ICC Test Ranking : ਪੰਤ ਨੇ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਵਿਕਟਕੀਪਰ ਬੱਲੇਬਾਜ਼

05/05/2021 9:31:22 PM

ਨਵੀਂ ਦਿੱਲੀ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਬੁੱਧਵਾਰ ਨੂੰ ਟੈਸਟ ਰੈਂਕਿੰਗ ਜਾਰੀ ਕੀਤੀ। ਸ਼੍ਰੀਲੰਕਾ ਤੇ ਬੰਗਲਾਦੇਸ਼ ਦੇ ਵਿਚਾਲੇ ਖਤਮ ਹੋਏ ਦੂਜੇ ਟੈਸਟ ਮੈਚ ਤੋਂ ਬਾਅਦ ਬੱਲੇਬਾਜ਼ਾਂ ਦੀ ਟਾਪ-10 ਸੂਚੀ ਦੇਖਣ ਨੂੰ ਮਿਲੀ। ਜਿੱਥੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ 919 ਰੇਂਟਿੰਗ ਪੁਆਇੰਟ ਦੇ ਨਾਲ ਪਹਿਲੇ ਸਥਾਨ 'ਤੇ ਹਨ। ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਦੂਜੇ ਸਥਾਨ 'ਤੇ ਹਨ ਅਤੇ ਉਹ ਕੀਵੀ ਕਪਤਾਨ ਤੋਂ ਸਿਰਫ 28 ਰੇਂਟਿੰਗ ਪੁਆਇੰਟ ਹੀ ਪਿੱਛੇ ਹਨ। ਆਸਟਰੇਲੀਆ ਦੇ ਹੀ ਨੌਜਵਾਨ ਬੱਲੇਬਾਜ਼ ਮਾਰਨਸ ਲਾਬੁਸ਼ੇਨ ਤੀਜੇ ਸਥਾਨ 'ਤੇ ਬਰਕਰਾਰ ਹਨ। ਚੌਥੇ ਸਥਾਨ 'ਤੇ ਇੰਗਲੈਂਡ ਕਪਤਾਨ ਜੋ ਰੂਟ ਦਾ ਕਬਜ਼ਾ ਹੈ। 

ਇਹ ਖ਼ਬਰ ਪੜ੍ਹੋ- ਸ਼ਾਕਿਬ ਅਤੇ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਨਹੀਂ ਮਿਲੇਗੀ ਛੋਟ


ਟਾਪ-10 'ਚ ਤਿੰਨ ਭਾਰਤੀ ਖਿਡਾਰੀ

ਪੰਜਵੇਂ ਸਥਾਨ 'ਤੇ ਵਿਰਾਟ ਕੋਹਲੀ ਦਾ ਨਾਂ ਆਉਂਦਾ ਹੈ, ਜਿਸ ਦੇ ਕੋਲ 814 ਰੇਂਟਿੰਗ ਪੁਆਇੰਟ ਹਨ। ਭਾਰਤੀ ਕਪਤਾਨ ਤੋਂ ਪਿੱਛੇ 6ਵੇਂ ਸਥਾਨ 'ਤੇ ਤਿੰਨ ਖਿਡਾਰੀਆਂ ਦਾ ਸਾਂਝੇਤੌਰ 'ਤੇ ਕਬਜ਼ਾ ਹੈ। ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (6), ਨਿਊਜ਼ੀਲੈਂਡ ਦੇ ਹੇਨਰੀ ਨਿਕੋਲਸ (6) ਅਤੇ ਰੋਹਿਤ ਸ਼ਰਮਾ (6) 747 ਅੰਕਾਂ ਦੇ ਨਾਲ ਇਕ ਹੀ ਸਥਾਨ ਆਪਸ 'ਚ ਵੰਡੇ ਹੋਏ ਹਨ। 

 


 ਇਹ ਖ਼ਬਰ ਪੜ੍ਹੋ- IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ

ਰਿਸ਼ਭ ਪੰਤ ਨੇ ਰਚਿਆ ਇਤਿਹਾਸ
23 ਸਾਲਾ ਰਿਸ਼ਭ ਪੰਤ ਨੇ ਟੈਸਟ ਰੈਂਕਿੰਗ 'ਚ 6ਵਾਂ ਸਥਾਨ ਹਾਸਲ ਕਰ ਆਪਣੇ ਛੋਟੇ ਕਰੀਅਰ 'ਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਇਸ ਵਿਕਟਕੀਪਰ ਬੱਲੇਬਾਜ਼ ਨੇ ਉਹ ਕਰ ਦਿਖਾਇਆ ਜੋ ਮਹਿੰਦਰ ਸਿੰਘ ਧੋਨੀ, ਸੈਯਦ ਕਿਰਮਾਨੀ ਵਰਗੇ ਦਿੱਗਜ ਖਿਡਾਰੀ ਨਹੀਂ ਕਰ ਸਕੇ। ਭਾਰਤੀ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋ ਕਿਸੇ ਵਿਕਟਕੀਪਰ ਨੇ ਬੱਲੇਬਾਜ਼ਾਂ ਦੀ ਟੀ-10 ਰੈਂਕਿੰਗ 'ਚ ਆਪਣੀ ਜਗ੍ਹਾ ਪੱਕੀ ਕੀਤੀ ਹੋਵੇ। ਭਾਰਤੀ ਟੀਮ ਦੇ ਹੋਰ ਖਿਡਾਰੀਆਂ 'ਚ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਹਾਣੇ 14ਵੇਂ ਅਤੇ 15ਵੇਂ ਸਥਾਨ 'ਤੇ ਹੈ।


ਪੈਟ ਕਮਿੰਸ ਨੰਬਰ ਇਕ ਗੇਂਦਬਾਜ਼
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਬਾਦਸ਼ਾਹਤ ਬਰਕਰਾਰ ਹੈ। ਉਹ ਹੁਣ ਵੀ ਦੁਨੀਆ ਦੇ ਨੰਬਰ ਇਕ ਟੈਸਟ ਗੇਂਦਬਾਜ਼ ਹਨ ਜਦਕਿ ਭਾਰਤ ਦੇ ਅਨੁਭਵੀ ਸਪਿਨਰ ਰਵੀਚੰਦਰਨ ਅਸ਼ਵਿਨ ਦੂਜੇ ਸਥਾਨ 'ਤੇ ਹਨ। ਅਸ਼ਵਿਨ ਤੋਂ ਇਲਾਵਾ ਹੋਰ ਕੋਈ ਵੀ ਭਾਰਤੀ ਗੇਂਦਬਾਜ਼ ਟੈਸਟ ਰੈਂਕਿੰਗ 'ਚ ਟਾਪ-10 'ਚ ਸ਼ਾਮਲ ਨਹੀਂ ਹੈ। ਜੇਕਰ ਆਲਰਾਊਂਡਰ ਦੀ ਗੱਲ ਕਰੀਏ ਤਾਂ ਭਾਰਤ ਦੇ ਰਵਿੰਦਰ ਜਡੇਜਾ ਤੀਜੇ ਸਥਾਨ ਤੇ ਅਸ਼ਵਿਨ ਚੌਥੇ ਸਥਾਨ 'ਤੇ ਹਨ। ਵੈਸਟਇੰਡੀਜ਼ ਦੇ ਜੇਸਨ ਹੋਲਡਰ ਸਰਵਸ੍ਰੇਸ਼ਠ ਟੈਸਟ ਆਲਰਾਊਂਡਰ ਹਨ। ਦੂਜਾ ਸਥਾਨ ਇੰਗਲੈਂਡ ਦੇ ਬੇਨ ਸਟੋਕਸ ਦਾ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News