ICC ਨੇ ਵਿਸ਼ਵ ਕੱਪ ਨੂੰ ਫਿਕਸਿੰਗ ਤੋਂ ਬਚਾਉਣ ਲਈ ਚੁੱਕਿਆ ਇਹ ਕਦਮ

05/14/2019 11:52:09 AM

ਲੰਡਨ : ਪਹਿਲੀ ਵਾਰ ਆਈ. ਸੀ. ਸੀ. ਵਿਸ਼ਵ ਕੱਪ ਵਿਚ ਸਾਰੀਆਂ 10 ਟੀਮਾਂ ਕੋਲ ਭ੍ਰਿਸ਼ਟਾਚਾਰ ਰੋਕੂ ਅਧਿਕਾਰੀ ਰਹੇਗਾ ਤਾਂ ਜੋ ਟੂਰਨਾਮੈਂਟ ਨੂੰ ਸਾਫ ਰੱਖਿਆ ਜਾ ਸਕੇ। ਮੀਡੀਆ ਰਿਪੋਰਟ ਮੁਤਾਬਕ ਆਈ. ਸੀ. ਸੀ. ਹਰ ਟੀਮ ਦੇ ਨਾਲ ਇਕ ਭ੍ਰਿਸ਼ਟਾਚਾਰ ਰੋਕੂ ਅਧਿਕਾਰੀ ਰੱਖੇਗੀ ਜੋ ਅਭਿਆਸ ਮੈਚਾਂ ਤੋਂ ਲੈ ਕੇ ਟੂਰਨਾਮੈਂਟ ਦੇ ਆਖਰ ਤੱਕ ਨਾਲ ਰਹੇਗਾ।

PunjabKesari

ਰਿਪੋਰਟ ਵਿਚ ਕਿਹਾ ਗਿਆ, ''ਇਸ ਤੋਂ ਪਹਿਲਾਂ ਆਈ. ਸੀ. ਸੀ. ਦੇ ਭ੍ਰਿਸ਼ਟਾਚਾਰ ਰੋਕੂ ਪੈਨਲ ਦੇ ਅਧਿਕਾਰੀ ਹਰ ਵੈਨਿਯੂ 'ਤੇ ਤੈਨਾਤ ਰਹਿੰਦੇ ਸੀ। ਜਿਸ ਕਾਰਨ ਟੀਮਾਂ ਨੂੰ ਟੂਰਨਾਮੈਂਟ ਦੌਰਾਨ ਕਈ ਅਧਿਕਾਰੀਆਂ ਨਾਲ ਸੰਪਰਕ ਕਰਨਾ ਪੈਂਦਾ ਸੀ।'' ਇਸ ਵਿਚ ਕਿਹਾ ਗਿਆ ਕਿ ਹੁਣ ਤੱਕ ਇਕ ਹੀ ਅਧਿਕਾਰੀ ਹਰ ਟੀਮ ਦੇ ਨਾਲ ਅਭਿਆਸ ਮੈਚ ਤੋਂ ਟੂਰਨਾਮੈਂਟ ਦੇ ਆਖਰ ਤੱਕ ਰਹੇਗਾ ਅਤੇ ਉਸੇ ਹੋਟਲ ਵਿਚ ਠਹਿਰੇਗਾ ਜਿੱਥੇ ਟੀਮ ਰਹੇਗੀ। ਉਨ੍ਹਾਂ ਨਾਲ ਅਭਿਆਸ ਅਤੇ ਮੈਚਾਂ ਲਈ ਵੀ ਜਾਵੇਗਾ। ਇਹ ਵਿਸ਼ਵ ਕੱਪ ਨੂੰ ਫਿਕਸਿੰਗ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਰੱਖਣ ਲਈ ਆਈ. ਸੀ. ਸੀ. ਦੀ ਕਵਾਇਦ ਦਾ ਹਿੱਸਾ ਹੈ।


Related News