ਚੇਨਈ ਨੇ ਹੈਦਰਾਬਾਦ ਨੂੰ 4 ਦੌਡ਼ਾਂ ਨਾਲ ਹਰਾਇਆ

04/22/2018 7:44:16 PM

ਹੈਦਰਾਬਾਦ (ਬਿਊਰੋ)— ਆਈ.ਪੀ.ਐੱਲ. ਸੀਜ਼ਨ 11 ਦਾ 20ਵਾਂ ਮੈਚ ਸਨਰਾਈਜ਼ਰਸ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਰਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਨੇ ਟਾਸ ਜਿੱਤ ਕੇ ਚੇਨਈ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਦੱਸ ਦਈਏ ਕਿ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਨੇ ਹੈਦਰਾਬਾਦ ਨੂੰ 183 ਦੌਡ਼ਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਹੈਦਰਾਬਾਦ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਗੁਆ ਕੇ 178 ਦੌਡ਼ਾਂ ਹੀ ਬਣਾ ਸਕੀ। ਇਸ ਰੋਮਾਂਚਕ ਮੁਕਾਬਲੇ 'ਚੇਨਈ ਨੇ ਹੈਦਰਾਬਾਦ 'ਤੇ 4 ਦੌਡ਼ਾਂ ਨਾਲ ਜਿੱਤ ਹਾਸਲ ਕੀਤੀ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਟੀਮ ਦੀ ਸ਼ੁਰੂਆਤ ਬੇਹਦ ਹੋਲੀ ਰਹੀ। ਚੇਨਈ ਟੀਮ ਦਾ ਪਹਿਲਾ ਵਿਕਟ ਸ਼ੇਨ ਵਾਟਸਨ ਦੇ ਰੂਪ 'ਚ ਡਿੱਗਿਆ। ਸ਼ੇਨ ਵਾਟਸਨ 15 ਗੇਂਦਾਂ 9 ਦੌਡ਼ਾਂ ਬਣਾ ਕੇ ਭੁਵਨੇਸ਼ਵਰ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਚੇਨਈ ਟੀਮ ਨੂੰ ਦੂਜਾ ਝਟਕਾ ਫਾਫ ਡੁਪਲੇਸੀ ਦੇ ਰੂਪ 'ਚ ਲੱਗਾ। 13 ਗੇਦਾਂ 11 ਦੌਡ਼ਾਂ ਬਣਾ ਚੁੱਕੇ ਡੁਪਲੇਸੀ ਨੂੰ ਰਾਸ਼ਿਦ ਖਾਨ ਨੇ ਆਪਣਾ ਸ਼ਿਕਾਰ ਬਣਾਇਆ। ਇਕ ਸਮੇ 'ਤੇ ਚੇਨਈ ਟੀਮ ਆਪਣੀਆਂ 2 ਵਿਕਟਾਂ ਸਿਰਫ 32 ਦੌਡ਼ਾਂ 'ਤੇ ਗੁਆ ਚੁੱਕੀ ਸੀ। ਪਰ ਇਸ ਤੋਂ ਬਾਅਦ ਅੰਬਾਤੀ ਰਾਇਡੂ ਅਤੇ ਸੁਰੇਸ਼ ਰੈਨਾ ਨੇ ਟੀਮ ਨੂੰ ਸੰਭਾਲਣ ਦਾ ਕੰਮ ਕੀਤਾ। ਅਤੇ ਟੀਮ ਦੇ ਸਕੋਰ ਨੂੰ 144 ਤੱਕ ਲੈ ਗਏ। ਇਸ ਦੌਰਾਨ ਦੋਵਾਂ ਨੇ 112 ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਤੇਜ਼ ਖੇਡ ਰਹੇ ਅੰਬਾਇਤੀ ਰਾਇਡੂ 37 ਗੇਂਦਾਂ 79 ਦੌਡ਼ਾਂ ਬਣਾ ਕੇ ਰਨ ਆਊਟ ਹੋਏ। ਇਸ ਪਾਰੀ 'ਉਨ੍ਹਾਂ 9 ਚੌਕੇ ਅਤੇ 4 ਛੱਕੇ ਵੀ ਲਗਾਏ। ਇਸ ਦੌਰਾਨ ਦੂਜੇ ਪਾਸੇ ਖੇਡ ਰਹੇ ਸੁਰੇਸ਼ ਰੈਨਾ ਨੇ ਵੀ ਇਕ ਸੰਭਲੀ ਪਾਰੀ ਖੇਡ ਕੇ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ। ਰੈਨਾ ਨੇ ਆਪਣਾ ਅਰਧ ਸੈਂਕਡ਼ਾ ਪੂਰਾ ਕਰਨ ਲਈ 40 ਗੇਂਦਾਂ ਦਾ ਸਾਹਮਣਾ ਕੀਤਾ।

ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਟੀਮ ਨੂੰ ਸ਼ੁਰੂਆਤ 'ਚ ਹੀ ਪਹਿਲੇ ਦੋ ਵੱਡੇ ਝਟਕੇ ਲਗੇ। ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਨ ਆਏ ਰਿਸ਼ੀ ਭੁਈ ਬਿਨਾ ਖਾਤਾ ਖੋਲੇ ਹੀ ਪਵਲੀਅਨ ਪਰਤ ਗਏ। ਇਸ ਵਾਰ ਟੀਮ ਨੂੰ ਦੂਜਾ ਝਟਕਾ ਮਨੀਸ਼ ਪਾਂਡੇ ਦੇ ਰੂਪ 'ਚ ਲੱਗਾ। ਪਾਂਡੇ ਵੀ ਬਿਨਾ ਖਾਤਾ ਖੋਲੇ ਦੀਪਕ ਚਾਹਰ ਦਾ ਸ਼ਿਕਾਰ ਬਣੇ। ਹੈਦਰਾਬਾਦ ਟੀਮ ਨੂੰ ਤੀਜਾ ਝਟਕਾ ਕੁੱਲ 22 ਦੇ ਸਕੋਰ 'ਤੇ ਲੱਗਾ। ਜਦੋਂ ਦੀਪਕ ਹੁੱਡਾ ਵੀ ਟੀਮ ਨੂੰ ਇਸ ਸੰਕਟ 'ਚੋਂ ਬਾਹਰ ਕਢਣ 'ਚ ਨਾਕਾਮਯਾਬ ਰਹੇ ਅਤੇ 7 ਗੇਂਦਾਂ 'ਚ 1 ਦੌਡ਼ਾਂ ਬਣਾ ਕੇ ਚਾਹਰ ਦਾ ਸ਼ਿਕਾਰ ਬਣ ਗਏ। ਹੈਦਰਾਬਾਦ ਟੀਮ ਨੂੰ ਚੌਥਾ ਝਟਕਾ 71 ਦੇ ਸਕੋਰ 'ਤੇ ਲੱਗਾ। ਇਸ ਸਮੇਂ ਸ਼ਾਕਿਬ ਅਲ ਹਸਨ 24 ਦੌਡ਼ਾਂ ਬਣਾ ਕੇ ਕਰਨ ਸ਼ਰਮਾ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਤਜ਼ਰਬੇਕਾਰ ਖਿਡਾਰੀ ਯੁਸਫ ਪਠਾਨ ਅਤੇ ਨਿਊਜ਼ੀਲੈਂਡ ਦੇ ਦਿੱਗਜ ਖਿਡਾਰੀ ਕੇਨ ਵਿਲਿਅਮਸਨ ਨੇ ਪਾਰੀ ਸੰਭਾਲੀ। ਕੇਨ ਵਿਲਿਅਮਸਨ ਨੇ ਇਕ ਵਾਰ ਫਿਰ ਕਪਤਾਨੀ ਪਾਰੀ ਖੇਡੀ। ਇਸ ਦੌਰਾਨ ਸ਼ਾਨਦਾਰ ਖੇਡ ਰਹੇ ਕੇਨ ਵਿਲਿਅਮਸਨ ਨੇ ਆਪਣਾ ਅਰਧ ਸੈਂਕਡ਼ਾ ਪੂਰਾ ਕਰ ਲਿਆ। ਅਰਧ ਸੈਂਕਡ਼ਾ ਪੂਰਾ ਕਰਨ ਲਈ ਵਿਲਿਅਮਸਨ ਨੇ 35 ਗੇਂਦਾਂ ਦਾ ਸਾਹਮਣਾ ਕੀਤਾ। ਦੋਵਾਂ ਵਿਚਾਲੇ 79 ਦੌਡ਼ਾਂ ਦੀ ਸਾਂਝੇਦਾਰੀ ਵੀ ਹੋਈ। ਟੀਮ ਦੇ ਸਕੋਰ ਨੂੰ 150 ਤੱਕ ਪਹੁੰਚਾਉਣ ਤੋਂ ਬਾਅਦ ਕੇਨ ਵਿਲਿਅਮਸਨ ਬਰਾਵੋ ਦਾ ਸ਼ਿਕਾਰ ਬਣੇ। ਵਿਲਿਅਮਸਨ ਨੇ 5 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 51 ਗੇਂਦਾਂ 84 ਦੌਡ਼ਾਂ ਬਣਾਈਆਂ। ਦੂਜੇ ਪਾਸੇ ਖੇਡ ਰਹੇ ਯੁਸਫ ਪਠਾਨ ਵੀ ਟੀਮ ਨੂੰ ਜਿੱਤ ਦੀ ਕਗਾਰ ਤੇ ਪਹੁੰਚਾਉਣ ਤੋਂ ਬਾਅਦ 45 ਦੌਡ਼ਾਂ ਬਣਾ ਕੇ ਆਊਟ ਹੋ ਗਏ। ਆਖਰ 'ਚ ਰਾਸ਼ਿਦ ਖਾਨ ਨੇ ਤੇਜ਼ ਪਾਰੀ ਖੇਡੀ ਪਰ ਟੀਮ ਨੂੰ ਜਿਤਾ ਨਾ ਸਕੇ।


Related News