ਮੈਂ ਭਾਰਤ ਦੇ 2015 ਦੌਰੇ ਤੋਂ ਸਬਕ ਸਿੱਖੇ : ਪਲੇਸਿਸ
Tuesday, Oct 01, 2019 - 11:29 PM (IST)
ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ 4 ਸਾਲ ਪਹਿਲਾਂ ਭਾਰਤ ਦੇ ਮੁਸ਼ਕਿਲ ਦੌਰੇ ਤੋਂ ਸਬਕ ਸਿੱਖੇ ਹਨ ਤੇ ਉਸ ਨੂੰ ਉਮੀਦ ਹੈ ਕਿ ਇਸ ਟੈਸਟ ਲੜੀ ਤੋਂ ਬਾਅਦ ਟੀਮ ਦੇ ਨੌਜਵਾਨ ਮੈਂਬਰ ਬਿਹਤਰ ਕ੍ਰਿਕਟਰ ਬਣ ਕੇ ਉੱਭਰਨਗੇ। ਪਲੇਸਿਸ ਨੇ ਕਿਹਾ, ''ਜੇਕਰ ਤੁਹਾਡੀ ਖੇਡ ਵਿਚ ਕੋਈ ਕਮੀ ਹੈ ਤਾਂ ਟੈਸਟ ਕ੍ਰਿਕਟ ਇਸ ਨੂੰ ਉਜਾਗਰ ਕਰ ਦਿੰਦੀ ਹੈ। ਬੇਸ਼ੱਕ ਪਿਛਲੀ ਵਾਰ ਅਸੀਂ ਇਥੇ ਬੱਲੇਬਾਜ਼ੀ ਇਕਾਈ ਦੇ ਰੂਪ ਵਿਚ ਆਏ ਸੀ ਤੇ ਮੁਸ਼ਕਿਲ ਹਾਲਾਤ ਨਾਲ ਤਾਲਮੇਲ ਬਿਠਾਉਣ ਲਈ ਮੈਨੂੰ ਰੱਖਿਆਤਮਕ ਤੇ ਤਕਨੀਕੀ ਰੂਪ ਨਾਲ ਬਿਹਤਰੀਨ ਹੋਣ ਦੀ ਲੋੜ ਹੈ।''
ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਇਹ ਦੱਖਣੀ ਅਫਰੀਕਾ ਦੀ ਪਹਿਲੀ ਲੜੀ ਹੋਵੇਗੀ। ਵਿਸ਼ਵ ਕੱਪ ਵਿਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਟੀਮ ਮੁਕਾਬਲੇ ਲਈ ਤਿਆਰ ਹੈ ਤੇ ਅਗਲੇ 6 ਮਹੀਨਿਆਂ ਵਿਚ ਇੰਗਲੈਂਡ ਤੇ ਆਸਟਰੇਲੀਆ ਨਾਲ ਵੀ ਖੇਡੇਗੀ। ਪਲੇਸਿਸ ਨੇ ਕਿਹਾ ਕਿ ਉਸ ਦੀ ਟੀਮ ਚੁਣੌਤੀ ਲਈ ਤਿਆਰ ਹੈ।
