ਹਾਈਲੋ ਓਪਨ ਸੁਪਰ 300 : ਸਾਤਵਿਕ-ਚਿਰਾਗ ਦੀ ਜੋੜੀ ਅਗਲੇ ਦੌਰ ''ਚ, ਸਾਇਨਾ ਬਾਹਰ

Thursday, Nov 03, 2022 - 04:52 PM (IST)

ਸਾਰਬਰਕੇਨ (ਜਰਮਨੀ) : ਭਾਰਤ ਦੇ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਬੁੱਧਵਾਰ ਨੂੰ ਇੱਥੇ ਹਾਈਲੋ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਦੂਜੇ ਦੌਰ ਵਿਚ ਚੀਨੀ ਤਾਈਪੇ ਦੇ ਲੀ ਯਾਂਗ ਅਤੇ ਲੂ ਚੇਨ ਨੂੰ ਹਰਾ ਕੇ ਪ੍ਰਵੇਸ਼ ਕੀਤਾ।

ਇਹ ਵੀ ਪੜ੍ਹੋ : ਖੇਲੋ ਇੰਡੀਆ ਮਹਿਲਾ ਵੇਟਲਿਫਟਿੰਗ ਟੂਰਨਾਮੈਂਟ 'ਚ ਬਣਾਏ ਕਈ ਜੂਨੀਅਰ ਅਤੇ ਯੂਥ ਨੈਸ਼ਨਲ ਰਿਕਾਰਡ

ਭਾਰਤੀ ਜੋੜੀ ਨੇ ਇਹ ਮੈਚ 19-21, 21-19 21-16 ਨਾਲ ਜਿੱਤਿਆ। ਦੁਨੀਆ ਦੀ 8ਵੇਂ ਨੰਬਰ ਦੀ ਜੋੜੀ ਦਾ ਅਗਲਾ ਮੁਕਾਬਲਾ ਇੰਗਲੈਂਡ ਦੇ ਰੋਰੀ ਈਸਟਾਰਨ ਅਤੇ ਜੈਚ ਰੌਸ ਨਾਲ ਹੋਵੇਗਾ। ਇਸ ਦੌਰਾਨ ਐਚਐਸ ਪ੍ਰਣਯ ਦੀ ਪੁਰਸ਼ ਸਿੰਗਲਜ਼ ਅਤੇ ਐਮਆਰ ਅਰਜੁਨ-ਧਰੁਵ ਕਪਿਲਾ ਦੀ ਪੁਰਸ਼ ਡਬਲਜ਼ ਜੋੜੀ ਨੇ ਪਹਿਲੇ ਦੌਰ ਦੇ ਮੈਚਾਂ ਵਿੱਚ ਆਪੋ-ਆਪਣੇ ਵਿਰੋਧੀਆਂ ਨੂੰ ਵਾਕਓਵਰ ਦਿੱਤਾ।

ਇਹ ਵੀ ਪੜ੍ਹੋ : ਪਾਕਿਸਤਾਨ ਦੁਆ ਕਰ ਰਿਹਾ ਸੀ ਕਿ ਭਾਰਤ ਕਿਸੇ ਤਰ੍ਹਾਂ ਬੰਗਲਾਦੇਸ਼ ਤੋਂ ਮੈਚ ਹਾਰ ਜਾਵੇ : ਸ਼ੋਏਬ ਅਖ਼ਤਰ

ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਮਹਿਲਾ ਸਿੰਗਲਜ਼ ਵਿੱਚ ਚੌਥਾ ਦਰਜਾ ਪ੍ਰਾਪਤ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਤੋਂ 15-21, 8-21 ਨਾਲ ਹਾਰ ਕੇ ਬਾਹਰ ਹੋ ਗਈ। ਮਹਿਲਾ ਸਿੰਗਲਜ਼ ਦੇ ਇੱਕ ਹੋਰ ਮੈਚ ਵਿੱਚ ਮਾਲਵਿਕਾ ਬੰਸੋਦ ਨੇ ਸਪੇਨ ਦੀ ਕਲਾਰਾ ਅਜ਼ੁਰਮੇਂਡੀ ਨੂੰ 20-22, 21-12, 21-6 ਨਾਲ ਹਰਾ ਕੇ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ। ਉਸਦਾ ਅਗਲਾ ਮੁਕਾਬਲਾ ਸਕਾਟਲੈਂਡ ਦੀ ਸੱਤਵਾਂ ਦਰਜਾ ਪ੍ਰਾਪਤ ਕ੍ਰਿਸਟੀ ਗਿਲਮਰ ਨਾਲ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News