ਇਰਫਾਨ ਪਠਾਨ ਦਾ ਪਾਕਿਸਤਾਨ ’ਤੇ ਤੰਜ, ਕਿਹਾ- ‘ਉਹ ਜਿੱਤੇ ਤਾਂ ਦਿਲ ਟੁੱਟਣਗੇ, ਅਸੀਂ ਜਿੱਤੇ ਤਾਂ ਟੀ.ਵੀ.’

Sunday, Oct 24, 2021 - 06:30 PM (IST)

ਇਰਫਾਨ ਪਠਾਨ ਦਾ ਪਾਕਿਸਤਾਨ ’ਤੇ ਤੰਜ, ਕਿਹਾ- ‘ਉਹ ਜਿੱਤੇ ਤਾਂ ਦਿਲ ਟੁੱਟਣਗੇ, ਅਸੀਂ ਜਿੱਤੇ ਤਾਂ ਟੀ.ਵੀ.’

ਸਪੋਰਟਸ ਡੈਸਕ– ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਟੀ-20 ਵਿਸ਼ਵ ਕੱਪ ’ਚ ਭਾਰਤ ਅਤੇ ਪਾਕਿਸਤਾਨ ਦੇ ਮੁਕਾਬਲੇ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟ ਫੈਨਜ਼ ’ਤੇ ਚੁਟਕੀ ਲਈ ਹੈ। ਭਾਰਤ ਹੱਥੋਂ ਹਾਰ ਤੋਂ ਬਾਅਦ ਹਮੇਸ਼ਾ ਪਾਕਿਸਤਾਨੀ ਫੈਨਜ਼ ਦੀਆਂ ਟੀ.ਵੀ. ਤੋੜਨ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ ਅਤੇ ਇਰਫਾਨ ਨੇ ਇਸੇ ਨੂੰ ਨਿਸ਼ਾਨਾ ਬਣਾਇਆ ਹੈ। ਇਰਫਾਨ ਨੇ ਐਤਵਾਰ ਨੂੰ ਟਵੀਟ ਕੀਤਾ- ‘ਉਹ (ਪਾਕਿਸਤਾਨ) ਜਿੱਤੇ ਤਾਂ ਦਿਲ ਟੁੱਟਣਗੇ ਅਤੇ ਅਸੀਂ ਜਿੱਤੇ ਤਾਂ ਟੀ.ਵੀ.।’

ਇਰਫਾਨ ਨੇ ਕਿਹਾ ਕਿ ਜੇਕਰ ਪਾਕਿਸਤਾਨ ਜਿੱਤਿਆ ਤਾਂ ਭਾਰਤੀਆਂ ਦੇ ਦਿਲ ਟੁੱਟਣਗੇ ਅਤੇ ਜੇਕਰ ਭਾਰਤ ਜਿੱਤਿਆਂ ਤਾਂ ਪਾਕਿਸਤਾਨੀਆਂ ਦੇ ਟੀ.ਵੀ. ਟੁੱਟਣਗੇ। 

 

ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ’ਚ 5 ਮੁਕਾਬਲੇ ਹੋਏ ਹਨ। ਹਰ ਵਾਰ ਨਤੀਜਾ ਭਾਰਤੀ ਟੀਮ ਦੇ ਪੱਖ ’ਚ ਹੀ ਰਿਹਾ ਹੈ। ਭਾਰਤ ਦੀ ਟੀਮ ਇਸ ਵਾਰ ਵੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਉਥੇ ਹੀ ਪਾਕਿਸਤਾਨ ਦੀ ਬੱਲੇਬਾਜ਼ੀ ਕਾਫੀ ਹੱਦ ਤਕ ਆਪਣੇ ਕਪਤਾਨ ਬਾਬਰ ਆਜ਼ਮ ’ਤੇ ਹੀ ਨਿਰਭਰ ਕਰੇਗੀ। 

 

ਇਰਫਾਨ 2007 ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ 20 ਅਕਤੂਬਰ ਨੂੰ ਟਵੀਟ ਕਰਕੇ ਹਾਰਦਿਕ ਪੰਡਯਾ ਤੋਂ ਕਾਫੀ ਉਮੀਦਾਂ ਜਤਾਈਆਂ ਸਨ। ਉਨ੍ਹਾਂ ਲਿਖਿਆ ਸੀ, ਜੀ, ਹਾਰਦਿਕ ਪਹਿਲਾਂ ਦੀ ਤਰ੍ਹਾਂ ਨਵੀਂ ਦਿਸ ਰਹੇ ਪਰ ਹੁਣ ਵਿਸ਼ਵ ਕੱਪ ਆ ਚੁੱਕਾ ਹੈ ਅਤੇ ਉਮੀਦ ਹੈ ਕਿ ਉਹ ਲੋੜ ਪੈਣ ’ਤੇ ਚੰਗਾ ਪ੍ਰਦਰਸ਼ਨ ਕਰਨਗੇ। ਨਹੀਂ ਤਾਂ ਭਾਰਤ ਲਈ ਦਬਾਅ ਵਾਲੇ ਮੈਂਚਾਂ ’ਚ ਚੀਜ਼ਾਂ ਥੋੜ੍ਹੀਆਂ ਅਸੁਵਿਧਾਜਨਕਰ ਹੋ ਸਕਦੀਆਂ ਹਨ। 


author

Rakesh

Content Editor

Related News