ਕੋਰੋਨਾ ਪ੍ਰਭਾਵਿਤ ਕ੍ਰਿਕਟ ਬੋਰਡ ਨੂੰ ਆਰਥਿਕ ਸਹਾਇਤ ਦੇਵੇਗਾ ICC

04/03/2021 12:59:32 AM

ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਕੋਰੋਨਾ ਮਹਾਮਾਰੀ ਦੌਰਾਨ ਆਰਥਿਕ ਤੌਰ ’ਤੇ ਪ੍ਰਭਾਵਿਤ ਮੈਂਬਰਾਂ ਦੀ ਮਦਦ ਲਈ ਉਨ੍ਹਾਂ ਨੂੰ ਫੰਡ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਕੋਰੋਨਾ ਮਹਾਮਾਰੀ ਦੌਰਾਨ ਬਾਇਓ-ਬੱਬਲ (ਜੈਵ ਸੁਰੱਖਿਆ ਵਾਤਾਵਰਣ) ਮਾਹੌਲ ’ਚ ਅੰਤਰਰਾਸ਼ਟਰੀ ਕ੍ਰਿਕਟ ਦੇ ਆਯੋਜਨ ਨੂੰ ਲੈ ਕੇ ਪ੍ਰੇਸ਼ਾਨੀਆਂ ਨਾਲ ਜੂੰਝ ਰਹੇ ਮੈਂਬਰਾਂ ਲਈ ਸਹਾਇਤਾ ਫੰਡ ਅਗਲੇ 3 ਸਾਲਾਂ ਤੱਕ ਉਪਲੱਬਧ ਰਹੇਗਾ।

ਇਹ ਖ਼ਬਰ ਪੜ੍ਹੋ- SA vs PAK : ਬਾਬਰ ਦਾ ਪਹਿਲੇ ਵਨ ਡੇ 'ਚ ਸੈਂਕੜਾ, ਕੋਹਲੀ ਦਾ ਇਹ ਰਿਕਾਰਡ ਤੋੜਿਆ


ਆਈ. ਸੀ. ਸੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਸਮੇਂ ਕਈ ਕ੍ਰਿਕਟ ਬੋਰਡ ਹਨ, ਜੋ ਅੰਤਰਰਾਸ਼ਟਰੀ ਕ੍ਰਿਕਟ ਦੇ ਆਯੋਜਨ ਨੂੰ ਲੈ ਕੇ ਪੈਸਿਆਂ ਦੀ ਕਮੀ ਨਾਲ ਜੂੰਝ ਰਹੇ ਹਨ ਅਤੇ ਜ਼ਰੂਰਤ ਮੁਤਾਬਕ ਅੰਤਰਰਾਸ਼ਟਰੀ ਕ੍ਰਿਕਟ ਦੀ ਮੇਜਬਾਨੀ ਨਹੀਂ ਕਰ ਪਾ ਰਹੇ। ਚਾਰਟਿਡ ਉਡਾਨਾਂ, ਪੂਰੀ ਤਰ੍ਹਾਂ ਨਾਲ ਬਾਇਓ-ਬੱਬਲ ਸੁਰੱਖਿਅਤ ਹੋਟਲਾਂ ਦੀ ਬੁਕਿੰਗ ਅਤੇ ਹੋਰ ਕਈ ਵਾਧੂ ਖਰਚੇ ਛੋਟੇ ਕ੍ਰਿਕਟ ਬੋਰਡਾਂ ’ਤੇ ਬੋਝ ਪਾ ਰਹੇ ਹਨ। ਇਸ ਕਾਰਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਰ ਪੈਸੇ ਦਿੱਤੇ ਜਾਣ। ਵਰਨਾ ਉਹ ਆਯੋਜਨ ਨਹੀਂ ਕਰ ਸਕਦੇ। ਇਸ ਲਈ ਅੰਤਰਰਾਸ਼ਟਰੀ ਕ੍ਰਿਕਟ ਨੂੰ ਜਾਰੀ ਰੱਖਣ ਲਈ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News