ਵਿਲੀਅਮਸਨ ਨੇ ਬੱਲੇ ਦਾ ਬਣਾਇਆ ਗਿਟਾਰ, ਵੇਖੋ ਵੀਡੀਓ

6/26/2019 3:25:21 PM

ਸਪੋਰਟਸ ਡੈਸਕ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 'ਚ 32 ਮੁਕਾਬਲੇ ਖੇਡੇ ਜਾ ਚੁੱਕੇ ਹਨ। ਨਿਊਜ਼ੀਲੈਂਡ ਦੀ ਟੀਮ ਨੇ ਹੁਣ ਤੱਕ ਹੋਏ ਸਾਰੇ ਮੈਚ ਜਿੱਤੇ ਹਨ ਤੇ ਕਪਤਾਨ ਕੇਨ ਵਿਲੀਅਮਸਨ ਵਰਲਡ ਕੱਪ 'ਚ ਚੰਗੀ ਫ਼ਾਰਮ 'ਚ ਨਜ਼ਰ ਆ ਰਹੇ ਹਨ। ਹੁਣ ਤੱਕ ਵਿਲੀਅਮਸਨ 4 ਮੈਚਾਂ 'ਚ 373 ਬਣਾ ਚੁੱਕੇ ਹਨ। ਅਜਿਹੇ 'ਚ ਕੇਨ ਵਿਲੀਅਮਸਨ ਦਾ ਸੋਸ਼ਲ ਮੀਡੀਆ 'ਤੇ ਗਟਾਰ ਵਜਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਫੈਨਜ਼ ਵੀ ਇਸ ਵੀਡੀਓ ਨੂੰ ਕਾਫ਼ੀ ਪੰਸਦ ਕਰ ਰਹੇ ਹਨ।

ਦਰਅਸਲ ਪ੍ਰਮੋਸ਼ਨਲ ਐਕਟੀਵਿਟੀ ਦੇ ਦੌਰਾਨ ਵਿਲੀਅਮਸਨ ਨੇ ਬੱਲੇ ਨੂੰ ਗਿਟਾਰ ਬਣਾ ਲਿਆ ਹੈ। ਵੀਡੀਓ 'ਚ ਵਿਲੀਅਮਸਨ ਦੇ ਨਾਲ ਇਕ ਹੋਰ ਆਦਮੀ ਵਿਖਾਈ ਦੇ ਰਿਹਾ ਹੈ। ਇਕ ਲਾਈਵ ਸੈਸ਼ਨ 'ਚ ਮਾਈਕ ਵਿਲਟਨ ਦੇ ਨਾਲ ਵਿਲੀਅਮਸਨ ਨੇ ਗਿਟਾਰ ਵਜਾਉਂਦੇ ਹੋਏ ਕੁਝ ਧੁੰਨ ਸੁਣਾਈ। ਇਸ ਵੀਡੀਓ ਨੂੰ ਵਰਲਡ ਕੱਪ ਦੇ ਆਫਿਸ਼ੀਅਲ ਟਵਿਟਰ ਹੈਂਡਿਲ ਤੋਂ ਪੋਸਟ ਕੀਤੀ ਗਈ ਹੈ। ਅਜੇ ਤੱਕ ਇਸ ਵੀਡੀਓ ਨੂੰ ਪੰਜ ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਗੌਰ ਹੋਵੇ ਕਿ ਨਿਊਜ਼ੀਲੈਂਡ ਦੀ ਟੀਮ ਅਜੇ ਤੱਕ ਵਰਲਡ ਕੱਪ 'ਚ ਇੱਕ ਵੀ ਮੈਚ ਨਹੀਂ ਹਾਰੀ ਹੈ। ਪੁਵਾਇੰਟ ਟੇਬਲ 'ਚ ਟੀਮ 11 ਅੰਕਾਂ ਦੇ ਨਾਲ ਦੂਜੇ ਨੰਬਰ 'ਤੇ ਮੌਜੂਦ ਹੈ। ਨਿਊਜ਼ੀਲੈਂਡ ਦਾ ਅੱਜ (ਬੁੱਧਵਾਰ) ਨੂੰ ਪਾਕਿਸਤਾਨ ਦੇ ਖਿਲਾਫ ਮੁਕਾਬਲਾ ਖੇਡਣਾ ਹੈ। ਜਿੱਤ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਸੈਮੀਫਾਈਨਲ 'ਚ ਪਹੁੰਚ ਸਕਦੀ ਹੈ।