ਜਨਮ ਦਿਨ ''ਤੇ ਖਾਸ : ਜਾਣੋ ਵਿਰਾਟ ਕੋਹਲੀ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ

Sunday, Nov 05, 2017 - 11:01 AM (IST)

ਨਵੀਂ ਦਿੱਲੀ, (ਬਿਊਰੋ)— ਅੱਜ ਦਾ ਦਿਨ ਵਿਰਾਟ ਕੋਹਲੀ ਲਈ ਬਹੁਤ ਹੀ ਖਾਸ ਹੈ। ਅੱਜ ਵਿਰਾਟ ਕੋਹਲੀ ਦਾ ਜਨਮ ਦਿਨ ਹੈ ਅਰਥਾਤ ਅੱਜ 5 ਨਵੰਬਰ ਨੂੰ ਉਹ 29 ਸਾਲ ਦੇ ਹੋ ਗਏ ਹਨ। ਸਚਿਨ ਤੇਂਦੁਲਕਰ ਦੇ ਬਾਅਦ ਕ੍ਰਿਕਟ ਜਗਤ 'ਚ ਇਕ ਹੀ ਸਵਾਲ ਸੀ ਕਿ ਉਨ੍ਹਾਂ ਜਿਹੀ ਬੱਲੇਬਾਜ਼ੀ ਕਰਨ ਵਾਲਾ ਕੋਈ ਖਿਡਾਰੀ ਟੀਮ ਇੰਡੀਆ ਨੂੰ ਮਿਲੇਗਾ, ਇਨ੍ਹਾਂ ਸਵਾਲਾਂ ਦਾ ਜਵਾਬ ਵਿਰਾਟ ਕੋਹਲੀ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਦਿੱਤਾ। ਉਨ੍ਹਾਂ ਬੱਲੇਬਾਜ਼ੀ ਦੇ ਨਾਲ ਕਪਤਾਨੀ ਵੀ ਚੰਗੀ ਤਰ੍ਹਾਂ ਸੰਭਾਲੀ। ਆਓ ਜਾਣਦੇ ਹਾਂ ਵਿਰਾਟ ਕੋਹਲੀ ਨਾਲ ਜੁੜੀਆਂ ਖਾਸ ਗੱਲਾਂ-

-ਵਿਰਾਟ ਦਾ ਜਨਮ 5 ਨਵੰਬਰ 1988 'ਚ ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਇਆ ਸੀ। ਉਨ੍ਹਾਂ ਦੀ ਮਾਂ ਦਾ ਨਾਂ ਸਰੋਜ ਅਤੇ ਪਿਤਾ ਦਾ ਨਾਂ ਪ੍ਰੇਮ ਕੋਹਲੀ ਹੈ। ਉਨ੍ਹਾਂ ਦੇ ਪਿਤਾ ਦਾ ਦਿਹਾਂਤ ਸਾਲ 2006 'ਚ ਹੋਇਆ ਸੀ।

