ਵਿਸ਼ਵ ਕੱਪ ਦਾ ਅਧਿਕਾਰਤ ਗੀਤ ਜਾਰੀ
05/18/2019 10:49:59 AM
ਲੰਦਨ : ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਸਾਰੇ ਸਟ੍ਰੀਮਿੰਗ ਮੰਚਾਂ 'ਤੇ ਪੁਰਸ਼ ਵਿਸ਼ਵ ਕੱਪ ਦਾ ਅਧਿਕਾਰਤ ਗੀਤ 'ਸਟੈਂਡ ਬਾਈ' ਜਾਰੀ ਕੀਤਾ। ਇਹ ਗੀਤ 30 ਮਈ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੌਰਾਨ ਮੈਦਾਨਾਂ ਅਤੇ ਸ਼ਹਿਰ ਵਿਚ ਇਸ ਨਾਲ ਸਬੰਧਤ ਹੋਣ ਵਾਲੇ ਪ੍ਰੋਗਰਾਮਾਂ ਵਿਚ ਇਸ ਨੂੰ ਬਜਾਇਆ ਜਾਵੇਗਾ। 'ਸਟੈਂਡ ਬਾਈ' ਨਵੀਂ ਕਲਾਕਾਰ ਲੋਰਿਨ ਅਤੇ ਬ੍ਰਿਟੇਨ ਦੇ ਸਭ ਤੋਂ ਸਫਲ ਅਤੇ ਪ੍ਰਭਾਵਸ਼ਾਲੀ 'ਰੂਡੀਮੇਂਟਲ' ਬੈਂਡ ਨੇ ਤਿਆਰ ਕੀਤਾ ਹੈ।
ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਦੁਨੀਆ ਦੀ ਵੱਡੀ ਵਿਸ਼ਵ ਖੇਡ ਮੁਕਾਬਲਿਆਂ 'ਚੋਂ ਇਕ ਹੈ ਜਿਸ 'ਚ 10 ਲੱਖ ਖੇਡ ਪ੍ਰਸ਼ੰਸਕ ਇਕਜੁਟ ਹੋਣਗੇ ਤੇ ਅਰਬਾਂ ਪ੍ਰਸ਼ਸੰਕ 48 ਮੈਚਾਂ ਨੂੰ ਟੀ. ਵੀ 'ਤੇ ਵੇਖਣਗੇ |
🎶 The Official #CWC19 Song is here! 🎶
— Cricket World Cup (@cricketworldcup) May 17, 2019
'Stand By' from @thisisloryn & @Rudimental is out now!https://t.co/6cgKKOOpBY