ਪਾਵਰ ਪਲੇਅ ਦੀ ਸਭ ਤੋਂ ਖਤਰਨਾਕ ਟੀਮ ਬਣੀ ਹੈਦਰਾਬਾਦ, ਇਹ ਰਿਕਾਰਡ ਕੀਤਾ ਆਪਣੇ ਨਾਂ
Thursday, May 09, 2019 - 11:33 AM (IST)

ਜਲੰਧਰ : ਸਨਰਾਈਜ਼ਰਸ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਤੋਂ ਦੂਜੇ ਕੁਆਲੀਫਾਇਰ ਵਿਚ ਦਿੱਲੀ ਕੈਪੀਟਲਸ ਖਿਲਾਫ ਆਪਣੀ ਟੀਮ ਨੂੰ ਧਮਾਕੇਦਾਰ ਸ਼ੁਰੂਆਤ ਤਾਂ ਦਿੱਤੀ ਹੀ ਨਾਲ ਹੀ ਇਕ ਵੱਡੇ ਰਿਕਾਰਡ ਵੱਲ ਆਪਣਾ ਕਦਮ ਵਧਾ ਲਿਆ। ਦਰਅਸਲ ਹੈਦਰਾਬਾਦ ਦੀ ਸਲਾਮੀ ਬੱਲੇਬਾਜ਼ੀ ਜੋੜੀਆਂ ਟੂਰਨਾਮੈਂਟ ਦੀਆਂ ਸਭ ਤੋਂ ਸਫਲ ਜੋੜੀਆਂ ਬਣ ਕੇ ਉਭਰੀਆਂ ਹਨ। ਪਹਿਲੇ ਡੇਵਿਡ ਵਾਰਨਰ ਅਤੇ ਜਾਨੀ ਬੇਅਰਸਟੋ ਹੁਣ ਰਿਧਿਮਾਨ ਸਾਹਾ ਅਤੇ ਮਾਰਟਿਨ ਗੁਪਟਿਲ ਨੇ ਅਜਿਹਾ ਹੀ ਰਿਕਾਰਡ ਬਣਾਇਆ ਹੈ ਜਿਸ 'ਤੇ ਹੈਦਰਾਬਾਦ ਫ੍ਰੈਂਚਾਈਜ਼ੀ ਮਾਣ ਕਰੇਗੀ। ਦਰਅਸਲ ਹੈਦਰਾਬਾਦ ਦੀ ਟੀਮ ਸੀਜ਼ਨ ਵਿਚ ਹੁਣ ਤੱਕ 12 ਵਾਰ ਪਹਿਲੇ ਪਾਵਰ ਪਲੇਅ ਵਿਚ ਹੀ 50 ਜਾਂ ਉਸ ਤੋਂ ਵੱਧ ਦੌੜਾਂ ਬਣਾਉਣ 'ਚ ਰਿਹਾ ਹੈ। ਹੈਦਰਾਬਾਦ ਤੋਂ ਬਾਅਦ ਇਹ ਰਿਕਾਰਡ ਰਾਜਸਥਾਨ ਦੇ ਨਾਂ ਦਰਜ ਹੈ ਜਦਕਿ ਇਸ ਸੂਚੀ ਵਿਚ ਸਭ ਤੋਂ ਹੇਠਾਂ ਚੇਨਈ ਬਣੀ ਹੋਈ ਹੈ।
ਦੇਖੋ ਰਿਕਾਰਡ
12 ਸਨਰਾਈਜ਼ਰਸ ਹੈਦਰਾਬਾਦ
09 ਰਾਜਸਥਾਨ ਰਾਇਲਜ਼
07 ਦਿੱਲੀ ਕੈਪਿਟਲਸ-ਕਿੰਗਜ਼ ਇਲੈਵਨ ਪੰਜਾਬ
06 ਮੁੰਬਈ ਇੰਡੀਅਨਜ਼-ਕੋਲਕਾਤਾ ਨਾਈਟ ਰਾਈਡਰਜ਼
05 ਰਾਇਲ ਚੈਲੰਜਰਜ਼ ਬੈਂਗਲੁਰੂ
02 ਚੇਨਈ ਸੁਪਰ ਕਿੰਗਜ਼
ਡੇਵਿਡ ਵਾਰਨਰ ਦੇ ਕੋਲ ਹੈ ਆਰੇਂਜ ਕੈਪ
ਸਨਰਾਈਜ਼ਰਸ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਕੋਲ ਹੀ ਆਰੇਂਜ ਕੈਪ ਹੈ। 12 ਮੈਚਾਂ ਵਿਚ ਡੇਵਿਡ ਵਾਰਨਰ ਦੇ ਨਾਂ ਆਈ. ਪੀ. ਐੱਲ. ਦੇ ਇਸ ਸੀਜ਼ਨ ਵਿਚ 692 ਦੌੜਾਂ ਦਰਜ ਹਨ।