SRH v MI : ਮੁੰਬਈ ਨੇ ਹੈਦਰਾਬਾਦ ਨੂੰ 42 ਦੌੜਾਂ ਨਾਲ ਹਰਾਇਆ

Friday, Oct 08, 2021 - 11:31 PM (IST)

ਆਬੂ ਧਾਬੀ- ਇਸ਼ਾਨ ਕਿਸ਼ਨ ਤੇ ਸੂਰਯਕੁਮਾਰ ਯਾਦਵ ਦੇ ਤੂਫਾਨੀ ਅਰਧ ਸੈਂਕੜਿਆਂ ਨਾਲ ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਖਰੀ ਲੀਗ ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 42 ਦੌੜਾਂ ਨਾਲ ਹਰਾਇਆ ਪਰ ਪਲੇਅ ਆਫ ਦੇ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ। ਮੁੰਬਈ ਦੇ 236 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੀ ਟੀਮ 8 ਵਿਕਟਾਂ 'ਤੇ 193 ਦੌੜਾਂ ਹੀ ਬਣਾ ਸਕੀ। ਮੁੰਬਈ ਨੂੰ ਪਲੇਅ ਆਫ ਦੇ ਲਈ ਕੁਆਲੀਫਾਈ ਕਰਨ ਦੇ ਲਈ ਸਨਰਾਈਜ਼ਰਜ਼ ਨੂੰ 65 ਦੌੜਾਂ ਦੇ ਸਕੋਰ ਤੋਂ ਘੱਟ 'ਤੇ ਰੋਕਣਾ ਸੀ। ਮੁੰਬਈ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਬਰਾਬਰ 14 ਅੰਕ ਰਹੇ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਖਰਾਬ ਨੈੱਟ ਰਨ ਰੇਟ (0.116) ਦੇ ਕਾਰਨ ਪੰਜਵੇਂ ਸਥਾਨ 'ਤੇ ਰਹੀ। ਨਾਈਟ ਰਾਈਡਰਜ਼ ਨੇ ਬੇਹਤਰ ਨੈੱਟ ਰਨ ਰੇਟ (0.587) ਨਾਲ ਚੌਥਾ ਸਥਾਨ ਹਾਸਲ ਕੀਤਾ। ਸਨਰਾਈਜ਼ਰਜ਼ ਦੀ ਟੀਮ 8 ਟੀਮਾਂ ਦੀ ਸੂਚੀ ਵਿਚ 6ਵੇਂ ਅੰਕ ਦੇ ਨਾਲ ਆਖਰੀ ਸਥਾਨ 'ਤੇ ਰਹੀ। 

PunjabKesari


ਸਨਰਾਈਜ਼ਰਜ਼ ਵਲੋਂ ਮਨੀਸ਼ ਪਾਂਡੇ (41 ਗੇਂਦਾਂ ਵਿਚ 69, ਸੱਤ ਚੌਕਿਆਂ ਤੇ 2 ਛੱਕੇ), ਜੇਸਨ ਰਾਏ (34) ਤੇ ਅਭਿਸ਼ੇਕ ਸ਼ਰਮਾ (33) ਨੇ ਸ਼ਾਨਦਾਰ ਪਾਰੀਆਂ ਖੇਡੀਆਂ । ਮੁੰਬਈ ਦੀ ਟੀਮ ਵਲੋਂ ਜੇਮਸ ਨੀਸ਼ਾਮ ਨੇ 28, ਜਸਪ੍ਰੀਤ ਬੁਮਰਾਹ ਨੇ 39 ਤੇ ਨਾਥਨ ਕੋਲਟਰ ਨਾਈਲ ਨੇ 40 ਦੌੜਾਂ 'ਤੇ 2-2 ਵਿਕਟਾਂ ਹਾਸਲ ਕੀਤੀਆਂ। ਇਸ਼ਾਨ ਕਿਸ਼ਨ ਨੇ 32 ਗੇਂਦਾਂ ਵਿਚ 84 ਜਦਕਿ ਸੂਰਯਕੁਮਾਰ ਯਾਦਵ ਨੇ 40 ਗੇਂਦਾਂ ਵਿਚ 82 ਦੌੜਾਂ ਬਣਾਈਆਂ, ਜਿਸ ਨਾਲ ਮੁੰਬਈ ਨੇ 9 ਵਿਕਟਾਂ 'ਤੇ 235 ਦੌੜਾਂ ਬਣਾਈਆਂ, ਜੋ ਟੀਮ ਦਾ ਆਈ. ਪੀ. ਐੱਲ. ਇਤਿਹਾਸ ਦਾ ਟਾਪ ਸਕੋਰ ਹੈ। ਇਹ ਆਈ. ਪੀ. ਐੱਲ. 2021 ਦਾ ਵੀ ਟਾਪ ਸਕੋਰ ਹੈ। ਇਸ਼ਾਨ ਨੇ ਆਪਣੀ ਪਾਰੀ ਵਿਚ 11 ਚੌਕੇ ਤੇ ਚਾਰ ਛੱਕੇ ਲਗਾਏ ਜਦਕਿ ਸੂਰਯਕੁਮਾਰ ਨੇ 13 ਚੌਕੇ ਤੇ ਤਿੰਨ ਛੱਕੇ ਲਗਾਏ।

