ICC ਨੇ ਆਪਣੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਪੁਰਸ਼ਾਂ ਤੇ ਮਹਿਲਾਵਾਂ ਲਈ ਬਰਾਬਰ ਇਮਾਮੀ ਰਾਸ਼ੀ ਦਾ ਕੀਤਾ ਐਲਾਨ

07/14/2023 12:19:49 PM

ਡਰਬਨ (ਭਾਸ਼ਾ)- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਤਨਖਾਹ ਸਮਾਨਤਾ ਲਿਆਉਣ ਦੀ ਕਵਾਇਦ ਤਹਿਤ ਵੀਰਵਾਰ ਨੂੰ ਆਪਣੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਪੁਰਸ਼ ਅਤੇ ਮਹਿਲਾ ਟੀਮਾਂ ਲਈ ਬਰਾਬਰ ਪੁਰਸਕਾਰ ਰਾਸ਼ੀ ਦਾ ਐਲਾਨ ਕੀਤਾ, ਜਿਸ ਨਾਲ ਵਿਸ਼ਵ ਕ੍ਰਿਕਟ ’ਚ ਨਵੇਂ ਯੁਗ ਦੀ ਸ਼ੁਰੂਆਤ ਹੋਈ।

ਆਈ. ਸੀ. ਸੀ. ਨੇ ਬਿਆਨ ’ਚ ਕਿਹਾ ਕਿ ਇਹ ਫੈਸਲਾ ਦੱਖਣੀ ਅਫਰੀਕਾ ਦੇ ਡਰਬਨ ’ਚ ਆਈ. ਸੀ. ਸੀ. ਦੇ ਸਲਾਨਾ ਸੰਮੇਲਨ ’ਚ ਲਿਆ ਗਿਆ ਅਤੇ ਇਹ ਪੱਕਾ ਕਰਦਾ ਹੈ ਕਿ ਆਈ. ਸੀ. ਸੀ. ਬੋਰਡ ਨੇ 2030 ਤੱਕ ਪੁਰਸਕਾਰ ਰਾਸ਼ੀ ’ਚ ਸਮਾਨਤਾ ਲਿਆਉਣ ਦੀ ਆਪਣੀ ਵਚਨਬੱਧਤਾ ਨੂੰ ਸਮੇਂ ਤੋਂ ਕਾਫੀ ਪਹਿਲਾਂ ਪੂਰਾ ਕਰ ਲਿਆ ਹੈ। ਟੀਮਾਂ ਨੂੰ ਹੁਣ ਤੁਲਨਾਤਮਕ ਰੂਪ ਨਾਲ ਇਕੋ ਜਿਹੇ ਮੁਕਾਬਲਿਆਂ ’ਚ ਬਰਾਬਰ ਸਥਾਨ ’ਤੇ ਰਹਿਣ ਲਈ ਬਰਾਬਰ ਪੁਰਸਕਾਰ ਰਾਸ਼ੀ ਦੇ ਨਾਲ-ਨਾਲ ਉਨ੍ਹਾਂ ਮੁਕਾਬਲਿਆਂ ’ਚ ਮੈਚ ਜਿੱਤਣ ’ਤੇ ਵੀ ਬਰਾਬਰ ਰਾਸ਼ੀ ਮਿਲੇਗੀ।

ਆਈ. ਸੀ. ਸੀ. ਦੇ ਪ੍ਰਧਾਨ ਗ੍ਰੇਗ ਬਾਰਕਲੇ ਨੇ ਕਿਹਾ ਕਿ ਇਹ ਸਾਡੀ ਖੇਡ ਦੇ ਇਤਿਹਾਸ ’ਚ ਇਕ ਮਹੱਤਵਪੂਰਨ ਪਲ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਆਈ. ਸੀ. ਸੀ. ਦੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਨੂੰ ਹੁਣ ਬਰਾਬਰ ਪੁਰਸਕਾਰ ਦਿੱਤਾ ਜਾਵੇਗਾ। 2017 ਦੇ ਬਾਅਦ ਤੋਂ ਅਸੀਂ ਬਰਾਬਰ ਪੁਰਸਕਾਰ ਰਾਸ਼ੀ ਤੱਕ ਪਹੁੰਚਣ ’ਤੇ ਸਪੱਸ਼ਟ ਧਿਆਨ ਦੇਣ ਦੇ ਨਾਲ ਹਰ ਸਾਲ ਮਹਿਲਾਵਾਂ ਦੇ ਮੁਕਾਬਲਿਆਂ ਵਿਚ ਪੁਰਸਕਾਰ ਰਾਸ਼ੀ ਵਧਾਈ ਹੈ ਅਤੇ ਹੁਣ ਤੋਂ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਣ ’ਤੇ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਜਿੱਤਣ ਦੇ ਬਰਾਬਰ ਹੀ ਪੁਰਸਕਾਰ ਰਾਸ਼ੀ ਮਿਲੇਗੀ ਅਤੇ ਟੀ-20 ਵਿਸ਼ਵ ਕੱਪ ਤੇ ਅੰਡਰ-19 ਲਈ ਵੀ ਇਹੀ ਗੱਲ ਲਾਗੂ ਹੋਵੇਗੀ।
 


cherry

Content Editor

Related News