ਰੋਨਾਲਡੋ ਤੇ ਮੇਸੀ ਤੋਂ ਬਾਅਦ '300 ਕਲੱਬ' 'ਚ ਸ਼ਾਮਲ ਹੋਏ ਇਬਰਾਹਿਮੋਵਿਚ

Sunday, Dec 12, 2021 - 09:29 PM (IST)

ਰੋਨਾਲਡੋ ਤੇ ਮੇਸੀ ਤੋਂ ਬਾਅਦ '300 ਕਲੱਬ' 'ਚ ਸ਼ਾਮਲ ਹੋਏ ਇਬਰਾਹਿਮੋਵਿਚ

ਰੋਮ- ਜਲਾਟਨ ਇਬਰਾਹਿਮੋਵਿਚ ਯੂਰੋਪ ਦੀ ਚੋਟੀ ਪੰਜ ਲੀਗ 'ਚ 300 ਗੋਲ ਕਰਨ ਵਾਲੇ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨਲ ਮੇਸੀ ਤੋਂ ਬਾਅਦ ਤੀਜੇ ਫੁੱਟਬਾਲਰ ਬਣ ਗਏ ਹਨ। ਜਲਾਟਨ ਇਬਰਾਹਿਮੋਵਿਚ ਨੇ ਯੂਡਿਨੀਸ ਦੇ ਵਿਰੁੱਧ ਏਸੀ ਮਿਲਾਨ ਦੇ ਲਈ ਗੋਲ ਕਰਕੇ ਇਹ ਅੰਕੜਾ ਹਾਸਲ ਕੀਤਾ। 

ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ

PunjabKesari

ਹੁਣ ਉਸਦੇ ਮਿਲਾਨ ਦੇ ਲਈ 73 ਗੋਲ, ਇੰਟਰ ਮਿਲਾਨ ਦੇ ਲਈ 57 ਗੋਲ, ਯੂਵੇਂਟਸ ਦੇ ਲਈ 23 ਗੋਲ, ਪੀ. ਐੱਸ. ਜੀ. ਦੇ ਲਈ ਲੀਗ ਵਨ 'ਚ 113, ਪ੍ਰੀਮੀਅਰ ਲੀਗ ਵਿਚ ਮਾਨਚੈਸਟਰ ਯੂਨਾਈਟੇਡ ਦੇ ਲਈ 18 ਤੇ ਲਾ ਲਿਗਾ 'ਚ ਬਾਰਸੀਲੋਨਾ ਦੇ ਲਈ 16 ਗੋਲ ਹੋ ਗਏ ਹਨ।

ਇਹ ਖ਼ਬਰ ਪੜ੍ਹੋ-  BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News