ਮਲਿੰਗਾ ਦਾ ਪ੍ਰਦਰਸ਼ਕ ਬਣਿਆ ਰਹਾਂਗਾ : ਬੁਮਰਾਹ
Saturday, Jul 27, 2019 - 05:51 PM (IST)

ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਉਹ ਇਕ ਦਿਨਾ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਸ਼੍ਰੀਲੰਕਾ ਦੇ ਧਾਕੜ ਲਸਿਥ ਮਲਿੰਗਾ ਦਾ ਪ੍ਰਦਰਸ਼ਕ ਬਣਿਆ ਰਹੇਗਾ। ਮਲਿੰਗਾ ਨੇ ਸ਼ੁੱਕਰਵਾਰ ਨੂੰ ਕੋਲੰਬੋ ਦੇ ਘਰੇਲੂ ਮੈਦਾਨ 'ਤੇ ਆਪਣੇ ਕਰੀਅਰ ਦੇ ਆਖਰੀ ਵਨ ਡੇ ਵਿਚ 9.4 ਓਵਰਾਂ ਵਿਚ 2 ਮੇਡਨ ਤੇ 38 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੇ 226 ਵਨ ਡੇ ਮੈਚਾਂ ਵਿਚ 338 ਵਿਕਟਾਂ ਲਈਆਂ। ਬੁਮਰਾਹ ਨੇ ਟਵੀਟ ਕੀਤਾ, ''ਮਲਿੰਗਾ ਦੀ ਸ਼ਾਨਦਾਰ ਗੇਂਦਬਾਜ਼ੀ। ਕ੍ਰਿਕਟ ਲਈ ਤੁਸੀਂ ਜੋ ਕੁਝ ਵੀ ਕੀਤਾ ਹੈ, ਉਸਦੇ ਲਈ ਧੰਨਵਾਦ। ਮੈਂ ਹਮੇਸ਼ਾ ਤੋਂ ਤੁਹਾਡਾ ਪ੍ਰਸ਼ੰਸਕ ਰਿਹਾ ਹਾਂ ਤੇ ਹਮੇਸ਼ਾ ਰਹਾਂਗਾ।''
ਮਲਿੰਗਾ ਤੇ ਬੁਮਰਾਹ ਨੂੰ ਵੱਖਰੀ ਤਰ੍ਹਾਂ ਦੇ ਗੇਂਦਬਾਜ਼ੀ ਐਕਸ਼ਨ ਲਈ ਜਾਣਿਆ ਜਾਂਦਾ ਹੈ। ਦੋਵਾਂ ਕੋਲ ਤੇਜ਼ ਗਤੀ ਨਾਲ ਯਾਰਕਰ ਸੁੱਟਣ ਦੀ ਸਮਰੱਥਾ ਹੈ। ਆਈ. ਪੀ. ਐੱਲ. ਵਿਚ ਲੰਬੇ ਸਮੇਂ ਤੋਂ ਦੋਵੇਂ ਗੇਂਦਬਾਜ਼ ਮੁੰਬਈ ਇੰਡੀਅਨਜ਼ ਲਈ ਖੇਡ ਰਹੇ ਹਨ।