ICC ਮਹਿਲਾ ਰੈਕਿੰਗ : ਯੁਵਾ ਖਿਡਾਰੀ ਜੇਮਿਮਾ ਰੋਡ੍ਰਿਗੇਜ਼ ਦੀ ਚੋਟੀ ਦੇ 10 ਵਿੱਚ ਵਾਪਸੀ

08/09/2022 6:13:54 PM

ਦੁਬਈ-  ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਯੁਵਾ ਖਿਡਾਰੀ ਜੇਮਿਮਾ ਰੋਡ੍ਰਿਗੇਜ਼ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਆਈ. ਸੀ. ਸੀ. ਮਹਿਲਾ ਟੀ20 ਦੀਆਂ ਸਿਖਰਲੀਆਂ 10 ਬੱਲੇਬਾਜ਼ਾਂ ਵਿੱਚ ਜਗ੍ਹਾ ਬਣਾ ਲਈ ਹੈ।

ਇਹ ਵੀ ਪੜ੍ਹੋ : CWG 2022 ਦੀ ਸਫ਼ਲ ਮੁਹਿੰਮ ਤੋਂ ਬਾਅਦ ਭਾਰਤੀ ਕੁਸ਼ਤੀ ਸਿਤਾਰਿਆਂ ਦਾ ਕੀਤਾ ਗਿਆ ਨਿੱਘਾ ਸਵਾਗਤ

ਆਈ. ਸੀ. ਸੀ. ਵਲੋਂ ਮੰਗਲਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਦੇ ਮੁਤਾਬਕ ਰੋਡ੍ਰਿਗੇਜ਼ ਸੱਤ ਪਾਇਦਾਨ ਉੱਪਰ ਉੱਠ ਕੇ 630 ਪੁਆਇੰਟ ਦੇ ਨਾਲ 10ਵੇਂ ਸਥਾਨ 'ਤੇ ਆ ਗਈ ਹੈ। ਉਸ ਨੇ ਬਰਮਿੰਘਮ 2022 ਵਿੱਚ ਭਾਰਤ ਦੇ ਲਈ 146 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਉਹ ਅਕਤੂਬਰ 2021 ਦੇ ਬਾਅਦ ਪਹਿਲੀ ਵਾਰ ਸਿਖਰਲੀਆਂ 10 ਬੱਲੇਬਾਜ਼ਾਂ ਵਿੱਚ ਜਗ੍ਹਾ ਬਣਾ ਸਕੀ ਹੈ। ਸਮ੍ਰਿਤੀ ਮੰਧਾਨਾ (ਚੌਥੀ ਪਾਇਦਾਨ) ਅਤੇ ਸ਼ੇਫਾਲੀ ਵਰਮਾ (ਛੇਵੀਂ ਪਾਇਦਾਨ) ਪਹਿਲੇ ਤੋਂ ਹੀ ਟੀ20 ਮਹਿਲਾ ਬੱਲੇਬਾਜ਼ ਦੇ ਸਿਖਰਲੀਆਂ 10 ਵਿੱਚ ਕਾਇਮ ਹਨ। 

ਇਹ ਵੀ ਪੜ੍ਹੋ : BCCI ਨੇ ਨੀਤਾ ਅੰਬਾਨੀ ਨੂੰ ਭੇਜਿਆ ਨੋਟਿਸ, ਜਾਣੋ ਕਿਉਂ

ਇਸੇ ਦਰਮਿਆਨ ਆਸਟ੍ਰੇਲੀਆ ਦੀ ਬੇਥ ਮੂਨੀ ਆਪਣੀ ਹਮਵਤਨ ਮੇਗ ਲੇਨਿੰਗ ਨੂੰ ਪਛਾੜਕੇ ਪਹਿਲੀ ਪਾਇਦਾਨ 'ਤੇ ਆ ਗਈ ਹੈ। ਮੂਨੀ ਨੇ ਰਾਸ਼ਟਰਮੰਡਲ ਖੇਡਾਂ 'ਚ ਕ੍ਰਿਕਟ ਦੇ ਫਾਈਨਲ ਮੈਚ 'ਚ ਭਾਰਤ ਦੇ ਖਿਲਾਫ 41 ਗੇਂਦਾਂ 'ਤੇ 61 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਉਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ 70 ਦੌੜਾਂ ਅਤੇ ਨਿਊਜ਼ੀਲੈਂਡ ਦੇ ਖਿਲਾਫ 36 ਦੌੜਾਂ ਦਾ ਵੀ ਯੋਗਦਾਨ ਦਿੱਤਾ, ਜਿਸ ਨੇ ਉਨ੍ਹਾਂ ਨੂੰ 743 ਰੇਟਿੰਗ ਦੇ ਨਾਲ ਪਹਿਲੀ ਪਾਇਦਾਨ 'ਤੇ ਪਹੁੰਚਾ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News