ICC ਟੈਸਟ ਚੈਂਪੀਅਨਸ਼ਿਪ : ਅੰਕ ਸੂਚੀ 'ਚ ਆਸਟਰੇਲੀਆ ਨੂੰ ਟੱਕਰ ਦੇ ਰਿਹਾ ਇੰਗਲੈਂਡ, ਦੇਖੋ ਅੰਕੜੇ

08/26/2020 8:15:58 PM

ਦੁਬਈ- ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਸੂਚੀ 'ਚ ਦੂਜੇ ਸਥਾਨ 'ਤੇ ਮੌਜੂਦ ਆਸਟਰੇਲੀਆ ਤੇ ਤੀਜੇ ਸਥਾਨ ਦੀ ਟੀਮ ਇੰਗਲੈਂਡ ਦੇ ਵਿਚਾਲੇ ਅੰਕਾਂ ਦਾ ਫਾਸਲਾ ਸਿਰਫ ਚਾਰ ਅੰਕਾਂ ਦਾ ਰਹਿ ਗਿਆ ਹੈ। ਇੰਗਲੈਂਡ ਤੇ ਪਾਕਿਸਤਾਨ ਦੇ ਵਿਚਾਲੇ ਸਾਊਥੰਪਟਨ 'ਚ ਤੀਜੇ ਤੇ ਆਖਰੀ ਟੈਸਟ ਮੰਗਲਵਾਰ ਨੂੰ ਡਰਾਅ ਹੋਣ ਦੇ ਬਾਅਦ ਇੰਗਲੈਂਡ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ 'ਚ 292 ਅੰਕਾਂ 'ਤੇ ਪਹੁੰਚ ਗਿਆ ਤੇ ਉਸਦੇ ਦੂਜੇ ਸਥਾਨ 'ਤੇ ਮੌਜੂਦ ਆਸਟਰੇਲੀਆ ਦੇ ਵਿਚ ਚਾਰ ਅੰਕਾਂ ਦਾ ਫਾਸਲਾ ਰਹਿ ਗਿਆ ਹੈ, ਜਿਸ ਦੇ 296 ਅੰਕ ਹਨ। ਭਾਰਤ 360 ਅੰਕਾਂ ਦੇ ਨਾਲ ਅੰਕ ਸੂਚੀ 'ਚ ਚੋਟੀ 'ਤੇ ਹੈ।
ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਇਸ ਪ੍ਰਕਾਰ ਹੈ :-

ਟੀਮ ਮੈਚ  ਜਿੱਤੇ  ਹਾਰ  ਡਰਾਅ  ਟਾਈ   ਮੁਕਾਬਲਾ ਰੱਦ ਅੰਕ
ਭਾਰਤ 9 7 2 0 0 0 360
ਆਸਟਰੇਲੀਆ 10 7 2 1 0 0 296
ਇੰਗਲੈਂਡ   15 8 4 3 0 0 292
ਨਿਊਜ਼ੀਲੈਂਡ 7 3 4 0 0 0 190
ਪਾਕਿਸਤਾਨ 8 2 3 3 0 0 166
ਸ਼੍ਰੀਲੰਕਾ 4 1 2 1 0 0 80
ਵੈਸਟਇੰਡੀਜ਼ 5 1 4 0 0 0 40
ਦੱਖਣੀ ਅਫਰੀਕਾ 7   1 6 0 0 0 30
ਬੰਗਲਾਦੇਸ਼  3 0 3 0 0 0 0

ਪਾਕਿਸਤਾਨ 166 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਹੈ। ਇੰਗਲੈਂਡ ਨੇ ਪਾਕਿਸਤਾਨ ਨੂੰ 2010 'ਚ 3-1 ਨਾਲ ਹਰਾਉਣ ਤੋਂ ਬਾਅਦ ਪਾਕਿਸਤਾਨ ਦੇ ਵਿਰੁੱਧ ਇਹ ਪਹਿਲੀ ਟੈਸਟ ਸੀਰੀਜ਼ ਜਿੱਤ ਸੀ। ਇੰਗਲੈਂਡ ਚੈਂਪੀਅਨਸ਼ਿਪ ਦੇ ਤਹਿਤ ਹੁਣ ਤਕ 15 ਟੈਸਟ ਖੇਡ ਚੁੱਕਿਆ ਹੈ ਜਦਕਿ ਆਸਟਰੇਲੀਆ ਨੇ 10 ਟੈਸਟ ਖੇਡੇ ਹਨ। ਭਾਰਤ 9 ਟੈਸਟ ਖੇਡ ਚੁੱਕਿਆ ਹੈ। ਭਾਰਤ ਨੂੰ ਇਸ ਸਾਲ ਦੇ ਆਖਰ 'ਚ ਆਸਟਰੇਲੀਆ ਦਾ ਦੌਰਾ ਕਰਨਾ ਹੈ ਜਿੱਥੇ ਉਸ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ।


Gurdeep Singh

Content Editor

Related News