ਮੈਂ ਮਾਨਸਿਕ ਮਜ਼ਬੂਤੀ ''ਤੇ ਕੰਮ ਕਰ ਰਹੀ ਹਾਂ : ਸਿੰਧੂ

Wednesday, Jan 22, 2020 - 12:07 AM (IST)

ਮੈਂ ਮਾਨਸਿਕ ਮਜ਼ਬੂਤੀ ''ਤੇ ਕੰਮ ਕਰ ਰਹੀ ਹਾਂ : ਸਿੰਧੂ

ਚੇਨਈ- ਭਾਰਤੀ ਦੀ ਪਹਿਲੀ ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਪਿਛਲੇ ਕੁਝ ਮਹੀਨਿਆਂ ਦੇ ਆਪਣੇ ਖਰਾਬ ਪ੍ਰਦਰਸ਼ਨ ਤੋਂ ਨਿਰਾਸ਼ ਨਹੀਂ ਹੈ ਤੇ ਉਸਦਾ ਕਹਿਣਾ ਹੈ ਕਿ ਉਹ ਆਪਣੀ ਗਲਤੀਆਂ ਵਿਚ ਸੁਧਾਰ ਲਿਆਉਣ ਲਈ ਮਾਨਸਿਕ ਮਜ਼ਬੂਤੀ 'ਤੇ ਕੰਮ ਕਰ ਰਹੀ ਹੈ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੇ ਪਿਛਲੇ ਸਾਲ ਅਗਸਤ ਵਿਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ ਪਰ ਉਸ ਤੋਂ ਬਾਅਦ ਉਹ ਕਿਸੇ ਵੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਨਹੀਂ ਪਹੁੰਚ ਸਕੀ। ਪਿਛਲੇ ਲਗਭਗ 5 ਮਹੀਨਿਆਂ ਵਿਚ ਉਸਨੇ ਸਿਰਫ ਦੋ ਟੂਰਨਾਮੈਂਟਾਂ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਨਵੇਂ ਸਾਲ ਵਿਚ ਸਿੰਧੂ ਨੇ ਮਲੇਸ਼ੀਆ ਮਾਸਟਰਸ ਤੇ ਇੰਡੋਨੇਸ਼ੀਆ ਮਾਸਟਰਸ ਟੂਰਨਾਮੈਂਟ ਜਿੱਤੇ ਹਨ, ਜਿਸ ਵਿਚ ਉਹ ਮਲੇਸ਼ੀਆ ਵਿਚ ਕੁਆਲੀਫਾਇਰ ਤੇ ਇੰਡੋਨੇਸ਼ੀਆ ਵਿਚ ਦੂਜੇ ਦੌਰ 'ਚੋਂ ਬਾਹਰ ਹੋ ਗਈ ਸੀ।
 


author

Gurdeep Singh

Content Editor

Related News