ਕਮਿੰਸ ਨੇ ਕਿਹਾ, ਖਾਲੀ ਗੇਂਦਾਂ ਕਰਨਾ ਮਹਤਵਪੂਰਨ

Thursday, Jun 13, 2019 - 04:00 PM (IST)

ਕਮਿੰਸ ਨੇ ਕਿਹਾ, ਖਾਲੀ ਗੇਂਦਾਂ ਕਰਨਾ ਮਹਤਵਪੂਰਨ

ਸਪੋਰਟਸ ਡੈਸਕ— ਸਿਮਿਤ ਓਵਰਾਂ ਦੀ ਕ੍ਰਿਕੇਟ 'ਚ ਖਾਲੀ ਗੇਂਦਾਂ ਦੇ ਮਹਤਵ 'ਤੇ ਜ਼ੋਰ ਦਿੰਦੇ ਹੋਏ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਖੁਸ਼ੀ ਹੈ ਉਨ੍ਹਾਂ ਨੇ ਸਟੀਕ ਗੇਂਦਬਾਜ਼ੀ ਕਰਨ ਲਈ ਜੋ ਕੜੀ ਮਿਹਨਤ ਕੀਤੀ ਸੀ  ਉਸਦਾ ਹੁਣ ਫਾਇਦਾ ਮਿਲ ਰਿਹਾ ਹੈ। ਇਸ 26 ਸਾਲਾ ਗੇਂਦਬਾਜ਼ ਨੇ ਪਾਕਿਸਤਾਨ ਦੇ ਖਿਲਾਫ ਸ਼ਾਨਦਾਰ ਲੈਅ ਨਾਲ ਗੇਂਦਬਾਜ਼ੀ ਕੀਤੀ ਬਲਕਿ 33 ਦੌੜਾਂ ਦੇ ਕੇ 3 ਵਿਕਟਾਂ ਵੀ ਹਾਸਲ ਕੀਤੀਆਂ।

ਉਨ੍ਹਾਂ ਨੇ ਇਸ ਵਰਲਡ ਕੱਪ 'ਚ ਹੁਣ ਜ਼ਿਆਦਾਤਰ ਗੇਂਦਾਂ ਅਜਿਹੀਆਂ ਕੀਤੀ ਜਿਨ੍ਹਾਂ 'ਤੇ ਦੌੜਾਂ ਹੀ ਨਹੀਂ ਬਣੀਆਂ। ਕਮਿੰਸ ਨੇ ਆਸਟਰੇਲੀਆ ਦੀ ਪਾਕਿਸਤਾਨ  'ਤੇ 41 ਦੌੜਾਂ ਨਾਲ ਜਿੱਤ ਤੋਂ ਬਾਅਦ ਕਿਹਾ , ਪਿਛਲੇ ਦੋ ਸਾਲਾਂ ਦੇ ਮੇਰੀ ਖੇਡ 'ਚ ਇਹ ਸਭ ਤੋਂ ਵੱਡਾ ਸੁੱਧਾਰ ਆਇਆ। ਮੈਂ ਲੈਅ 'ਤੇ ਕੰਟਰੋਲ ਰੱਖਦਾ ਹਾਂ ਤੇ ਦੌੜਾਂ ਬਣਾਉਣੀਆਂ ਮੁਸ਼ਕਿਲ ਕਰ ਦਿੰਦਾ ਹਾਂ


Related News