ICC ਨੇ ਬੈਂਗਲੁਰੂ ਦੀ ਪਿੱਚ ਨੂੰ ਦਿੱਤਾ ਡੀ-ਮੈਰਿਟ ਪੁਆਇੰਟ, ਸ਼੍ਰੀਲੰਕਾ ਵਿਰੁੱਧ ਖੇਡਿਆ ਗਿਆ ਸੀ ਟੈਸਟ
Sunday, Mar 20, 2022 - 08:59 PM (IST)
ਦੁਬਈ- ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਦੀ ਪਿੱਚ, ਜਿਸਦਾ ਇਸਤੇਮਾਲ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਦੂਜੇ ਟੈਸਟ ਦੇ ਲਈ ਕੀਤਾ ਗਿਆ ਸੀ, ਜੋ ਐਤਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਰੈਫਰੀ ਜਵਾਗਲ ਸ਼੍ਰੀਨਾਥ ਨੇ ਔਸਤ ਤੋਂ ਹੇਠਾ ਦੀ ਰੇਂਟਿੰਗ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਪਾਕਿ ਵਿਰੁੱਧ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
ਆਈ. ਸੀ. ਸੀ. ਪਿੱਚ ਅਤੇ ਆਊਟਫੀਲਡ ਨਿਗਰਾਨੀ ਪ੍ਰਕਿਰਿਆ ਦੇ ਤਹਿਤ ਪਿੱਚ ਨੂੰ ਇਕ ਡੀ-ਮੈਰਿਟ ਪੁਆਇੰਟ ਵੀ ਦਿੱਤਾ ਗਿਆ ਹੈ। ਸ਼੍ਰੀਨਾਥ ਨੇ ਇਕ ਬਿਆਨ ਵਿਚ ਕਿਹਾ ਕਿ ਪਿੱਚ ਵਿਚ ਪਹਿਲੇ ਦਿਨ ਹੀ ਕਾਫੀ ਟਰਨ ਦੇਖਣ ਨੂੰ ਮਿਲੀ ਸੀ, ਹਾਲਾਂਕਿ ਹਰ ਸੈਸ਼ਨ ਦੇ ਨਾਲ ਇਸ ਵਿਚ ਸੁਧਾਰ ਹੋਇਆ ਪਰ ਮੇਰੇ ਵਿਚਾਰ ਵਿਚ ਬੱਲੇ ਅਤੇ ਗੇਂਦ ਦੇ ਵਿਚਾਲੇ ਮੁਕਾਬਲਾ ਨਹੀਂ ਸੀ।
ਇਹ ਖ਼ਬਰ ਪੜ੍ਹੋ-ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।