ਇਮਰਾਨ ਖ਼ਾਨ ਨੇ ਸਾਡੇ ਨਾਲ 1992 ਵਰਲਡ ਕੱਪ ਜਿੱਤ ਦਾ ਤਜਰਬਾ ਕੀਤਾ ਸਾਂਝਾ - ਬਾਬਰ
Saturday, Oct 23, 2021 - 07:07 PM (IST)

ਦੁਬਈ- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਟੀ-20 ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਸਾਬਕਾ ਕਪਤਾਨ ਤੇ ਦੇਸ਼ ਦੇ ਮੌਜੂਦਾ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਟੀਮ ਨਾਲ ਗੱਲਬਾਤ ਕੀਤੀ ਸੀ। ਇਮਰਾਨ ਨੇ 1992 'ਚ ਆਪਣੀ ਪਹਿਲੀ ਵਰਲਡ ਕੱਪ ਜਿੱਤ ਦੇ ਦੌਰਾਨ ਪਾਕਿਸਤਾਨ ਦੀ ਅਗਵਾਈ ਕਰਨ ਦੇ ਆਪਣੇ ਤਜਰਬੇ ਟੀਮ ਨਾਲ ਸਾਂਝੇ ਕੀਤੇ। ਬਾਬਰ ਨੇ ਪੁਰਾਣੇ ਮੁਕਾਬਲੇਬਾਜ਼ ਭਾਰਤ ਖ਼ਿਲਾਫ਼ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ ਕਿ ਇੱਥੇ ਆਉਣ ਤੋਂ ਪਹਿਲਾਂ, ਸਾਡੀ ਮੁਲਾਕਾਤ ਹੋਈ ਸੀ ਤੇ ਉਸ 'ਚ ਉਨ੍ਹਾਂ (ਇਮਰਾਨ) ਨੇ ਆਪਣੇ ਤਜਰਬੇ ਸਾਂਝੇ ਕੀਤੇ।
ਉਨ੍ਹਾਂ 1992 ਦੇ ਵਰਲਡ ਕੱਪ 'ਚ ਆਪਣੀ ਮਾਨਸਿਕਤਾ ਦੇ ਬਾਰੇ 'ਚ ਖ਼ੁਦ ਦਸਣ ਦੇ ਨਾਲ ਤੇ ਟੀਮ ਦੀ ਬਾਡੀ ਲੈਂਗੇਜ ਦੇ ਬਾਰੇ 'ਚ ਦੱਸਿਆ। ਪਾਕਿਸਤਾਨ ਦੇ ਕਪਤਾਨ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਦੇ ਖ਼ਿਲਾਫ਼ ਸੁਪਰ 12 ਮੈਚ ਤੋਂ ਪਹਿਲਾਂ ਪ੍ਰਧਾਨਮੰਤਰੀ ਨੇ ਕੋਈ ਸੰਦੇਸ਼ ਦਿੱਤਾ ਸੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਰਮੀਜ਼ ਰਾਜਾ ਨੇ ਖਿਡਾਰੀਆਂ ਦੇ ਨਾਲ ਆਨਲਾਈਨ ਬੈਠਕ ਕੀਤੀ ਤੇ ਉਨ੍ਹਾਂ ਨੂੰ ਟੂਰਨਾਮੈਂਟ 'ਚ ਆਪਣਾ ਸੌ ਫ਼ੀਸਦੀ ਦੇਣ ਦੀ ਗੱਲ ਕਹੀ।
ਟੀ20 ਫਾਰਮੈਟ 'ਚ 61 ਕੌਮਾਂਤਰੀ ਮੈਚ ਖੇਡਣ ਵਾਲੇ ਬਾਬਰ ਨੇ ਕਿਹਾ ਕਿ ਦੇਖੋ ਪ੍ਰਧਾਨ ਨੇ ਸਾਨੂੰ ਕਿਹਾ ਕਿ ਤੁਸੀਂ ਖ਼ੁਦ ਨੂੰ ਜਿੰਨਾ ਸ਼ਾਂਤ ਰੱਖੋਗੇ ਤੇ ਚੀਜ਼ਾ ਨੂੰ ਜਿੰਨਾ ਸਰਲ ਰੱਖੋਗੇ, ਓਨਾ ਚੰਗਾ ਹੋਵੇਗਾ। ਬਾਹਰ ਦੀਆਂ ਚੀਜ਼ਾਂ ਬਾਹਰ ਹੀ ਰਹਿਣ ਦਿਓ। ਖ਼ੁਦ 'ਤੇ ਯਕੀਨ ਰੱਖੋ ਤੇ ਦਿਨ 'ਚ ਆਪਣਾ ਸੌ ਫੀਸਦੀ ਦਿਓ।