ਪੰਜਾਬ 'ਚ ਬੇਖੌਫ਼ ਲੁਟੇਰੇ, ਦਿਨ-ਦਿਹਾੜੇ ਗੋਲਡ ਲੋਨ ਸ਼ਾਖਾ 'ਤੇ ਮਾਰਿਆ ਡਾਕਾ

Monday, Sep 16, 2024 - 04:44 PM (IST)

ਝਬਾਲ (ਨਰਿੰਦਰ)- ਸਥਾਨਕ ਅੱਡਾ ਝਬਾਲ ਵਿਖੇ ਦਿਨ-ਦਿਹਾੜੇ ਅੰਮ੍ਰਿਤਸਰ ਰੋਡ 'ਤੇ ਸਥਿਤ ਗੋਲਡ ਲੋਨ ਸ਼ਾਖਾ 'ਤੇ ਲੁਟੇਰਿਆਂ ਵੱਲੋਂ ਡਾਕਾ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਵਾਰਦਾਤ ਦਾ ਉਸ ਸਮੇਂ ਬਚਾਅ ਹੋ ਗਿਆ ਜਦੋਂ ਹਥਿਆਰਬੰਦ ਲੁਟੇਰਿਆਂ ਦੇ ਸ਼ਾਖਾ ਅੰਦਰ ਆਉਂਦਿਆਂ ਹੀ ਸਾਈਰਨ ਵੱਜ ਗਿਆ ਜਿਸ ਕਾਰਨ ਲੋਕਰ 'ਚ ਪਿਆ ਇਕ ਕਰੋੜ ਦੇ ਲਗਭਗ ਗੋਲਡ ਦਾ ਲੁੱਟਣ ਤੋਂ ਬਚਾਅ ਹੋ ਗਿਆ। ਪਰ ਲੁਟੇਰੇ ਜਾਂਦੇ ਹੋਏ ਇਕ ਗਾਹਕ ਵੱਲੋਂ ਦਿੱਤੇ 20 ਹਜ਼ਾਰ ਨਗਦ ਲੁੱਟ ਕੇ ਲੈ ਗਏ।

ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਜਾਂਦੇ ਦੋ ਨੌਜਵਾਨਾਂ ਦੀ ਮੌਤ, ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਮਾਰ 'ਤੇ ਸਰਦਾਰ ਮੁੰਡੇ

ਇਸ ਸਬੰਧੀ ਮੌਕੇ 'ਤੇ ਪਹੁੰਚੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਸ਼ਾਖਾ ਦੇ ਮੈਨੇਜਰ ਦਿਵਆਨਸ ਪਾਠਕ ਅਤੇ ਮਹਿਲਾ ਮੁਲਾਜ਼ਮ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਸ਼ਾਖਾ ਅੰਦਰ ਕੰਮ ਕਰ ਰਹੇ ਸਨ ਕਿ ਅਚਾਨਕ ਲਗਭਗ ਛੇ ਦੇ ਕਰੀਬ ਮੂੰਹ ਬੰਨੇ ਨੌਜਵਾਨ ਜਿਨ੍ਹਾਂ ਦੇ ਹੱਥਾਂ 'ਚ ਰਿਵਾਲਵਰ ਤੇ ਮਾਊਜਰ ਸੀ, ਦਾਖ਼ਲ ਹੋਏ। ਇਸ ਦੌਰਾਨ ਅਸੀਂ  ਲੋਹੇ ਦੀਆਂ ਜਾਲੀਆਂ ਪਿੱਛੇ ਬੈਠੇ ਸੀ, ਜਿਨ੍ਹਾਂ ਨੂੰ ਲੁਟੇਰੇ ਲੱਤਾਂ ਮਾਰ ਕੇ ਤੋੜਨ ਲੱਗੇ ਅਤੇ ਹਥਿਆਰਾਂ ਨਾਲ ਮਾਰ ਦੇਣ ਦਾ ਡਰਾਵਾ ਦੇ ਅੰਦਰ ਪਏ ਸੋਨੇ ਦੀ ਮੰਗ ਕੀਤੀ। 

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਨਿਹੰਗ ਸਿੰਘਾਂ ਨੇ ਦਿੱਤੀ ਸਖ਼ਤ ਚਿਤਾਵਨੀ

ਇਸ ਦੌਰਾਨ ਅਚਾਨਕ ਅੰਦਰ ਲੱਗੇ ਸਾਈਰਨ ਦੇ ਵੱਜਣ ਕਾਰਣ ਹਥਿਆਰਬੰਦ ਲੁਟੇਰੇ ਬਾਹਰ ਦਰਾਜ਼ ਵਿੱਚ ਪਏ ਕਿਸੇ ਗਾਹਕ ਵੱਲੋਂ ਦਿੱਤੇ ਲਗਭਗ 20 ਹਜ਼ਾਰ ਲੁੱਟ ਕੇ ਫਰਾਰ ਹੋ ਗਏ ਅਤੇ ਜਾਂਦੇ ਹੋਏ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਡੀ. ਵੀ ਪੁੱਟਕੇ ਸੁੱਟ ਗਏ। ਘਟਨਾ ਦਾ ਪਤਾ ਚਲਦਿਆਂ ਥਾਣਾ ਝਬਾਲ ਤੋਂ ਪੁਲਸ ਸਬ ਇੰਸਪੇਕਟਰ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚ ਗਈ। ਜਿਨ੍ਹਾਂ ਨੇ ਜਾਂਚ ਪੜਤਾਲ ਆਰੰਭ ਕਰ ਦਿੱਤੀ ਹੈ। ਥਾਣਾ ਮੁਖੀ ਪਰਮਜੀਤ ਸਿੰਘ ਵਿਰਦੀ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੇ ਆਧਾਰ 'ਤੇ ਇਹ ਲੁਟੇਰੇ ਜਲਦੀ ਹੀ ਕਾਬੂ ਕਰ ਲਏ ਜਾਣਗੇ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਦੀ ਗੱਡੀ ਹਾਦਸਾਗ੍ਰਸਤ, ਇਕ ਸ਼ਰਧਾਲੂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News