼ ਸਕਾਈਪ 'ਤੇ ਉਸ ਨੂੰ ਮਿਲਦਾ ਹੈ। ਇਮਰਾਨ ਦੀ ਇਸ ਇੰਟਰਵਿਊ ਤੋਂ ਬਾਅਦ ਉਸ ਦੀ ਪਤਨੀ ਬੇਟੇ ਨੂੰ ਲੈ ਕੇ ਇਮਰਾਨ ਕੋਲ ਪਹੁੰਚ ਗਈ। ਧਾਕੜ ਕ੍ਰਿਕਟਰਾਂ ਨੇ ਇਮਰਾਨ ਤੇ ਉਸ ਦੇ ਪਰਿਵਾਰ ਪ੍ਰਤੀ ਜਜ਼ਬਾਤਾਂ ਦੀ ਖੂਬ ਸ਼ਲਾਘਾ ਕੀਤੀ।

PunjabKesari


author

Gurdeep Singh

Content Editor

Related News