SRH v RR : ਰਾਜਸਥਾਨ ਨੂੰ ਹੈਦਰਾਬਾਦ ਵਿਰੁੱਧ ਰਹਿਣਾ ਪਵੇਗਾ ਚੌਕਸ

Monday, Sep 27, 2021 - 01:34 AM (IST)

SRH v RR : ਰਾਜਸਥਾਨ ਨੂੰ ਹੈਦਰਾਬਾਦ ਵਿਰੁੱਧ ਰਹਿਣਾ ਪਵੇਗਾ ਚੌਕਸ

ਆਬੂ ਧਾਬੀ- ਆਪਣੇ ਪਿਛਲੇ ਮੁਕਾਬਲੇ ਵਿਚ ਦਿੱਲੀ ਕੈਪੀਟਲਸ ਹੱਥੋਂ 33 ਦੌੜਾਂ ਨਾਲ ਹਾਰ ਦਾ ਸਾਹਮਣਾ ਕਰ ਚੁੱਕੀ ਰਾਜਸਥਾਨ ਰਾਇਲਜ਼ ਨੂੰ ਸੋਮਵਾਰ ਨੂੰ ਹੋਣ ਵਾਲੇ ਆਪਣੇ ਅਗਲੇ ਆਈ. ਪੀ. ਐੱਲ. ਮੁਕਾਬਲੇ ਵਿਚ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ ਤੋਂ ਚੌਕਸ ਰਹਿਣਾ ਪਵੇਗਾ, ਜਿਸ ਦੇ ਕੋਲ ਹੁਣ ਗਵਾਉਣ ਲਈ ਕੁਝ ਨਹੀਂ ਬਚਿਆ ਹੈ। ਰਾਜਸਥਾਨ ਦੀ ਤਰ੍ਹਾਂ ਹੈਦਰਾਬਾਦ ਨੂੰ ਵੀ ਆਪਣੇ ਪਿਛਲੇ ਮੁਕਾਬਲੇ ਵਿਚ ਸ਼ਾਰਜਾਹ ਵਿਚ ਪੰਜਾਬ ਕਿੰਗਜ਼ ਹੱਥੋਂ ਨੜਲੇ ਸੰਘਰਸ਼ ਵਿਚ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਖ਼ਬਰ ਪੜ੍ਹੋ- ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ 'ਚ ਹਾਸਲ ਕੀਤਾ ਤੀਜਾ ਸਥਾਨ

PunjabKesari
ਹੈਦਰਾਬਾਦ ਨੇ ਪੰਜਾਬ ਨੂੰ ਸਿਰਫ 125 ਦੌੜਾਂ 'ਤੇ ਰੋਕਿਆ ਸੀ ਪਰ ਆਸਾਨ ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੀ ਟੀਮ 120 ਦੌੜਾਂ ਹੀ ਬਣਾ ਸਕੀ ਅਤੇ 9 ਮੈਚਾਂ ਵਿਚੋਂ 8ਵੀਂ ਹਾਰ ਦੇ ਨਾਲ ਪਲੇਅ ਆਫ ਵਿਚ ਪਹੁੰਚਣ ਦੀ ਦੌੜ 'ਚੋਂ ਬਾਹਰ ਹੋ ਗਈ ਹੈ। ਰਾਜਸਥਾਨ ਨੂੰ 9 ਮੈਚਾਂ ਵਿਚੋਂ 5ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹ 8 ਅੰਕਾਂ ਨਾਲ 7ਵੇਂ ਸਥਾਨ 'ਤੇ ਹੈ। ਇਸ ਮੁਕਾਬਲੇ ਵਿਚ ਜਿੱਤ ਰਾਜਸਥਾਨ ਨੂੰ ਪਲੇਅ ਆਫ ਦੀ ਦੌੜ ਵਿਚ ਬਰਕਰਾਰ ਰੱਖੇਗੀ ਜਦਕਿ ਹੋਰ ਹਾਰ 'ਤੇ ਰਾਜਸਥਾਨ ਲਈ ਆਪਣੇ ਬਚੇ ਚਾਰ ਮੈਚ ਜਿੱਤਣੇ ਜ਼ਰੂਰੀ ਹੋ ਜਾਣਗੇ। ਹੈਦਰਾਬਾਦ ਦੀ ਟੀਮ ਨੇ ਪਿਛਲਾ ਮੁਕਾਬਲਾ ਸਿਰਫ 5 ਦੌਰਾਂ ਨਾਲ ਗੁਆਇਆ ਸੀ ਇਸ ਲਈ ਰਾਜਸਥਾਨ ਨੂੰ ਇਸ ਟੀਮ ਤੋਂ ਚੌਕਸ ਰਹਿਣਾ ਪਵੇਗਾ ਕਿਉਂਕਿ ਇਹ ਟੀਮ ਉਲਟਫੇਰ ਕਰ ਸਕਦੀ ਹੈ।

ਇਹ ਖ਼ਬਰ ਪੜ੍ਹੋ- ਸਾਨੀਆ ਨੇ ਓਸਟ੍ਰਾਵਾ 'ਚ ਸੈਸ਼ਨ ਦਾ ਜਿੱਤਿਆ ਪਹਿਲਾ ਖਿਤਾਬ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News