ICC ਨੇ ਮੈਂਬਰ ਦੇਸ਼ਾਂ ਨੂੰ ਦੋ ਪੱਖੀ ਸੀਰੀਜ਼ ਦੇ ਖਰਚੇ ''ਤੇ ਕਟੌਤੀ ਕਰਨ ਨੂੰ ਕਿਹਾ

Sunday, Oct 21, 2018 - 02:53 PM (IST)

ICC ਨੇ ਮੈਂਬਰ ਦੇਸ਼ਾਂ ਨੂੰ ਦੋ ਪੱਖੀ ਸੀਰੀਜ਼ ਦੇ ਖਰਚੇ ''ਤੇ ਕਟੌਤੀ ਕਰਨ ਨੂੰ ਕਿਹਾ

ਨਵੀਂ ਦਿੱਲੀ— 'ਆਈ.ਸੀ.ਸੀ.' ਲਈ ਦੁਨੀਆ ਭਰ 'ਚ ਦੋ ਪੱਖੀ ਕ੍ਰਿਕਟ ਸੀਰੀਜ਼ ਲਈ ਘੱਟ ਹੁੰਦੇ ਦਰਸ਼ਕ ਚਿੰਤਾ ਦਾ ਕਾਰਨ ਬਣ ਗਿਆ ਹੈ ਅਤੇ ਵਿਸ਼ਵ ਅਦਾਰੇ ਨੇ ਆਪਣੇ ਮੈਂਬਰਾਂ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਬਣੇ ਰਹਿਣ ਦੇ ਲਈ ਆਪਣੇ ਬਜਟ ਦੇ ਮਾਮਲੇ 'ਚ ਹੋਰ ਵਧ ਸਮਝਦਾਰ ਹੋਣਾ ਹੋਵੇਗਾ। ਸਿੰਗਾਪੁਰ 'ਚ ਖਤਮ ਹੋਈ 'ਆਈ.ਸੀ.ਸੀ.' ਬੋਰਡ ਬੈਠਕ ਦੇ ਦੌਰਾਨ ਇਹ ਮਾਮਲਾ ਚਰਚਾ 'ਚ ਆਇਆ। 

ਇਹ ਦਖਿਆ ਗਿਆ ਹੈ ਕਿ ਦੋ ਪੱਖੀ ਸੀਰੀਜ਼ (ਟੈਸਟ, ਵਨ ਡੇ, ਟੀ-20) ਦੇ ਦੌਰਾਨ ਮਹਿਮਾਨ ਟੀਮ ਵੱਡੇ ਦਲ ਨਾਲ ਯਾਤਰਾ ਕਰਦੀ ਹੈ ਜਿਸ ਨਾਲ ਸਮਝੌਤੇ ਪੱਤਰ ਦੇ ਮੁਤਾਬਕ ਉਨ੍ਹਾਂ ਦਾ ਸਾਰਾ ਖਰਚਾ ਮੇਜ਼ਬਾਨ ਸੰਘ ਵੱਲੋਂ ਉਠਾਇਆ ਜਾਂਦਾ ਹੈ। ਇਸ ਵਧਦੇ ਖਰਚ ਨਾਲ ਮੇਜ਼ਬਾਨ ਸੰਘਾਂ ਨੂੰ ਮਾਲੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਈ.ਸੀ.ਸੀ. ਨੇ ਬਿਆਨ 'ਚ ਕਿਹਾ, ''ਇਹ ਸਹਿਮਤੀ ਬਣੀ ਹੈ ਕਿ ਪੂਰੀ ਦੁਨੀਆ 'ਚ ਵਧਦੇ ਖਰਚੇ ਨੂੰ ਦੇਖਦੇ ਹੋਏ ਮੈਂਬਰਾਂ ਨੂੰ ਲੰਬੇ ਸਮੇਂ ਦੀ ਮਾਲਕੀ ਨਾਲ ਕੌਮਾਂਤਰੀ ਦੋ ਪੱਖੀ ਕ੍ਰਿਕਟ ਨੂੰ ਹੋਰ ਵੀ ਕਿਫਾਇਤੀ ਬਣਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ।''


Related News