ICC ਅੰਡਰ-19 ਵਿਸ਼ਵ ਕੱਪ : ਭਾਰਤ ਨੇ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ ਹਰਾਇਆ

Monday, Jan 17, 2022 - 02:14 AM (IST)

ICC ਅੰਡਰ-19 ਵਿਸ਼ਵ ਕੱਪ : ਭਾਰਤ ਨੇ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ ਹਰਾਇਆ

ਗਯਾਨਾ- ਕਪਤਾਨ ਯਸ਼ ਢੁਲ ਤੇ ਖੱਬੇ ਹੱਥ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਨੂੰ ਇੱਥੇ 45 ਦੌੜਾਂ ਨਾਲ ਹਰਾ ਦਿੱਤਾ। ਭਾਰਤ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 232 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਦੇ ਬਾਵਜੂਦ ਭਾਰਤੀ ਟੀਮ ਨੇ ਆਰਾਮ ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ 'ਚ ਜੇਤੂ ਸ਼ੁਰੂਆਤ ਕੀਤੀ। ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੇ ਚੰਗੀ ਸ਼ੁਰੂਆਤ ਕੀਤੀ ਤੇ 11 ਓਵਰਾਂ ਤੋਂ ਬਾਅਦ ਸਿਰਫ ਇਕ ਵਿਕਟ 'ਤੇ 55 ਦੌੜਾਂ ਬਣਾ ਲਈਆਂ ਸਨ ਪਰ ਟੀਚਾ ਹਾਸਲ ਕਰਨ ਵਿਚ ਅਸਫਲ ਰਿਹਾ। ਦੱਖਣੀ ਅਫਰੀਕਾ ਵਲੋਂ ਡੇਵਾਲਡ ਬ੍ਰੇਵਿਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ।

ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਖਿਤਾਬ ਬਚਾਉਣ ਓਮਾਨ ਰਵਾਨਾ ਹੋਈ ਭਾਰਤੀ ਮਹਿਲਾ ਹਾਕੀ ਟੀਮ

ਉਸ ਨੇ ਸਪਿਨ ਹੁੰਦੀ ਪਿੱਚ 'ਤੇ ਓਸਤਵਾਲ, ਨਿਸ਼ਾਂਤ ਸਿੰਧੂ ਤੇ ਕੌਸ਼ਲ ਤਾਂਬੇ ਨੇ ਬਿਹਤਰੀਨ ਢੰਗ ਨਾਲ ਖੇਡਿਆ । ਦੱਖਣੀ ਅਫਰੀਕਾ 12ਵੇਂ ਤੋਂ 31ਵੇਂ ਓਵਰ ਵਿਚਾਲੇ ਸਿਰਫ 64ਦੌੜਾਂ ਹੀ ਬਣਾ ਸਕੀ ਤੇ ਦਬਾਅ ਵਿਚ ਬਿਖਰ ਗਈ। ਭਾਰਤ ਵਲੋਂ ਓਸਤਵਾਲ ਨੇ ਆਪਣੇ 10 ਓਵਰਾਂ ਵਿਚ 28 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਆਊਟ ਕੀਤਾ। ਉੱਥੇ ਰਾਜ ਬਾਵਾ ਨੇ ਵੀ 47 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 232 ਬਣਾਈਆਂ। ਕਪਤਾਲ ਢੁਲ ਨੇ 100 ਗੇਂਦਾਂ ਵਿਚ 82 ਦੌੜਾਂ ਦੀ ਪਾਰੀ ਖੇਡੀ ਜਦਕਿ ਕੌਸ਼ਲ ਤਾਂਬੇ ਨੇ 44 ਗੇਂਦਾਂ ਵਿਚ 35 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਭਾਰਤ ਦੀ ਬੱਲੇਬਾਜ਼ੀ ਦਾ ਨਾਇਕ ਢੁਲ ਰਿਹਾ ਜਦਕਿ ਦੱਖਣੀ ਅਫਰੀਕਾ ਲਈ ਬ੍ਰੇਵਿਸ ਹੀਰੋ ਰਿਹਾ। 

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ 146 ਦੌੜਾਂ ਨਾਲ ਹਰਾ ਕੇ ਆਸਟਰੇਲੀਆ ਨੇ ਏਸ਼ੇਜ਼ ਸੀਰੀਜ਼ 4-0 ਨਾਲ ਆਪਣੇ ਨਾਂ ਕੀਤੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News