ਟ੍ਰੇਨਿੰਗ ਨਹੀਂ ਸ਼ੁਰੂ ਹੋਈ ਤਾਂ ਹੋਵੇਗਾ ਵੱਡਾ ਨੁਕਸਾਨ, ਖੇਡ ਮੰਤਰੀ ਸਾਹਮਣੇ ਚਾਨੂੰ ਨੇ ਪ੍ਰਗਟਾਇਆ ਦੁੱਖ

05/12/2020 2:43:08 PM

ਸਪੋਰਟਸ ਡੈਸਕ : ਟੋਕੀਓ ਓਲੰਪਿਕ ਵਿਚ ਤਮਗੇ ਦੀ ਦਾਅਵੇਦਾਰ ਮੀਰਾਬਾਈ ਚਾਨੂ ਦਾ ਸੋਮਵਾਰ ਨੂੰ ਖੇਡ ਮੰਤਰੀ ਕਿਰੇਨ ਰਿਜਿਜੂ ਦੇ ਸਾਹਮਣੇ ਦੁੱਖ ਬਾਹਰ ਆ ਗਿਆ। ਖੇਡ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਤੋਂ ਐੱਨ. ਆਈ. ਐੱਸ. ਪਟਿਆਲਾ ਅਤੇ ਬੈਂਗਲੁਰੂ ਵਿਚ ਫਸੇ ਖਿਡਾਰੀਆਂ ਦੀਆਂ ਤਿਆਰੀਆਂ ਸ਼ੁਰੂ ਕਰਾਉਣਲਈ ਉਸ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਖੇਡ ਮੰਤਰੀ, ਖੇਡ ਸਕੱਤਰ, ਸਾਈ ਚੀਫ ਡਾਈਰੈਕਟਰ ਦੇ ਸਾਹਮਣੇ 9 ਵੇਟਲਿਫਟਰ ਸੀ। ਉਨ੍ਹਾਂ ਨੇ ਖੇਡ ਮੰਤਰੀ ਨਾਲ ਆਨਲਾਈਨ ਗੱਲਬਾਤ ਦੌਰਾਨ ਕਿਹਾ ਕਿ ਇਕ ਹਫਤੇ ਦੀ ਟ੍ਰੇਨਿੰਗ ਛੁੱਟਣ ਦਾ ਮਤਲਬ ਇਹ ਹੈ ਕਿ ਓਲੰਪਿਕ ਦੀ ਤਿਆਰੀਆਂ ਤੋਂ ਇਕ ਮਹੀਨੇ ਦੇ ਲਈ ਪਛੜਨਾ। ਮੀਰਾ ਤੋਂ ਇਲਾਵਾ ਭਾਰਤੀ ਵੇਟਲਿਫਟਰ ਸੰਘ, ਜੇਰੇਮੀ ਲਾਲਰਿਨੁਨਗਾ ਸਣੇ ਸਾਰੇ 9 ਵੇਟਲਿਫਟਰਾਂ ਨੇ ਜਲਦੀ ਤਿਆਰੀਆਂ ਸ਼ੁਰੂ ਕਰਾਉਣ ਨੂੰ ਕਿਹਾ। ਖੇਡ ਮੰਤਰੀ ਨੇ ਲਿਫਟਰਾਂ ਨੂੰ ਯਕੀਨ ਦਿਵਾਇਆ ਕਿ ਕਮੇਟੀ ਨੇ ਦਿਸ਼ਾ -ਨਿਰਦੇਸ਼ ਬਣਾਉਣੇ ਸ਼ੁਰੂ ਕਰ ਦਿੱਤੇ ਹਨ। 

PunjabKesari

ਚੀਨ ਅਤੇ ਉੱਤਰ ਕੋਰੀਆ ਦੀ ਲਿਫਟਰ ਕਰ ਰਹੀ ਤਿਆਰੀਆਂ
ਸੰਘ ਦੇ ਜਰਨਲ ਸਕੱਤਰ ਸਹਿਦੇਵ ਯਾਦਵ ਨੇ ਕਿਹਾ ਕਿ ਮੀਰਾ ਦੀ ਓਲੰਪਿਕ ਕੁਆਲੀਫਾਈ ਕਰਨ ਵਾਲੇ ਲਿਫਟਰਾਂ ਵਿਚ ਰੈਂਕਿੰਗ 3 ਹੈ। ਮੀਰਾ ਤੋਂ ਉੱਪਰ ਚੀਨ ਅਤੇ ਉੱਤਰ ਕੋਰੀਆ ਦੀ ਲਿਫਟਰ ਹੈ। ਇਹ ਦੇਸ਼ ਸਖਤ ਤਿਆਰੀਆਂ ਵਿਚ ਰੁੱਝੇ ਹਨ। ਲਿਫਟਰ ਜੇਕਰ ਟ੍ਰੇਨਿੰਗ ਨਹੀਂ ਕਰਨਗੇ ਤਾਂ ਉਸ ਦੀਆਂ ਮਾਂਸਪੇਸ਼ੀਆ ਕਮਜ਼ੋਰ ਪੈਣ ਲਗਦੀਆਂ ਹਨ। ਅਜਿਹੇ 'ਚ ਵੇਟਲਿਫਟਰਾਂ ਦੀ ਟ੍ਰੇਨਿੰਗ ਸ਼ੁਰੂ ਕਰਨਾ ਬੇਹੱਦ ਜ਼ਰੂਰੀ ਹੈ। 


Ranjit

Content Editor

Related News