ਮੈਂ ਸ਼ਮੀ ਨੂੰ ਕਿਹਾ ਸੀ ਤਿਆਰ ਰਹੇ, ਤੁਹਾਡਾ ਸਮਾਂ ਆਉਣ ਵਾਲਾ ਹੈ : ਸਚਿਨ ਤੇਂਦੁਲਕਰ
Sunday, Jun 23, 2019 - 01:56 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਅਫਗਾਨਿਸਤਾਨ ਨੂੰ ਰੋਮਾਂਚਕ ਮੁਕਾਬਲੇ ਵਿਚ 11 ਦੌੜਾਂ ਨਾਲ ਹਰਾਇਆ। ਇਸ ਜਿੱਤ ਵਿਚ ਭਾਰਤੀ ਬੱਲੇਬਾਜ਼ੀ ਕੋਹਲੀ ਨੂੰ ਛੱਡ ਲੜਖੜਾਉਂਦੀ ਦਿਸੀ। ਕੋਹਲੀ ਤੋਂ ਇਲਾਵਾ ਜਾਧਵ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਆਖਰੀ ਓਵਰਾਂ ਵਿਚ ਜਿਸ ਰਫਤਾਰ ਨਾਲ ਦੌੜਾਂ ਬਣਾਉਣ ਦੀ ਜ਼ਰੂਤ ਸੀ ਜਾਧਵ ਇਸ ਤਰ੍ਹਾਂ ਕਰਨ 'ਚ ਅਸਫਲ ਦਿਸੇ। ਇਸ ਜਿੱਤ ਦਾ ਸਿਹਰਾ ਭਾਰਤੀ ਗੇਂਦਬਾਜ਼ਾਂ ਨੂੰ ਜਾਂਦਾ ਹੈ ਕਿਉਂਕਿ ਛੋਟਾ ਟੀਚਾ ਹੋਣ ਦੇ ਬਾਵਜੂਦ ਗੇਂਦਬਾਜ਼ਾਂ ਨਾਲ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਕਿ ਸਮੇਂ ਭਾਰਤ ਦੇ ਹੱਥੋਂ ਖਿਸਕ ਰਹੇ ਮੈਚ ਵਿਚ ਵਾਪਸੀ ਕਰਾਈ।
ਸਚਿਨ ਨੇ ਕਿਹਾ ਸੀ ਤਿਆਰ ਰਹਿਣ ਲਈ
ਮੀਡੀਆ ਨਾਲ ਗੱਲਬਾਤ ਦੌਰਾਨ ਸਚਿਨ ਨੇ ਦੱਸਿਆ ਕਿ ਮੈਂ ਸ਼ਮੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਹਾਡਾ ਸਮਾਂ ਆਉਣ ਵਾਲਾ ਹੈ। ਤੁਹਾਨੂੰ ਜਲਦੀ ਹੀ ਮੌਕਾ ਮਿਲੇਗਾ ਅਤੇ ਤਿਆਰ ਰਹਿਣਾ। ਸਚਿਨ ਨੇ ਕਿਹਾ ਕਿ ਹਾਲਾਂਕਿ ਮੈਂ ਇਹ ਨਹੀਂ ਚਾਹੁੰਦਾ ਸੀ ਕਿ ਸ਼ਮੀ ਨੂੰ ਕਿਸੇ ਜ਼ਖਮੀ ਖਿਡਾਰੀ ਦੀ ਜਗ੍ਹਾ ਟੀਮ ਵਿਚ ਸਾਮਲ ਕੀਤਾ ਜਾਵੇ। ਸ਼ਮੀ ਨੇ ਲਾਜਵਾਬ ਪ੍ਰਦਰਸ਼ਨ ਕੀਤਾ। ਉਸ ਨੇ 90 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਾਈ ਜੋ ਸ਼ਲਾਘਾਯੋਗ ਹੈ।
ਸ਼ਮੀ ਦੀ ਆਖਰੀ ਓਵਰ ਵਿਚ ਹੈਟ੍ਰਿਕ
ਇਸ ਵਰਲਡ ਕੱਪ ਵਿਚ ਆਪਣਾ ਪਹਿਲਾ ਮੈਚ ਖੇਡ ਰਹੇ ਮੁਹੰਮਦ ਸ਼ਮੀ 'ਤੇ ਆਪਣੇ ਆਪ ਨੂੰ ਸਾਬਤ ਕਰਨ ਦਾ ਕਾਫੀ ਦਬਾਅ ਸੀ। ਕਪਤਾਨ ਅਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਵੀ ਸ਼ਮੀ ਬਿਲਕੁਲ ਖਰੇ ਉੱਤਰੇ। ਆਖਰੀ ਓਵਰ ਵਿਚ ਸ਼ਮੀ ਨੇ ਲਗਾਤਾਰ 3 ਵਿਕਟਾਂ ਹਾਸਲ ਕਰ ਕੇ ਇਕ ਤਾਂ ਭਾਰਤੀ ਟੀਮ ਨੂੰ ਜਿੱਤ ਦਿਵਾਈ ਅਤੇ ਇਸ ਵਰਲਡ ਕੱਪ ਦੀ ਪਹਿਲੀ ਹੈਟ੍ਰਿਕ ਵੀ ਪੂਰੀ ਕੀਤੀ। ਸ਼ਮੀ ਨੇ ਇਸ ਹੈਟ੍ਰਿਕ ਵਿਚ ਸਭ ਤੋਂ ਮਹੱਤਵਪੂਰਨ ਵਿਕਟ ਮੁਹੰਮਦ ਨਬੀ ਦਾ ਲਿਆ ਜੋ 52 ਦੌੜਾਂ ਬਣਾ ਕੇ ਖੇਡ ਰਹੇ ਸੀ ਅਤੇ ਭਾਰਤ ਦੀ ਜਿੱਤ ਵਿਚਾਲੇ ਰੋੜਾ ਬਣੇ ਹੋਏ ਸੀ। ਇਸ ਤੋਂ ਅਗਲੀਆਂ 2 ਗੇਂਦਾਂ 'ਤੇ ਸ਼ਮੀ ਨੇ ਆਫਤਾਬ ਆਲਮ ਅਤੇ ਮੁਜੀਬ ਉਰ ਰਹਿਮਾਨ ਨੂੰ ਬੋਲਡ ਕਰ ਪਵੇਲੀਅਨ ਦਾ ਰਾਹ ਦਿਖਾਇਆ ਅਤੇ ਜਿੱਤ ਭਾਰਤ ਦੀ ਝੋਲੀ ਪਾ ਦਿੱਤੀ।