ICC ਟੈਸਟ ਰੈਂਕਿੰਗ 'ਚ ਚਮਕੇ ਪੰਤ, ਲੰਬੀ ਛਲਾਂਗ ਲਾ ਕੇ ਧੋਨੀ ਨੂੰ ਪਛਾੜਿਆ

Tuesday, Jan 08, 2019 - 03:58 PM (IST)

ICC ਟੈਸਟ ਰੈਂਕਿੰਗ 'ਚ ਚਮਕੇ ਪੰਤ, ਲੰਬੀ ਛਲਾਂਗ ਲਾ ਕੇ ਧੋਨੀ ਨੂੰ ਪਛਾੜਿਆ

ਨਵੀਂ ਦਿੱਲੀ : ਚੇਤੇਸ਼ਵਰ ਪੁਜਾਰਾ ਆਸਟਰੇਲੀਆ ਖਿਲਾਫ ਬਿਹਤਰੀਨ ਪ੍ਰਦਰਸ਼ਨ ਦੇ ਦਮ 'ਤੇ ਆਈ. ਸੀ. ਸੀ. ਦੀ ਮੰਗਲਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ ਬੱਲੇਬਾਜ਼ਾਂ ਵਿਚ ਚੋਟੀ 3 'ਚ ਸ਼ਾਮਲ ਹੋ ਗਏ ਹਨ ਜਦਕਿ ਸਿਡਨੀ ਟੈਸਟ ਵਿਚ ਸ਼ਾਨਦਾਰ ਸੈਂਕੜਾ ਲਾਉਣ ਵਾਲੇ ਰਿਸ਼ਭ ਪੰਤ ਨੇ 21 ਸਥਾਨਾਂ ਦੀ ਲੰਬੀ ਛਲਾਂਗ ਲਗਾ ਕੇ ਬੱਲੇਬਾਜ਼ੀ ਰੈਂਕਿੰਗ ਵਿਚ ਭਾਰਤੀ ਵਿਕਟਕੀਪਰਾਂ ਦੇ ਪਿਛਲੇ ਰਿਕਾਡਰ ਦੀ ਬਰਾਬਰੀ ਕੀਤੀ। ਪੁਜਾਰਾ ਨੇ 4 ਮੈਚਾਂ ਵਿਚ 193 ਦੌੜਾਂ ਬਣਾਈਆਂ ਜਿਸ ਨਾਲ ਬੱਲੇਬਾਜ਼ੀ ਰੈਂਕਿੰਗ ਵਿਚ ਉਹ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਪੁਜਾਰਾ ਦੇ ਹੁਣ 881 ਰੇਟਿੰਗ ਅੰਕ ਹਨ।

ਕੋਹਲੀ ਬੱਲੇਬਾਜ਼ੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ
PunjabKesari
ਭਾਰਤੀ ਕਪਤਾਨ ਵਿਰਾਟ ਕੋਹਲੀ 922 ਅੰਕਾਂ ਦੇ ਨਾਲ ਚੋਟੀ 'ਤੇ ਬਣੇ ਹੋਏ ਹਨ ਜਦਕਿ ਉਸ ਤੋਂ ਬਾਅਦ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਦਾ ਨੰਬਰ ਆਉਂਦਾ ਹੈ। ਸਿਡਨੀ ਵਿਚ 159 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ 21 ਸਾਲਾ ਪੰਤ ਬੱਲੇਬਾਜ਼ੀ ਰੈਂਕਿੰਗ ਵਿਚ 17ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਭਾਰਤੀ ਵਿਕਟਕੀਪਰਾਂ ਦੀ ਸਰਵਸ੍ਰੇਸ਼ਠ ਰੈਂਕਿੰਗ ਦੇ ਫਾਰੂਖ ਇੰਜੀਨਿਅਰ ਦੇ ਪਿਛਲੇ ਰਿਕਾਰਡ ਦੀ ਬਰਾਬਰੀ ਕੀਤੀ। ਇੰਜੀਨਿਅਰ ਜਨਵਰੀ 1973 ਵਿਚ 17ਵੇਂ ਨੰਬਰ 'ਤੇ ਕਾਬਿਜ਼ ਸੀ। ਪੰਤ ਦੇ 673 ਰੇਟਿੰਗ ਅੰਕ ਹਨ ਜੋ ਕਿਸੇ ਭਾਰਤੀ ਵਿਕਟਕੀਪਰ ਦੇ ਸਭ ਤੋਂ ਵੱਧ ਅੰਕ ਹਨ। ਰੇਟਿੰਗ ਅੰਕਾਂ ਵਿਚ ਉਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦਾ ਨੰਬਰ ਆਉਂਦਾ ਹੈ ਪਰ ਉਸ ਦੀ ਸਰਵਸ੍ਰੇਸ਼ਠ ਰੈਂਕਿੰਗ 19 ਰਹੀ। ਇੰਜੀਨਿਅਰ ਦੇ ਸਭ ਤੋਂ ਵੱਧ ਅੰਕ 619 ਰਹੇ ਹਨ। ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ 2019 ਦੇ ਸਟਾਰ ਪੰਤ ਸਿਰਫ 9 ਟੈਸਟ ਮੈਚਾਂ ਬਾਅਦ ਚੋਟੀ 20 'ਚ ਸ਼ਾਮਲ ਹੋ ਗਏ ਹਨ।

