ਜੇਕਰ 40 ਓਵਰ ਦਾ ਖੇਡ ਸੰਭਵ ਹੁੰਦਾ ਤਾਂ ਅਸੀਂ ਮੌਕੇ ਬਣਾ ਸਕਦੇ ਸੀ : ਰੂਟ

Monday, Aug 09, 2021 - 02:28 AM (IST)

ਜੇਕਰ 40 ਓਵਰ ਦਾ ਖੇਡ ਸੰਭਵ ਹੁੰਦਾ ਤਾਂ ਅਸੀਂ ਮੌਕੇ ਬਣਾ ਸਕਦੇ ਸੀ : ਰੂਟ

ਨਾਟਿੰਘਮ- ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਐਤਵਾਰ ਨੂੰ ਕਿਹਾ ਕਿ ਇੱਥੇ ਡਰਾਅ ਨਾਲ ਖਤਮ ਹੋਏ ਪਹਿਲੇ ਟੈਸਟ ਦੇ 5ਵੇਂ ਦਿਨ ਅਤੇ ਆਖਰੀ ਦਿਨ ਜੇਕਰ ਘੱਟ ਤੋਂ ਘੱਟ 40 ਓਵਰ ਦਾ ਖੇਡ ਹੁੰਦਾ ਤਾਂ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਦੇ ਵਿਰੁੱਧ ਮੌਕਾ ਬਣਾ ਸਕਦੇ ਸੀ। ਪੰਜਵੇਂ ਅਤੇ ਆਖਰੀ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਇੰਗਲੈਂਡ ਦੀਆਂ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਇਕ ਵਿਕਟ 'ਤੇ 52 ਦੌੜਾਂ ਬਣਾ ਲਈਆਂ ਸਨ। 

ਇਹ ਖ਼ਬਰ ਪੜ੍ਹੋ- Tokyo Olympic: ਘੋੜੇ ਨੂੰ ਮਾਰਨ ਦੇ ਦੋਸ਼ 'ਚ ਜਰਮਨ ਕੋਚ ਮੁਅੱਤਲ


ਰੂਟ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸਾਡੇ ਨਜ਼ਰੀਏ ਨਾਲ ਦੇਖੋ ਤਾਂ ਇਕ ਸਮੇਂ 40 ਓਵਰ ਸੁੱਟੇ ਜਾ ਸਕਦੇ ਸਨ ਉਸ ਸਮੇਂ ਸਾਨੂੰ ਲੱਗਿਆ ਕਿ ਇਸ ਤਰ੍ਹਾਂ ਦੀ ਪਿੱਚ 'ਤੇ ਅਸੀਂ ਬਹੁਤ ਮੌਕੇ ਬਣਾ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਲਈ ਕਈ ਤਰੀਕਿਆਂ ਨਾਲ ਅਸਲ ਵਿਚ ਮੌਸਮ ਨੇ ਸਾਡੇ ਟੈਸਟ ਕ੍ਰਿਕਟ ਦੇ ਸ਼ਾਨਦਾਰ ਆਖਰੀ ਦਿਨ ਤੋਂ ਵਾਂਝਾ ਕੀਤਾ ਜੋ ਸ਼ਾਨਦਾਰ ਹੈ। ਰੂਟ ਨੇ ਕਿਹਾ ਕਿ ਭਾਰਤ ਦੇ ਬੇਹਤਰ ਸਥਿਤੀ ਵਿਚ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਦੀ ਪਿੱਚ 'ਤੇ ਮੈਚ ਹੋ ਰਿਹਾ ਸੀ ਉਸ 'ਤੇ ਪਾਸਾ ਕਦੇ ਵੀ ਪਲਟ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤੀ ਟੀਮ ਬੇਹਤਰ ਸਥਿਤੀ ਵਿਚ ਸੀ। ਸਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੀ ਪਿੱਚ 'ਤੇ ਕੁਝ ਵਿਕਟ ਝਟਕਾਉਣ ਤੋਂ ਬਾਅਦ ਮੈਚ ਦਾ ਪਾਸਾ ਬਦਲ ਜਾਂਦਾ ਹੈ।

ਇਹ ਖ਼ਬਰ ਪੜ੍ਹੋ- ਆਸਾਮ ਤੋਂ ਮਿਜ਼ੋਰਮ ਗਏ 9 ਟਰੱਕਾਂ ’ਤੇ ਭੀੜ ਵਲੋਂ ਹਮਲਾ, ਡਰਾਈਵਰਾਂ ਨੂੰ ਕੁੱਟਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News