ਸਭ ਕੁਝ ਠੀਕ ਹੋ ਜਾਵੇ ਤਾਂ ਖਾਲੀ ਸਟੇਡੀਅਮ ਵਿਚ ਵੀ ਖੇਡ ਸਕਦੇ ਹਾਂ IPL : ਹਰਭਜਨ ਸਿੰਘ

04/07/2020 5:15:46 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਸੀਨੀਅਰ ਸਪਿਨਰ ਹਰਭਜਨ ਸਿੰਘ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੀਜ਼ਨ ਨੂੰ ਲੈ ਕੇ ਕੁਝ ਅਹਿਮ ਗੱਲ ਕਹੀ ਹੈ। ਆਈ. ਪੀ. ਐੱਲ. ਦਾ ਆਗਾਜ਼ 29 ਮਾਰਚ ਨੂੰ ਹੋਣਾ ਸੀ ਪਰ ਫਿਰ ਇਸ ਨੂੰ 15 ਅਪ੍ਰੈਲ ਤਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ। ਦੇਸ਼ ਵਿਚ ਕੋਵਿਡ-19 ਮਹਾਮਾਰੀ ਦੇ ਵੱਧਦੇ ਖਤਰੇ ਵਿਚਾਲੇ ਆਈ. ਪੀ. ਐੱਲ. ਦੇ ਇਸ ਸਾਲ ਰੱਦ ਹੋਣ ਦੀ ਵੀ ਖਬਰਾਂ ਆ ਚੁੱਕੀਆਂ ਹਨ। ਭੱਜੀ ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਮੈਚਾਂ ਨੂੰ ਖਾਲੀ ਸਟੇਡੀਅਮ ਵਿਚ ਕਰਾਇਆ ਜਾ ਸਕਦਾ ਹੈ। ਨਾਲ ਹੀ ਭੱਜੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ’ਤੇ ਕੰਟਰੋਲ ਤੋਂ ਬਾਅਦ ਹੀ ਅਜਿਹਾ ਹੋਣਾ ਚਾਹੀਦਾ ਹੈ।

ਸਾਨੂੰ ਹਰ ਚੀਜ਼ ਲਈ ਹੋਣਾ ਪਵੇਗਾ ਚੌਕਸ
PunjabKesari
ਚੇਨਈ ਸੁਪਰ ਕਿੰਗ਼ਜ ਵੱਲੋਂ ਖੇਡਣ ਵਾਲੇ ਹਰਭਜਨ ਨੇ ਇਕ ਸ਼ੋਅ ਵਿਚ ਕਿਹਾ, ‘‘ਸਟੇਡੀਅਮ ਵਿਚ ਫੈਂਸ ਬਹੁਤ ਅਹਿਮ ਹੁੰਦੇ ਹਨ ਪਰ ਜੇਕਰ ਹਾਲਾਤ ਪੱਖ ਵਿਚ ਨਾ ਹੋਣ ਤਾ ਮੈਨੂੰ ਉਨ੍ਹਾਂ ਦੇ ਬਿਨਾ ਖੇਡਣ ਵਿਚ ਕੋਈ ਪਰੇਸ਼ਾਨੀ ਨਹੀਂ ਹੈ। ਇਕ ਖਿਡਾਰੀ ਦੇ ਤੌਰ ’ਤੇ ਮੈਨੂੰ ਫੈਂਸ਼ ਦਾ ਸੁਪੋਰਟ ਮਿਲੇਗਾ ਪਰ ਇਸ ਤੋਂ ਇਹ ਯਕੀਨੀ ਹੋਵੇਗਾ ਕਿ ਹਰ ਇਕ ਫੈਨ ਟੀ. ਵੀ. ’ਤੇ ਆਈ. ਪੀ. ਐੱਲ. ਦੇਖ ਸਕੇਗਾ। ਉਸ ਨੇ ਕਿਹਾ ਕਿ ਸਾਨੂੰ ਹਰ ਚੀਜ਼ ਦੇ ਲਈ ਚੌਕਸ ਰਹਿਣਾ ਹੋਵੇਗਾ ਅਤੇ ਖਿਡਾਰੀਆਂ ਦੀ ਸਿਹਤ ਨੂੰ ਪਹਿਲ ਵਿਚ ਰੱਖਣਾ ਹੋਵੇਗਾ। ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਮੈਚ ਵੈਨਿਊ, ਟੀਮ ਹੋਟਲ, ਫਲਾਈਟਸ ਅਤੇ ਬਾਕੀ ਸਭ ਦੇ ਵੱਲੋਂ ਸਫਾਈ ਕੀਤੀ ਗਈ ਹੋਵੇ। ਇਹ ਕਈ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ, ਇਸ ਲਈ ਜਦੋਂ ਸਭ ਕੁਝ ਠੀਕ ਹੋ ਜਾਵੇ ਤਾਂ ਸਾਨੂੰ ਆਈ. ਪੀ.ਐੱਲ. ਦਾ ਆਯੋਜਨ ਕਰਨਾ ਚਾਹੀਦੈ ਹੈ। ਹਰਭਜਨ ਨੇ ਕਿਹਾ ਕਿ ਮੈਨੂੰ ਮੈਚਾਂ ਦੀ ਕਾਫੀ ਕਮੀ ਮਹਿਸੂਸ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਇਕ ਸਾਲ ਤੋਂ ਬਾਅਦ ਮੈਂ  17 ਮੈਚ ਖੇਡ ਸਕਾਂਗਾ। ਹਰ ਕਿਸੇ ਫੈਨ ਨੂੰ ਇਸ ਦੀ ਕਮੀ ਮਹਿਸੂਸ ਹੋ ਰਹੀ ਹੋਵੇਗੀ। ਉਮੀਦ ਹੈ ਕਿ ਆਈ. ਪੀ. ਐੱਲ. ਜਲਦੀ ਹੋਵੇਗਾ। ਤਦ ਤਕ ਮੈਨੂੰ ਖੁਦ ਨੂੰ ਫੁੱਟ ਰੱਖਣਾ ਹੋਵੇਗਾ।


Ranjit

Content Editor

Related News