PunjabKesari


ਮੁੰਬਈ ਦਾ ਇਸ ਤੋਂ ਪਹਿਲਾਂ ਟਾਪ ਸਕੋਰ 6 ਵਿਕਟਾਂ 'ਤੇ 223 ਦੌੜਾਂ ਸੀ ਜੋ ਉਸਨੇ ਕਿੰਗਜ਼ ਇਲੈਵਨ ਦੇ ਵਿਰੁੱਧ 2017 ਵਿਚ ਬਣਾਇਆ ਸੀ। ਜੇਸਨ ਰਾਏ (34) ਤੇ ਅਭਿਸ਼ੇਕ ਸ਼ਰਮਾ (33) ਨੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜ ਓਵਰ ਵਿਚ 60 ਦੌੜਾਂ ਜੋੜ ਕੇ ਮੁੰਬਈ ਦੀ ਪਲੇਅ ਆਫ 'ਚ ਜਗ੍ਹਾ ਬਣਾਉਣ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਮੌਜੂਦਾ ਕਪਤਾਨ ਕੇਨ ਵਿਲੀਅਮਸਨ ਦੇ ਜ਼ਖਮੀ ਹੋਣ ਕਾਰਨ ਟੀਮ ਦੀ ਕਮਾਨ ਸੰਭਾਲ ਰਹੇ ਪਾਂਡੇ ਨੇ ਕਰੁਣਾਲ ਪੰਡਯਾ ਦੀ ਲਗਾਤਾਰ ਗੇਂਦਾਂ 'ਤੇ ਚੌਕਾ ਤੇ ਛੱਕਾ ਲਗਾਇਆ। 

PunjabKesari

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 'ਚ ਪਾਕਿ ਵਿਰੁੱਧ ਸਖਤ ਮੁਕਾਬਲੇ ਦੀ ਉਮੀਦ : ਗੁਪਟਿਲ

PunjabKesari


ਪਲੇਇੰਗ ਇਲੈਵਨ-

ਸਨਰਾਈਜ਼ਰਜ਼ ਹੈਦਰਾਬਾਦ : ਜੇਸਨ ਰਾਏ, ਡੇਵਿਡ ਵਾਰਨਰ, ਅਭਿਸ਼ੇਕ ਸ਼ਰਮਾ, ਮਨੀਸ਼ ਪਾਂਡੇ (ਕਪਤਾਨ), ਪ੍ਰਿਅਮ ਗਰਗ, ਜੇਸਨ ਹੋਲਡਰ, ਰਿਧੀਮਾਨ ਸਾਹਾ (ਵਿਕਟਕੀਪਰ), ਅਬਦੁਲ ਸਮਦ, ਰਾਸ਼ਿਦ ਖ਼ਾਨ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਉਮਰਾਨ ਮਲਿਕ।

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਇਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਸੌਰਭ ਤਿਵਾਰੀ, ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਜੇਮਸ ਨੀਸ਼ਮ, ਨਾਥਨ ਕੂਲਟਰ ਨਾਈਲ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਟ੍ਰੇਂਟ ਬੋਲਟ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News