ਫੇਡਰਰ ਦੀ ਤਰ੍ਹਾਂ ਸ਼ਾਂਤ ਮਨ ਨਾਲ ਖੇਡਣਾ ਚਾਹੁੰਦਾ ਹਾਂ : ਅਡਵਾਨੀ

07/07/2017 7:54:04 PM

ਨਵੀਂ ਦਿੱਲੀ— 16 ਵਾਰ ਦੇ ਵਿਸ਼ਵ ਚੈਂਪੀਅਨ ਪੰਕਜ ਅਡਵਾਨੀ ਅਜਿਹੇ ਖਿਡਾਰੀ ਦੇ ਰੂਪ 'ਚ ਨਿਖਰਨਾ ਚਾਹੁੰਦੇ ਹਨ, ਜੋ ਮਹਾਨ ਟੈਨਿਸ ਖਿਡਾਰੀ ਰੋਜ਼ਰ ਫੇਡਰਰ ਦੀ ਤਰ੍ਹਾਂ ਸ਼ਾਂਤ ਮਨ ਹੋ ਕੇ ਖੇਡਦਾ ਹੈ। ਹਾਲ ਹੀ 'ਚ ਲਕਸ਼ਮਣ ਰਾਓਤ ਅਤੇ ਮਲਕੀਤ ਸਿੰਘ ਦੇ ਨਾਲ ਏਸ਼ੀਆਈ ਟੀਮ ਚੈਂਪੀਅਨਸ਼ਿਪ ਖਿਤਾਬ ਜਿੱਤਣ ਵਾਲੇ ਅਡਵਾਣੀ ਨੇ ਇੱਥੇ ਪਹੁੰਚਣ ਤੋਂ ਬਾਅਦ ਕਿਹਾ ਕਿ ਮੈਂ ਜ਼ਿਆਦਾ ਆਜ਼ਾਦੀ ਨਾਲ ਖੇਡਣਾ ਚਾਹੁੰਦਾ ਹਾਂ। ਮੇਰੇ ਲਈ ਇਹ ਸਫਲਤਾ ਦੀ ਕੁੰਜੀ ਹੈ। ਮੈਂ ਆਪਣੇ ਸਰਵਸ਼੍ਰੇਸ਼ਠ ਫਾਰਮ 'ਚ ਹਾਂ ਅਤੇ ਇਸ ਦਾ ਪੂਰਾ ਉਪਯੋਗ ਕਰਨਾ ਚਾਹੁੰਦਾ ਹਾਂ।
ਉਸ ਨੇ ਕਿਹਾ ਕਿ ਮੈਂ ਆਪਣੇ ਖੇਡ ਦਾ ਪੂਰਾ ਮਜ਼ਾ ਵੀ ਲੈਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਨਾਲ ਰੋਜ਼ਰ ਫੇਡਰਰ ਟੈਨਿਸ ਖੇਡਦਾ ਹਾਂ। ਉਮੀਦ ਹੈ ਕਿ ਇਸ ਤਰ੍ਹਾਂ ਸੰਯਮ ਦੇ ਨਾਲ ਅਤੇ ਸਾਂਤ ਮਨ ਹੋ ਕੇ ਖੇਡਦਾ ਰਹਾਂਗਾ। ਅਡਵਾਨੀ ਨੇ ਕਿਹਾ ਕਿ ਇਸ ਤੋਂ ਇਲਾਵਾ ਮੈਂ ਆਪਣੇ ਬੀ. ਅਤੇ ਸੀ ਮੈਚਾਂ ਨੂੰ ਮੈਨੇਜ਼ ਕਰਨਾ ਚਾਹੁੰਦਾ ਹਾਂ। ਤੁਸੀਂ ਹਰ ਸਮੇਂ ਏ ਪੱਧਰ ਦੇ ਮੈਚ ਨਹੀਂ ਖੇਡ ਸਕਦੇ। ਦਿਨ ਖਰਾਬ ਹੋਣ 'ਤੇ ਤੁਸੀਂ ਕਿਵੇਂ ਖੇਡਦੇ ਹੋ, ਉਸ ਨਾਲ ਤੈਅ ਹੁੰਦਾ ਹੈ ਕਿ ਤੁਸੀਂ ਕਿੰਨੇ ਮਹਾਨ ਖਿਡਾਰੀ ਹੋ।


Related News