ਮੈਂ ਗਲਤ ਸਮੇਂ ''ਤੇ ਆਪਣੀ ਤਕਨੀਕ ਬਦਲਣ ਦੀ ਕੋਸ਼ਿਸ਼ ''ਚ ਹਮਲਾਵਰਤਾ ਗੁਆ ਦਿੱਤੀ : ਉਥੱਪਾ

Wednesday, May 20, 2020 - 02:29 AM (IST)

ਮੈਂ ਗਲਤ ਸਮੇਂ ''ਤੇ ਆਪਣੀ ਤਕਨੀਕ ਬਦਲਣ ਦੀ ਕੋਸ਼ਿਸ਼ ''ਚ ਹਮਲਾਵਰਤਾ ਗੁਆ ਦਿੱਤੀ : ਉਥੱਪਾ

ਨਵੀਂ ਦਿੱਲੀ— ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ ਨੂੰ ਲੱਗਦਾ ਹੈ ਕਿ 25 ਸਾਲ ਦੀ ਉਮਰ 'ਚ ਟੈਸਟ ਕ੍ਰਿਕਟ 'ਚ ਖੇਡਣ ਦੀ ਲਾਲਸਾ ਦੇ ਕਾਰਨ ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਤਕਨੀਕ 'ਚ ਬਦਲਾਅ ਕਰਨ ਦੀ ਗਲਤੀ ਕੀਤੀ ਸੀ। ਉਥੱਪਾ ਹੁਣ 34 ਸਾਲ ਦੇ ਹਨ ਤੇ ਉਨ੍ਹਾਂ ਨੇ ਭਾਰਤ ਵਲੋਂ ਆਖਰੀ ਮੈਚ 2015 'ਚ ਜ਼ਿੰਬਾਬਵੇ ਦੇ ਵਿਰੁੱਧ ਖੇਡਿਆ ਸੀ। ਉਨ੍ਹਾਂ ਨੂੰ ਆਪਣੀ ਹਮਲਾਵਰ ਬੱਲੇਬਾਜ਼ੀ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਰਾਜਸਥਾਨ ਰਾਇਲਸ ਦੇ ਪੋਡਕਾਸਟ ਸੈਸ਼ਨ ਦੇ ਦੌਰਾਨ ਕਿਹਾ ਕਿ ਮੇਰਾ ਸਭ ਤੋਂ ਵੱਡਾ ਟੀਚਾ ਭਾਰਤ ਦੇ ਲਈ ਟੈਸਟ ਕ੍ਰਿਕਟ ਖੇਡਣਾ ਸੀ। ਜੇਕਰ ਮੈਂ 20-21 ਦੀ ਉਮਰ 'ਚ ਅਜਿਹੀ ਕੋਸ਼ਿਸ ਕਰਦਾ ਤਾਂ ਟੈਸਟ ਕ੍ਰਿਕਟ ਖੇਡ ਲਿਆ ਹੁੰਦਾ। ਮੈਂ ਆਪਣੇ ਕਰੀਅਰ ਦੇ ਆਖਰ 'ਚ ਪਛਤਾਉਣਾ ਨਹੀਂ ਚਾਹੁੰਦਾ ਸੀ ਤੇ ਆਪਣੇ ਵਲੋਂ ਸਰਵਸ੍ਰੇਸ਼ਠ ਕਰਨਾ ਚਾਹੁੰਦਾ ਸੀ। 
ਉਥੱਪਾ ਨੇ ਪ੍ਰਵੀਣ ਆਮਰੇ ਦੀ ਸੇਵਾਵਾਂ ਲਈਆਂ ਤੇ ਆਪਣੀ ਤਕਨੀਕ 'ਚ ਕੁਝ ਬਦਲਾਅ ਕੀਤਾ ਪਰ ਇਸ ਨਾਲ ਉਸਦੀ ਕੁਦਰਤੀ ਲੈਅ ਗੁਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਮੈਂ 25 ਸਾਲ ਦੀ ਉਮਰ 'ਚ ਪ੍ਰਵੀਣ ਆਮਰੇ ਦੀ ਦੇਖਰੇਖ 'ਚ ਆਪਣੀ ਬੱਲੇਬਾਜ਼ੀ ਤਕਨੀਕ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ, ਜੋ ਤਕਨੀਕੀ ਤੌਰ 'ਤੇ ਪਹਿਲਾਂ ਤੋਂ ਬਿਹਤਰ ਬੱਲੇਬਾਜ਼ ਹੋਵੇ ਤੇ ਲੰਮੇ ਸਮੇਂ ਤਕ ਕ੍ਰੀਜ਼ 'ਤੇ ਟਿਕ ਕੇ ਖੇਡ ਸਕੇ। ਇਸ ਪਰਕਿਰਿਆ 'ਚ ਮੈਂ ਆਪਣੀ ਬੱਲੇਬਾਜ਼ੀ ਦੀ ਆਕ੍ਰਮਕਤਾ ਗੁਆ ਦਿੱਤੀ। ਉਥੱਪਾ ਨੇ ਭਾਰਤ ਵਲੋਂ 46 ਵਨ ਡੇ ਤੇ 13 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸੋਚਦਾ ਸੀ ਕਿ ਭਾਰਤ ਵਲੋਂ ਟੈਸਟ ਕ੍ਰਿਕਟ ਖੇਡਣ ਦੇ ਲਈ ਮੈਂ ਆਪਣੀ ਤਕਨੀਕ ਬਦਲਣੀ ਹੋਵੇਗੀ। ਮੈਨੂੰ ਲੱਗਦਾ ਹੈ ਕਿ ਮੈਂ 25 ਸਾਲ ਦੀ ਗਲਤ ਉਮਰ 'ਚ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ।


author

Gurdeep Singh

Content Editor

Related News