ਆਈ. ਸੀ. ਸੀ. ਦੀ ਵਿਸ਼ਵ ਇਲੈਵਨ ''ਚ ਰੋਹਿਤ ਅਤੇ ਬੁਮਰਾਹ
Tuesday, Jul 16, 2019 - 03:47 AM (IST)

ਲੰਡਨ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ 2019 ਦੇ ਵਿਸ਼ਵ ਕੱਪ ਨੂੰ ਲੈ ਕੇ ਚੁਣੀ ਆਪਣੀ ਇਲੈਵਨ ਵਿਚ ਭਾਰਤ ਦੇ ਦੋ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ। ਆਈ. ਸੀ. ਸੀ. ਨੇ ਆਪਣੀ ਵਿਸ਼ਵ ਇਲੈਵਨ ਵਿਚ ਭਾਰਤ ਦੇ ਧਮਾਕੇਦਾਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਸ਼ਵ ਦੇ ਨੰਬਰ ਇਕ ਵਨ ਡੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਰੋਹਿਤ ਨੇ ਇਸ ਵਿਸ਼ਵ ਕੱਪ ਵਿਚ ਪੰਜ ਸੈਂਕੜੇ ਲਾ ਕੇ ਕਿਸੇ ਵੀ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਸੈਂਕੜੇ ਬਣਾਉਣ ਦਾ ਰਿਕਾਰਡ ਬਣਾਇਆ ਸੀ।
ਆਈ. ਸੀ. ਸੀ. ਨੇ ਆਪਣੀ ਵਿਸ਼ਵ ਇਲੈਵਨ ਵਿਚ ਸਭ ਤੋਂ ਵੱਧ 4 ਖਿਡਾਰੀ 2019 ਵਿਸ਼ਵ ਕੱਪ ਦੇ ਮੇਜ਼ਬਾਨ ਅਤੇ ਚੈਂਪੀਅਨ ਇੰਗਲੈਂਡ ਦੀ ਟੀਮ ਤੋਂ ਲਏ ਹਨ ਜਦਕਿ ਵਿਸ਼ਵ ਕੱਪ ਦੀ ਉਪ ਜੇਤੂ ਰਹੀ ਨਿਊਜ਼ੀਲੈਂਡ ਤੋਂ ਦੋ ਖਿਡਾਰੀ ਅਤੇ ਸੈਮੀਫਾਈਨਲ ਤੱਕ ਪਹੁੰਚੀ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਤੋਂ ਵੀ ਦੋ-ਦੋ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਤੋਂ ਇਕ ਖਿਡਾਰੀ ਨੂੰ ਸ਼ਾਮਲ ਕੀਤਾ ਹੈ।