ਪੰਜਾਬ ’ਚ ਅਗਲੇ 3 ਦਿਨ ਅਹਿਮ: ਹਨ੍ਹੇਰੀ-ਝੱਖੜ ਦਾ ‘ਓਰੇਂਜ’ ਤੇ ‘ਯੈਲੋ’ ਅਲਰਟ ਜਾਰੀ

Tuesday, Apr 28, 2026 - 07:29 AM (IST)

ਪੰਜਾਬ ’ਚ ਅਗਲੇ 3 ਦਿਨ ਅਹਿਮ: ਹਨ੍ਹੇਰੀ-ਝੱਖੜ ਦਾ ‘ਓਰੇਂਜ’ ਤੇ ‘ਯੈਲੋ’ ਅਲਰਟ ਜਾਰੀ

ਜਲੰਧਰ (ਪੁਨੀਤ) - ਪੰਜਾਬ ’ਚ ਇਸ ਸਮੇਂ ਗਰਮੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਕਈ ਥਾਵਾਂ 'ਤੇ ਲੂ ਚੱਲਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪੰਜਾਬ ਵਿਚ ਸੋਮਵਾਰ ਵਾਲੇ ਦਿਨ ਵੱਖ-ਵੱਖ ਥਾਵਾਂ ’ਤੇ ਤਾਪਮਾਨ 43 ਤੋਂ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਵੇਲੇ ਲੂ ਚੱਲਣ ਕਾਰਨ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹੋਣਾ ਪਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅਨੁਮਾਨ ਅਨੁਸਾਰ 28 ਤੋਂ 30 ਅਪ੍ਰੈਲ ਤੱਕ ਪੰਜਾਬ ’ਚ ਕਈ ਥਾਵਾਂ ’ਤੇ ਹਨੇਰੀ-ਝੱਖੜ ਝੁੱਲ ਸਕਦੇ ਹਨ।

ਇਹ ਵੀ ਪੜ੍ਹੋ - ਕੱਲ ਤੋਂ ਬਦਲੇਗਾ ਮੌਸਮ! ਅਗਲੇ 5 ਦਿਨ ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ

ਇਸ ਸਬੰਧੀ ‘ਓਰੇਂਜ’ ਤੇ ‘ਯੈਲੋ’ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ ਲਈ ਵੀ 28 ਤੇ 29 ਅਪ੍ਰੈਲ ਲਈ ਉਕਤ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਕਈ ਥਾਵਾਂ ’ਤੇ ਅਸਮਾਨੀ ਬਿਜਲੀ ਡਿੱਗ ਸਕਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਸੀ, ਜਦੋਂਕਿ ਫਰੀਦਕੋਟ ’ਚ 41, ਗੁਰਦਾਸਪੁਰ ’ਚ 40.5, ਰੋਪੜ ’ਚ 41.3, ਲੁਧਿਆਣਾ ’ਚ 41 ਤੇ ਪਟਿਆਲਾ ’ਚ 42.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਫਰੀਦਕੋਟ ’ਚ ਘੱਟੋ-ਘੱਟ ਤਾਪਮਾਨ 27 ਡਿਗਰੀ ਸੀ ਜੋ ਸਭ ਤੋਂ ਵੱਧ ਹੈ। ਆਮ ਤਾਪਮਾਨ ’ਚ 3 ਡਿਗਰੀ ਦਾ ਵਾਧਾ ਹੋਇਆ ਹੈ। ਆਉਣ ਵਾਲੇ ਦਿਨਾਂ ’ਚ ਗਰਮ ਤੇ ਖੁਸ਼ਕ ਹਵਾਵਾਂ ਵੀ ਚੱਲਣਗੀਆਂ।

ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ ਫੈਸਲਾ

ਮਹਾਰਾਸ਼ਟਰ ਦੇ ਅਕੋਲਾ ’ਚ ਪਾਰਾ ਪੁੱਜਾ 46.9 ਡਿਗਰੀ ਸੈਲਸੀਅਸ ’ਤੇ
ਪੂਰੇ ਦੇਸ਼ ’ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ 7 ਸ਼ਹਿਰਾਂ ’ਚ ਸੋਮਵਾਰ ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਵੀ ਟੱਪ ਗਿਆ। ਮਹਾਰਾਸ਼ਟਰ ਦੇ ਅਕੋਲਾ ’ਚ 46.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਤੇ ਇਹ ਦੇਸ਼ ਦਾ ਸਭ ਤੋਂ ਗਰਮ ਇਲਾਕਾ ਸੀ। ਅਮਰਾਵਤੀ ’ਚ 46.8, ਬਾਂਦਾ ’ਚ 46.6, ਵਰਧਾ ਅਤੇ ਬਾੜਮੇਰ ’ਚ 46.4 ਅਤੇ ਜੈਸਲਮੇਰ ਤੇ ਯਵਤਮਾਲ ’ਚ 46 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ 60 ਜ਼ਿਲ੍ਹਿਆਂ ’ਚ ਹੀਟਵੇਵ ਅਲਰਟ ਜਾਰੀ ਕੀਤੇ ਗਏ ਹਨ। 

ਇਹ ਵੀ ਪੜ੍ਹੋ - 30 ਅਪ੍ਰੈਲ ਤੱਕ ਸਕੂਲ ਬੰਦ, ਭਿਆਨਕ ਗਰਮੀ ਨੂੰ ਲੈ ਕੇ MP ਪ੍ਰਸ਼ਾਸਨ ਦਾ ਵੱਡਾ ਫੈਸਲਾ

ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਖਜੂਰਾਹੋ ’ਚ ਪਹਿਲੀ ਵਾਰ 45 ਡਿਗਰੀ ਸੈਲਸੀਅਸ ਤਕ ਤਾਪਮਾਨ ਪਹੁੰਚ ਗਿਆ। ਇੰਦੌਰ ਤੇ ਭੋਪਾਲ ’ਚ ਤਾਪਮਾਨ 43 ਡਿਗਰੀ ਸੈਲਸੀਅਸ ਰਿਹਾ। ਗਰਮੀ ਕਾਰਨ ਉੱਤਰਾਖੰਡ ਦੇ ਦੇਹਰਾਦੂਨ ’ਚ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ। ਐਤਵਾਰ ਬਿਹਾਰ ਦੇ 8 ਜ਼ਿਲ੍ਹਿਆਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵਧ ਗਿਆ। ਇੱਥੇ ਗਰਮੀ ਕਾਰਨ 2 ਮੌਤਾਂ ਹੋਈਆਂ, ਜਦੋਂ ਕਿ ਨੇਪਾਲ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ 5 ਵਿਅਕਤੀਆਂ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ - ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਹਾਈਕਰੋਟ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News