PunjabKesari
-ਵਿਰਾਟ ਕੋਹਲੀ ਨੂੰ ਬਚਪਨ 'ਚ ਉਨ੍ਹਾਂ ਦੇ ਕੋਚ ਅਜੀਤ ਚੌਧਰੀ ਨੇ ਚੀਕੂ ਦਾ ਨਾਂ ਦਿੱਤਾ ਹੈ। ਦੱਸਿਆ ਜਾਦਾਂ ਹੈ ਕਿ ਕ੍ਰਿਕਟ ਦੇ ਸ਼ੁਰੂਆਤੀ ਦੌਰ 'ਚ ਵਿਰਾਟ ਕੋਹਲੀ ਨੇ ਅਲਗ ਤਰ੍ਹਾਂ ਹੇਅਰ ਕਟ ਅਪਣਾਇਆ ਸੀ। ਇਸ ਹੇਅਰ ਕਟ ਨੂੰ ਦੇਖ ਕੇ ਕੋਚ ਨੇ ਉਨ੍ਹਾਂ ਚੀਕੂ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਧੋਨੀ ਵੀ ਉਨ੍ਹਾਂ ਨੂੰ ਚੀਕੂ ਦੇ ਨਾਂ ਨਾਲ ਬੁਲਾਉਂਦੇ ਹਨ।
PunjabKesari
-ਵਿਰਾਟ ਕੋਹਲੀ ਨੂੰ ਆਪਣੇ ਸਰੀਰ 'ਤੇ ਟੈਟੂ ਬਣਵਾਉਣ ਦਾ ਸ਼ੌਕ ਹੈ। ਉਨ੍ਹਾਂ ਨੇ ਆਪਣੇ ਸਰੀਰ 'ਤੇ ਕਈ ਟੈਟੂ ਬਣਵਾਏ ਹਨ। ਸਮੁਰਾਈ ਯੋਧਾ ਵਾਲਾ ਟੈਟੂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ।
PunjabKesari
-ਵਿਰਾਟ ਨੇ ਸਾਲ 2008 'ਚ ਆਪਣਾ ਪਹਿਲਾ ਵਨਡੇ ਇੰਟਰਨੈਸ਼ਨਲ ਮੈਚ ਸ਼੍ਰੀਲੰਕਾ ਦੇ ਖਿਲਾਫ ਖੇਡਿਆ ਸੀ ਅਤੇ ਇਸ ਤੋਂ ਬਾਅਦ 2011 'ਚ ਟੈਸਟ ਡੈਬਿਊ ਅਤੇ 2010 'ਚ ਟੀ-20 ਕ੍ਰਿਕਟ 'ਚ ਟੀਮ ਇੰਡੀਆ ਦੇ ਲਈ ਡੈਬਿਊ ਕੀਤਾ।
PunjabKesari
-ਵਿਰਾਟ ਇਸ ਸਮੇਂ ਇਕ ਦਰਜਨ ਤੋਂ ਜ਼ਿਆਦਾ ਬ੍ਰਾਂਡਸ ਦਾ ਪ੍ਰਮੋਸ਼ਨ ਕਰਦੇ ਹਨ। ਉਹ ਭਾਰਤ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਹਨ।
PunjabKesari
-ਟੈਸਟ ਕ੍ਰਿਕਟ 'ਚ ਅਜੇ ਤੱਕ 60 ਮੈਚਾਂ 'ਚ ਉਹ 4658 ਦੌੜਾਂ ਬਣਾ ਚੁੱਕੇ ਹਨ। ਵਨਡੇ ਕ੍ਰਿਕਟ 'ਚ ਉਹ 202 ਮੈਚਾਂ 'ਚ 9030 ਦੌੜਾਂ ਬਣਾ ਚੁੱਕੇ ਹਨ। ਟੀ-20 ਕ੍ਰਿਕਟ 'ਚ 54 ਮੈਚਾਂ 'ਚ 1943 ਦੌੜਾਂ ਬਣਾ ਚੁੱਕੇ ਹਨ। 
PunjabKesari
-ਵਿਰਾਟ ਕੋਹਲੀ ਟੈਸਟ ਕ੍ਰਿਕਟ 'ਚ ਅਜੇ ਤੱਕ 4 ਦੋਹਰੇ ਸੈਂਕੜੇ ਬਣਾ ਚੁੱਕੇ ਹਨ। ਇੰਗਲੈਂਡ ਤੋਂ ਇਲਾਵਾ ਨਿਊਜ਼ੀਲੈਂਡ, ਬੰਗਲਾਦੇਸ਼ ਅਤੇ ਵੈਸਟਇੰਡੀਜ਼ ਦੇ ਖਿਲਾਫ ਵੀ ਉਨ੍ਹਾਂ ਨੇ ਦੋਹਰੇ ਸੈਂਕੜੇ ਬਣਾਏ ਹਨ।


Related News