ਜੁਵੈਂਟਸ ''ਚ ਮੈਨੂੰ ਕਿਸੇ ਨੇ ਸਮਝਿਆ ਨਹੀਂ : ਐਲਵੇਸ
Saturday, Dec 02, 2017 - 11:10 AM (IST)

ਪੈਰਿਸ (ਬਿਊਰੋ)— ਪੈਰਿਸ ਸੇਂਟ ਜਰਮਨ ਦੇ ਡਿਫੈਂਡਰ ਦਾਨੀ ਐਲਵੇਸ ਨੇ ਬੁੱਧਵਾਰ ਨੂੰ ਜੁਵੈਂਟਸ ਤੋਂ ਜਾਣ ਦੇ ਆਪਣੇ ਕਾਰਨ ਦਾ ਖੁਲਾਸਾ ਕੀਤਾ। ਐਲਵੇਸ ਨੇ ਕਿਹਾ ਕਿ ਉਨ੍ਹਾਂ ਨੂੰ ਗਲਤ ਸਮਝਿਆ ਗਿਆ ਅਤੇ ਉਹ ਤੁਰਿਨ ਸਥਿਤ ਫੁੱਟਬਾਲ ਕਲੱਬ ਵਿਚ ਆਪਣੇ ਸਮੇਂ ਦਾ ਆਨੰਦ ਨਹੀਂ ਲੈ ਪਾ ਰਹੇ ਸਨ। ਇਟਲੀ ਪੇਸ਼ੇਵਰ ਫੁੱਟਬਾਲ ਸੰਘ (ਏ.ਆਈ.ਸੀ.) ਟੀਮ ਪੱਧਰ ਵਿਚ ਈ.ਐਸ.ਪੀ.ਐਨ.ਐਫ.ਸੀ. ਨੂੰ ਦਿੱਤੇ ਇਕ ਬਿਆਨ ਵਿਚ ਐਲਵੇਸ ਨੇ ਕਿਹਾ, ''ਮੈਂ ਆਪਣੀ ਟੀਮ ਦੇ ਸਾਥੀ ਖਿਡਾਰੀਆਂ ਨਾਲ ਇਸ ਬਾਰੇ ਵਿਚ ਗੱਲ ਕੀਤੀ ਸੀ। ਮੈਂ ਇਹ ਸਾਬਤ ਕਰਨ ਲਈ ਜੁਵੈਂਟਸ ਵਿਚ ਸ਼ਾਮਲ ਹੋਇਆ ਸੀ ਕਿ ਇਟਲੀ ਫੁੱਟਬਾਲ 'ਚ ਸੁਧਾਰ ਕਰ ਸਕਦਾ ਹਾਂ ਅਤੇ ਆਪਣੇ ਪੱਧਰ ਵਿਚ ਸੁਧਾਰ ਕਰ ਸਕਦਾ ਹਾਂ।''
ਸਕਾਈ ਸਪੋਰਟ ਇਟਾਲੀਆ ਨੂੰ ਦਿੱਤੇ ਬਿਆਨ ਵਿਚ ਐਲਵੇਸ ਨੇ ਕਿਹਾ ਕਿ ਉਨ੍ਹਾਂ ਨੂੰ ਸਮਝਿਆ ਨਹੀਂ ਗਿਆ। ਉਹ ਹੋਰ ਵੀ ਬਹੁਤ ਕੁਝ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਲੱਗਾ ਕਿ ਇਹ ਸਭ ਉਨ੍ਹਾਂ ਲਈ ਆਸਾਨ ਨਹੀਂ ਹੈ। ਐਲਵੇਸ ਨੇ ਕਿਹਾ, ''ਮੈਂ ਕਲੱਬ ਵਿਚ ਓਨਾ ਖੁਸ਼ ਨਹੀਂ ਸੀ, ਜਿੰਨਾ ਹੋਇਆ ਕਰਦਾ ਸੀ ਅਤੇ ਇਸ ਕਾਰਨ ਮੈਂ ਕਾਫ਼ੀ ਕੋਸ਼ਿਸ਼ ਕੀਤੀ। ਇਸ ਕਾਰਨ ਮੈਂ ਇਸ ਕਲੱਬ ਤੋਂ ਵੱਖ ਹੋਣ ਦਾ ਫੈਸਲਾ ਕੀਤਾ।''