PunjabKesari

ਹੋਰ ਬੱਲੇਬਾਜ਼ਾਂ ਵਿਚੋਂ ਰਵਿੰਦਰ ਜਡੇਜਾ 6 ਸਥਾਨ ਉੱਪਰ 57ਵੇਂ ਅਤੇ ਸਲਾਮੀ ਬੱਲੇਬਾਜ਼ ਮਯੰਕ ੱਅਗ੍ਰਵਾਲ 5 ਸਥਾਨਾਂ ਦੇ ਫਾਇਦੇ ਨਾਲ 62ਵੇਂ ਰੈਂਕ 'ਤੇ ਪਹੁੰਚ ਗਏ ਪਰ ਰਹਾਨੇ 3 ਸਥਾਨ ਹੇਠਾਂ 22ਵੇਂ ਸਥਾਨ 'ਤੇ ਖਿਸਕ ਗਏ ਹਨ। ਜਡੇਜਾ ਗੇਂਦਬਾਜ਼ਾਂ ਅਤੇ ਆਲਰਾਊਂਡਰਾਂ ਦੀ ਰੈਂਕਿੰਗ ਵਿਚ ਵੀ 1-1 ਸਥਾਨ ਅੱਗੇ ਵੱਧ ਕੇ ਕ੍ਰਮਵਾਰ : 5ਵੇਂ ਅਤੇ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਗੇਂਦਬਾਜ਼ਾਂ ਵਿਚ ਕੁਲਦੀਪ ਯਾਦਵ 7 ਸਥਾਨ ਅੱਗੇ ਆਪਣੀ ਕਰੀਅਰ ਦੀ 45ਵੀਂ ਰੈਂਕਿੰਗ 'ਤੇ ਕਾਬਿਜ਼ ਹੋ ਗਏ ਹਨ। ਉਸ ਨੇ ਆਸਟਰੇਲੀਆ ਦੀ ਪਹਿਲੀ ਪਾਰੀ ਵਿਚ 99 ਦੌੜਾਂ ਦੇ ਕੇ 5 ਵਿਕਟ ਹਾਸਲ ਕੀਤੇ ਸੀ। ਜਸਪ੍ਰੀਤ ਬੁਮਰਾਹ 16ਵੇਂ ਸਥਾਨ 'ਤੇ ਬਣੇ ਹੋਏ ਹਨ ਜਦਕਿ ਮੁਹੰਮਦ ਸ਼ਮੀ ਇਕ ਸਥਾਨ ਉੱਤੇ 22ਵੇਂ ਸਥਾਨ 'ਤੇ ਪਹੁੰਚ ਗਏ ਹਨ।

PunjabKesari

ਜ਼ਖਮੀ ਹੋਣ ਕਾਰਨ ਬਾਹਰ ਹੋਣ ਵਾਲੇ ਰਵੀਚੰਦਰਨ ਅਸ਼ਵਿਨ 9ਵੇਂ ਸਥਾਨ 'ਤੇ ਖਿਸਕ ਗਏ ਹਨ। ਆਸਟਰੇਲੀਆਈ ਖਿਡਾਰੀਆਂ ਵਿਚ ਸਲਾਮੀ ਬੱਲੇਬਾਜ਼ ਮਾਰਕਸ ਹੈਰਿਸ ਨੂੰ ਪਹਿਲੀ ਪਾਰੀ ਵਿਚ 79 ਦੌੜਾਂ ਬਣਾਉਣ ਦਾ ਫਾਇਦਾ ਮਿਲਿਆ ਹੈ ਅਤੇ ਉਹ 21 ਸਥਾਨ ਦੀ ਛਲਾਂਗ ਲਗਾ ਕੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 69ਵੀਂ ਰੈਂਕਿੰਗ 'ਤੇ ਪਹੁੰਚ ਗਏ ਹਨ। ਗੇਂਦਬਾਜ਼ੀ ਵਿਚ ਨਾਥਨ ਲਿਓਨ ਕਿ ਸਥਾਨ ਉੱਪਰ 13ਵੇਂ ਸਥਾਨ 'ਤੇ ਪਹੁੰਚ ਗਏ ਹਨ। ਭਾਰਤ ਅਤੇ ਆਸਟਰੇਲੀਆ ਵਿਚਾਲੇ ਸਿਡਨੀ ਟੈਸਟ ਮੈਚ ਦੀ ਸਮਾਪਤੀ ਤੋਂ ਬਾਅਦ ਜਾਰੀ ਇਸ ਰੈਂਕਿੰਗ ਵਿਚ ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਚਾਲੇ ਕੇਪਟਾਊਨ ਵਿਚ ਖੇਡਿਆ ਗਿਆ ਮੈਚ ਵੀ ਸ਼ਾਮਲ ਹੈ। ਅਫਰੀਕੀ ਕਪਤਾਨ ਫਾਫ ਡੁਪਲੇਸਿਸ ਦਾ 6 ਸਥਾਨ ਦਾ ਫਾਇਦਾ ਹੋਇਆ ਹੈ ਅਤੇ ਹੁਣ ਉਹ 16ਵੇਂ ਸਥਾਨ 'ਤੇ ਪਹੁੰਚ ਗਏ ਹਨ। ਟੀਮ ਰੈਂਕਿੰਗ ਵਿਚ ਕੋਈ ਬਦਲਾਅ ਨਹੀਂ ਆਇਆ ਅਤੇ ਭਾਰਤ 116 ਅੰਕਾਂ ਦੇ ਨਾਲ ਚੋਟੀ 'ਤੇ ਬਣਿਆ ਹੋਇਆ ਹੈ। ਆਸਟਰੇਲੀਆ (101) ਨੂੰ ਇਕ ਅੰਕ ਦਾ ਨੁਕਸਾਨ ਹੋਇਆ ਪਰ ਉਹ 5ਵੇਂ ਸਥਾਨ 'ਤੇ ਬਰਕਰਾਰ ਹੈ।


Related News