ਪਾਵਰਕਾਮ ਵੱਲੋਂ ਦਿਹਾਤੀ ਖੇਤਰਾਂ ''ਚ ਬਿਜਲੀ ਦੇ ਕੱਟਾਂ ਦਾ ਸ਼ਡਿਊਲ ਜਾਰੀ
Saturday, May 02, 2026 - 06:28 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਭਾਵੇਂ ਪੰਜਾਬ ਸਰਕਾਰ ਸੂਬੇ ਵਿਚ ਬਿਜਲੀ ਦੀ ਸਪਲਾਈ ਨੂੰ ਸਰਪਲੱਸ ਗਿਣ ਰਹੀ ਹੈ ਪਰ ਇਸਦੇ ਬਾਵਜੂਦ ਪਿੰਡਾਂ ਅਤੇ ਸ਼ਹਿਰਾਂ ਵਿਚ ਬਿਜਲੀ ਦਾ ਸੰਕਟ ਬਰਕਰਾਰ ਚੱਲਦਾ ਆ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਵੱਲੋਂ ਸ਼ਹਿਰੀ ਖੇਤਰਾਂ ਨੂੰ ਛੱਡ ਕੇ ਦਿਹਾਤੀ ਖੇਤਰਾਂ 'ਚ ਬਿਜਲੀ ਦੀ ਸਪਲਾਈ ਨੂੰ ਤਿੰਨ ਘੰਟੇ ਬੰਦ ਰੱਖ ਕੇ ਇਸਨੂੰ ਕੱਟ ਵਜੋਂ ਲਾਗੂ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਰਿਕਾਰਡਤੋੜ ਬਾਰਿਸ਼, ਪਿਛਲੇ 10 ਸਾਲਾਂ ਦਾ ਟੁੱਟਿਆ ਰਿਕਾਰਡ
ਅਜਿਹਾ ਹੋਣ ਨਾਲ ਜਿੱਥੇ ਬਿਮਾਰ ਬਜ਼ੁਰਗਾਂ ਅਤੇ ਬੱਚਿਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈ ਰਿਹਾ ਹੈ, ਉਥੇ ਨਾਲ ਹੀ ਬਿਜਲੀ 'ਤੇ ਨਿਰਭਰ ਕਾਰੋਬਾਰੀਆਂ ਨੂੰ ਵੀ ਇਸਦੀ ਮਾਰ ਝੱਲਣੀ ਪੈ ਰਹੀ ਹੈ ਅਤੇ ਉਨ੍ਹਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਭਿਆਨਕ ਗਰਮੀ ਕਾਰਨ ਲੋਕਾਂ ਦੇ ਹੱਥਾਂ ਵਿਚ ਮੁੜ ਤੋਂ ਪੱਖੀਆ ਦੇਖੀਆ ਜਾ ਰਹੀਆਂ ਹਨ ਜਾਂ ਬਹੁਤੇ ਬਜ਼ੁਰਗ ਲੋਕ ਸੱਥਾਂ ਵਿਚ ਬੈਠ ਕੇ ਪਿੱਪਲ ਅਤੇ ਬੋਹੜ੍ਹ ਦੀਆਂ ਛਾਵਾਂ ਦਾ ਆਨੰਦ ਮਾਨਣ ਲੱਗ ਪਏ ਹਨ।
ਇਹ ਵੀ ਪੜ੍ਹੋ : ਪਾਵਰਕਾਮ ਨੇ ਆਖਿਰ ਚੁੱਕ ਲਿਆ ਵੱਡਾ ਕਦਮ, ਵੱਡੀ ਗਿਣਤੀ ਲੋਕਾਂ ਨੂੰ ਹੋਵੇਗਾ ਫਾਇਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
